ਪੰਜਾਬ : ਸ਼੍ਰੀ ਗੁਰਦੁਆਰਾ ਸਾਹਿਬ ਦੇ ਬਾਹਰ ਰੇਹੜੀ ਲਗਾਉਣ ਨੂੰ ਲੈ ਕੇ ਹੋਇਆ ਵਿਵਾਦ, ਦੇਖੋ ਵੀਡਿਓ

ਪੰਜਾਬ : ਸ਼੍ਰੀ ਗੁਰਦੁਆਰਾ ਸਾਹਿਬ ਦੇ ਬਾਹਰ ਰੇਹੜੀ ਲਗਾਉਣ ਨੂੰ ਲੈ ਕੇ ਹੋਇਆ ਵਿਵਾਦ, ਦੇਖੋ ਵੀਡਿਓ

ਲੁਧਿਆਣਾ :  ਮਾਮਲਾ ਗੁਰਪਾਲ ਨਗਰ ਇਲਾਕੇ ਦਾ ਹੈ। ਜਿੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਰੇੜੀ ਨੂੰ ਲੈ ਕੇ ਵਿਵਾਦ ਹੋਇਆ ਹੈ। ਜਿਸ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਰੇਹੜੀ ਚਾਲਕ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਲੋਕਾਂ ਨੂੰ ਸ਼ਰਾਬ ਪਿਆਈ ਜਾਂਦੀ ਹੈ। ਇੱਥੇ ਵੱਡੀ ਤਾਦਾਦ ਵਿੱਚ ਲੋਕ ਇਕੱਠੇ ਹੁੰਦੇ ਨੇ ਅਤੇ ਸਿਗਰਟ ਵੀ ਪੀਂਦੇ ਨੇ। ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਧਰ ਰੇੜੀ ਸੰਚਾਲਕ ਨੇ ਕਿਹਾ ਕਿ ਉਸ ਉੱਤੇ ਲੱਗ ਰਹੇ ਇਲਜ਼ਾਮ ਸਰਾਸਰ ਝੂਠੇ ਨੇ। ਉਸਨੇ ਕਿਹਾ ਕਿ ਇਸ ਰੇਹੜੀ ਦੇ ਕੋਲ ਲੋਕ ਜਰੂਰ ਬੈਠਦੇ ਨੇ ਅਤੇ ਉਹ ਆਪਣਾ ਟਿੱਕੀ ਛੋਲੇ ਅਤੇ ਕੁਲਚੇ ਛੋਲੇ ਵੇਚਣ ਦਾ ਕੰਮ ਕਰਦਾ ਹੈ। ਇਸ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਲਿਹਾਜ਼ਾ ਪ੍ਰਬੰਧਕ ਕਮੇਟੀ ਨੇ ਇੱਥੋਂ ਰੇਹੜੀ ਹਟਾਉਣ ਦੀ ਗੱਲ ਕਹੀ ਹੈ।