ਪੰਜਾਬ : ਦਿਨ ਦਿਹਾੜੇ ਚੋਰ ਨੇ ਘਰ ਨੂੰ ਬਣਾਇਆ ਨਿਸ਼ਾਨਾ, 70 ਤੋਲੇ ਸੋਨਾ ਅਤੇ ਨਕਦੀ ਲੈ ਕੇ ਫਰਾਰ, ਦੇਖੋ ਵੀਡਿਓ

ਪੰਜਾਬ : ਦਿਨ ਦਿਹਾੜੇ ਚੋਰ ਨੇ ਘਰ ਨੂੰ ਬਣਾਇਆ ਨਿਸ਼ਾਨਾ, 70 ਤੋਲੇ ਸੋਨਾ ਅਤੇ ਨਕਦੀ ਲੈ ਕੇ ਫਰਾਰ, ਦੇਖੋ ਵੀਡਿਓ

ਬਟਾਲਾ:  ਜ਼ਿਲਾ ਗੁਰਦਾਸਪੁਰ ਵਿੱਚ ਦਿਨ-ਦਿਹਾੜੇ ਹੋ ਰਹੀਆਂ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਲਾਕੇ ਵਿੱਚ ਪੁਲਿਸ ਸੁਸਤ ਅਤੇ ਚੋਰ ਚੁਸਤ ਹੁੰਦੇ ਦਿਖਾਈ ਦੇ ਰਹੇ ਹਨ। ਚੋਰਾਂ ਦੇ ਹੋਂਸਲੇ ਇੰਨੇ ਬੁਲੰਦ ਹੋ ਚੁਕੇ ਹਨ ਕਿ ਉਨਾਂ ਨੂੰ ਪੁਲਿਸ ਦਾ ਕੋਈ ਡਰ ਹੀ ਨਹੀਂ ਹੈ। ਤਾਜ਼ਾ ਮਾਮਲਾ ਥਾਣਾ ਤਿੱਬੜ ਅਧੀਨ ਪੈਦੇ ਪਿੰਡ ਭੁੱਲੇਚੱਕ ਵਿਖੇ ਜਲੰਧਰ ਦਵਾਈ ਲੈਣ ਗਏ ਪਰਿਵਾਰ ਦੇ ਪਿੱਛੋਂ ਬੰਦ ਪਏ ਘਰ ਨੂੰ ਦਿਨ-ਦਿਹਾੜੇ ਚੋਰਾਂ ਨੇ ਬਣਾਇਆ ਆਪਣਾ ਨਿਸ਼ਾਨਾ ਬਣਾਇਆ। ਜਿੱਥੇ ਕਿ 70 ਤੋਲੇ ਸੋਨਾ ਅਤੇ ਅਮਰੀਕਨ ਡਾਲਰ ਸਮੇਤ ਇੰਡੀਅਨ ਪੈਸੇ ਲੈ ਕੇ ਚੋਰ ਹੋਏ ਫਰਾਰ ਹੋ ਗਏ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਨੀਤ ਕੌਰ ਨੇ ਦੱਸਿਆ ਕਿ ਉਹ ਅਮਰੀਕਾ ਵਿੱਚ ਰਹਿੰਦੀ ਹੈ ਅਤੇ  ਏਥੇ ਆਪਣੇ ਪੇਕੇ ਘਰ ਵਿੱਚ ਕੁਝ ਦਿਨਾਂ ਤੋਂ ਰਹਿ ਰਹੀ ਹੈ ਤੇ ਬੀਤੇ ਦਿਨ ਅਸੀਂ ਸਾਰਾ ਪਰਿਵਾਰ ਜਲੰਧਰ ਦਵਾਈ ਲੈਣ ਲਈ ਗਏ ਹੋਏ ਸੀ ਤੇ ਸ਼ਾਮ 6 ਵਜੇ ਦੇ ਕਰੀਬ  ਅਸੀਂ ਘਰ ਪਹੁੰਚੇ ਤੇ ਮੇਰੀ ਮਾਤਾ ਜੀ ਨੇ ਘਰ ਦੇ ਦਰਵਾਜ਼ੇ ਖੋਲ੍ਹੇ ਤੇ ਅੰਦਰ ਜਾ ਕੇ ਦੇਖਿਆ ਕਿ ਘਰ ਦਾ ਪਿਛਲਾ ਦਰਵਾਜ਼ਾ ਟੁੱਟਿਆ ਹੋਇਆ ਸੀ ਜਿਸ ਤੋਂ ਬਾਅਦ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦੇ ਤਾਲੇ ਟੁੱਟੇ ਪਏ ਸਨ ਜਿਸ ਵਿੱਚ 70 ਤੋਲੇ ਸੋਨਾ ਅਮਰੀਕਨ ਡਾਲਰ ਸਮੇਤ ਸਾਢੇ ਤਿੰਨ ਲੱਖ ਰੁਪਿਆ ਇੰਡੀਅਨ ਪੈਸੇ ਚੋਰੀ ਹੋ ਚੁੱਕੇ ਸੀ ਓਹਨਾ ਨੇ ਦੱਸਿਆ ਕਿ ਜਿਸ ਤੋਂ ਬਾਅਦ  ਅਸੀ ਥਾਣਾ ਤਿੱਬੜ ਦੀ ਪੁਲੀਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਹੈ ਤੇ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ 

ਇਸ ਇਸ ਸਬੰਧੀ ਨਵਨੀਤ ਕੌਰ ਦੀ ਮਾਤਾ ਨੇ ਦੱਸਿਆ ਕਿ ਅਸੀਂ ਕੱਲ੍ਹ 11 ਵਜੇ ਦੇ ਕਰੀਬ ਜਲੰਧਰ ਦਵਾਈ ਲੈਣ ਗਏ ਸੀ ਪਰ ਅਤੇ ਸਾਰੇ ਘਰ ਨੂੰ ਤਾਲੇ ਲਂਗੇ ਹੋਏ ਸੀ। ਸ਼ਾਮੀ ਛੇ ਵਜੇ ਜਦੋ ਉਹ ਵਾਪਸ ਆਏ ਤਾਂ ਦੇਖਿਆ ਕਿ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸੀ ਜਿਸ ਵਿੱਚ 70 ਤੋਲੇ ਸੋਨਾ ਅਤੇ ਅਮੈਰੀਕਨ ਡੌਲਰ ਅਤੇ ਇੰਡੀਅਨ ਪੈਸੇ ਜੋ ਚੋਰਾਂ ਵੱਲੋਂ ਚੋਰੀ ਕੀਤੇ ਗਏ ਹਨ, ਉਨ੍ਹਾਂ ਕਿਹਾ ਕਿ ਪਹਿਲੀ ਵਾਰੀ ਸਾਡੇ ਘਰ ਵਿਚ ਇਹ ਵਾਰਦਾਤ ਹੋਈ ਹੈ। ਏਦਾਂ ਦੀ ਵਾਰਦਾਤ ਮੁਹੱਲੇ ਵਿਚ ਵੀ ਨਹੀਂ ਕਦੀ ਹੋਈ ਸੀ। ਉਹਨਾਂ ਕਿਹਾ ਕਿ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਿੱਬੜ ਦੀ ਐੱਸ.ਐੱਚ.ਓ. ਅਮਨਦੀਪ ਕੌਰ ਨੇ ਦੱਸਿਆ ਕਿ ਸਾਨੂ ਜਾਣਕਾਰੀ ਮਿਲੀ ਸੀ ਕਿ ਇਕ ਘਰ ਦੇ ਵਿੱਚ ਚੋਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਅਸੀਂ ਪੂਰੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਪੂਰੇ ਪਰਿਵਾਰ ਦੇ ਬਿਆਨ ਦਰਜ ਕੀਤੇ ਗਏ ਹਨ ਤੇ ਸੀਸੀਟੀਵੀ ਖੰਘਾਲੇ ਜਾ ਰਹੇ ਨੇ ਅਤੇ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਚੋਰਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇਗੇ।