ਪੰਜਾਬ : ਸਰਕਾਰ ਅਤੇ ਡੈਮ ਪ੍ਰਸ਼ਾਸਨ ਖਿਲਾਫ ਪੁਤਲਾ ਸਾੜ ਕੇ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

ਪੰਜਾਬ : ਸਰਕਾਰ ਅਤੇ ਡੈਮ ਪ੍ਰਸ਼ਾਸਨ ਖਿਲਾਫ ਪੁਤਲਾ ਸਾੜ ਕੇ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

ਪੰਜਾਬ: ਜਿਨ੍ਹਾਂ ਦੀਆਂ ਜ਼ਮੀਨਾਂ ਡੈਮ ਵਿਚ ਐਕਵਾਇਰ ਕਰ ਊਨਾਂ ਨੂੰ ਡੈਮ ਵਿਚ ਪੰਜਾਬ ਸਰਕਾਰ ਵਲੋਂ ਜਮੀਨਾਂ ਬਦਲੇ ਨੌਕਰੀਆਂ ਦਿਤੀਆਂ ਗਈਆਂ ਸੀ ਹੁਣ ਤਕਰੀਬਨ 10 ਸਾਲ ਨੌਕਰੀ ਕਰਨ ਤੋਂ ਬਾਅਦ ਇਨਾਂ ਵਿਚੋਂ 32 ਔਸ਼ਦੀਆਂ ਨੂੰ ਨੌਕਰੀ ਤੋਂ ਕਢ ਦਿਤਾ ਗਿਆ, ਜਿਸਦੇ ਚਲਦੇ ਇਨਾਂ ਵਿਚ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਦੇਖਣ ਨੂੰ ਮਿਲਿਆ ਹੈ। 

ਬੈਰਾਜ ਔਸ਼ਦੀਆਂ ਵਲੋਂ ਰੋਸ਼ ਕਰਦੇ ਹੋਏ ਪਿਛਲੇ 15 ਦਿਨਾਂ ਤੋਂ ਰਣਜੀਤ ਸਾਗਰ ਡੈਮ ਦੇ ਚੀਫ ਦਫਤਰ ਦੇ ਬਾਹਰ ਭੁੱਖ ਹੜਤਾਲ ਤੇ ਬੈਠੇ ਹੋਏ ਹਨ, ਮਗਰ 15 ਦਿਨਾਂ ਤਕ ਕੋਈ ਵੀ ਡੈਮ ਅਧਿਕਾਰੀ ਇਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਜਿਸਦੇ ਚਲਦੇ ਅੱਜ ਬੈਰਾਜ ਔਸ਼ਦੀਆਂ ਵਲੋਂ ਰੋਸ਼ ਵਜੋਂ ਰਣਜੀਤ ਸਾਗਰ ਡੈਮ ਦੇ ਚੀਫ ਦਾ ਪੁਤਲਾ ਫੂਕਿਆ ਗਿਆ। ਊਨਾਂ ਕਿਹਾ ਕਿ ਜਦ ਤਕ ਸਾਨੂੰ ਸਰਕਾਰ ਨੌਕਰੀਆਂ ਤੇ ਬਹਾਲ ਨਹੀਂ ਕਰਦੀ ਤਦ ਤਕ ਊਨਾਂ ਦਾ ਸੰਘਰਸ਼ ਲਗਾਤਾਰ ਸਰਕਾਰ ਅਤੇ ਡੈਮ ਪ੍ਰਸ਼ਾਸਨ ਖਿਲਾਫ ਜਾਰੀ ਰਹੇਗਾ।