ਜਲੰਧਰ 'ਚ ਮਨਾਈ ਗਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਰ੍ਹੇਗੰਢ, ਦੇਖੋ ਵੀਡਿਓ

ਜਲੰਧਰ 'ਚ ਮਨਾਈ ਗਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਰ੍ਹੇਗੰਢ, ਦੇਖੋ ਵੀਡਿਓ

ਜਲੰਧਰ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ 79 ਵੀ ਵਰ੍ਹੇਗੰਢ ਮਨਾਈ ਗਈ। ਜਿਸ ਵਿੱਚ ਸਿੰਘ ਸਾਹਿਬਾਨ ਫੈਡਰੇਸ਼ਨ ਦੇ ਪੁਰਾਣੇ ਆਗੂ ਅਕਾਲੀ ਆਗੂ ਪੰਥਕ ਵਿਦਵਾਨ ਤੇ ਨਿਹੰਗ ਸਿੰਘ ਦੱਲ ਸਮੇਤ ਅਨੇਕਾ ਸਖਸੀਅਤਾ ਪਹੁੰਚਿਆ ਅਤੇ ਸਿੱਖਾਂ ਨਾਲ ਜੁੜੇ ਮੁੱਦੇ ਤੇ ਚਰਚਾ ਕੀਤੀ ਗਈ। ਪੰਜਾਬ ਦੇ ਕਈ ਮੁੱਦਿਆ ਤੇ ਵਿਚਾਰ ਕੀਤਾ ਕਿ ਕਿਵੇਂ ਪੰਜਾਬ ਨੂੰ ਪਹਿਲਾ ਵਰਗਾ ਪੰਜਾਬ ਬਣਾਇਆ ਜਾਵੇ।

ਉਥੇ ਹੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਗਰਾ ਨੇ ਦੱਸਿਆ ਕਿ ਅੱਜ ਦੀ ਇਸ ਵਰੇਗੰਢ ਚ ਪੰਜਾਬ ਦੇ ਮੁੱਦਿਆ ਨੂੰ ਲੈਕੇ ਵਿਚਾਰ ਕੀਤਾ ਗਿਆ। ਉਹਨਾਂ ਨੇ ਦਸਿਆ ਕਿ ਕਿਵੇਂ ਪੰਜਾਬ ਨੂੰ ਸੈਂਟਰ ਦੀ ਸਰਕਾਰ ਹਮੇਸ਼ਾ ਨਿਵਾ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ।