ਪੰਜਾਬ: ਹਮਲਾਵਰਾਂ ਨੇ ਘਰ 'ਚ ਕੀਤੀ ਤੋੜਭੰਨ, ਚਲਾਇਆਂ ਗੋਲਿਆਂ, ਦੇਖੋ ਵੀਡਿਓ

ਪੰਜਾਬ: ਹਮਲਾਵਰਾਂ ਨੇ ਘਰ 'ਚ ਕੀਤੀ ਤੋੜਭੰਨ, ਚਲਾਇਆਂ ਗੋਲਿਆਂ, ਦੇਖੋ ਵੀਡਿਓ

ਫਿਰੋਜ਼ਪੁਰ :  ਪਿੰਡ ਕੁੰਡੇ ਤੋਂ ਗੁੰਡਾਗਰਦੀ ਦਾ ਮਾਮਲਾ ਸਾਮਣੇ ਆਇਆ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਅਮਰੀਕ ਸਿੰਘ ਨੇ ਦੱਸਿਆ ਕਿ ਅਸੀਂ ਲੋਹੜੀ ਦੇ ਤਿਉਹਾਰ ਤੇ ਆਪਣੀ ਲੜਕੀ ਨੂੰ ਲੋਹੜੀ ਦੇਣ ਗਏ ਹੋਏ ਸੀ। ਕੀ ਪੁਰਾਣੀ ਰੰਜਿਸ਼ ਨੂੰ ਲੈ ਕੇ ਸ਼ਹਿਰ ਤੋਂ 20 ਤੋਂ 25 ਬੰਦੇ ਆਏ ਅਤੇ ਘਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਘਰ ਦੇ ਸਮਾਨ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ।

ਉਹਨਾਂ ਕਿਹਾ ਕਿ ਸਾਨੂੰ ਆਸ ਪਾਸ ਦੇ ਲੋਕਾਂ ਨੇ ਫੋਨ ਕਰਕੇ ਘਰੇ ਬੁਲਾਇਆ ਤਾਂ ਦੇਖਿਆ ਘਰ ਦਾ ਸਮਾਨ ਟੁੱਟਿਆ ਹੋਇਆ ਸੀ। ਪੀੜਤ ਪਰਿਵਾਰ ਨੇ ਇਹ ਵੀ ਦੱਸਿਆ ਕਿ ਹਮਲਾਵਰਾਂ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਗੋਲੀਆਂ ਵੀ ਚਲਾਈਆਂ ਗਈਆਂ ਅਤੇ ਘਰ ਦਾ ਸਮਾਨ ਤੋੜ ਕੇ ਰਫੂ ਚੱਕਰ ਹੋ ਗਏ। ਪੀੜਤ ਪਰਿਵਾਰ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਤੇ ਆ ਕੇ ਗੋਲੀਆਂ ਦੇ ਖੌਲ ਨੂੰ ਕਬਜ਼ੇ ਵਿੱਚ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।