ਪੰਜਾਬ : ਪੁਲਿਸ ਵੱਲੋਂ ਪੰਜ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਕਾਬੂ, ਦੇਖੋ ਵੀਡਿਓ

ਪੰਜਾਬ : ਪੁਲਿਸ ਵੱਲੋਂ ਪੰਜ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਕਾਬੂ, ਦੇਖੋ ਵੀਡਿਓ

ਅਨੰਦਪੁਰ ਸਾਹਿਬ : ਸ.ਗੁਲਨੀਤ ਸਿੰਘ ਖੁਰਾਨਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਵੱਲੋਂ ਜਿਲ੍ਹੇ ਵਿੱਚ ਗੈਰ ਸਮਾਜੀ ਅਨਸਰਾਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ। ਡੀ.ਐਸ.ਪੀ ਅਜੇ ਸਿੰਘ ਵੱਲੋਂ ਇਸ ਮੁਹਿੰਮ ਤਹਿਤ ਸਮੁੱਚੇ ਇਲਾਕੇ ਵਿੱਚ ਲਗਾਤਾਰ ਨਾਕੇਬੰਦੀ ਕਰਕੇ ਗੈਰ ਸਮਾਜੀ ਅਨਸਰਾਂ ਨੂੰ ਕਾਬੂ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਲੋਕ ਸਭਾ ਚੋਣਾਂ 2024 ਦੌਰਾਨ ਪੁਲਿਸ ਪਾਰਟੀਆਂ ਵੱਲੋਂ ਚੋਕਸੀ ਨਾਲ ਦਿਨ ਰਾਤ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਖੇਤਰਾਂ, ਰਸਤਿਆਂ ਤੇ ਨਾਕੇਬੰਦੀ ਕਰਕੇ ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ। 

वीडियो देखने के लिए Link पर Click क्लिक करें

ਥਾਨਾ ਮੁਖੀ ਇੰਸਪੈਕਟਰ ਹਿੰਮਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਿਸ ਵੱਲੋ ਵੱਖ-ਵੱਖ ਟੀਮਾਂ ਬਣਾ ਕੇ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਸੀ। ਇਸ ਤਹਿਤ ਏ.ਐਸ.ਆਈ ਜੋਗਨਾਥ ਸਮੇਤ ਪੁਲਿਸ ਪਾਰਟੀ ਬਰਾਏ ਨਾਕਾਬੰਦੀ ਬਾਹੱਦ ਪਿੰਡ ਲੰਗ ਮਜਾਰੀ ਚੰਡੇਸਰ ਮੋੜ ਮੌਜੂਦ ਸੀ ਅਤੇ ਪੁਲਿਸ ਪਾਰਟੀ ਨਾਕੇ ਤੇ ਵਹੀਕਲਾ ਦੀ ਚੈਕਿੰਗ ਕਰ ਰਹੀ ਸੀ ਤਾਂ ਇਕ ਨੌਜਵਾਨ ਗੰਗੂਵਾਲ ਸਾਈਡ ਤੋ ਮੋਟਰਸਾਈਕਲ ਪਰ ਸਵਾਰ ਹੋ ਕੇ ਆ ਰਿਹਾ ਸੀ। ਜਿਸ ਨੂੰ ਰੋਕ ਕੇ ਕਾਗਜਾਤ ਦਿਖਾਉਣ ਲਈ ਕਿਹਾ ਜੋ ਕਾਗਜਾਤ ਨਹੀ ਦਿਖਾ ਸਕਿਆ ਜੋ ਮੋਟਰਸਾਈਕਲ ਪਲਾਟੀਨਾ ਤੇ ਲਿਖਿਆ ਨੰਬਰ PB-12Z-4028 ਜਦੋ ਵਾਹਨ ਐਪ ਤੇ ਚੈਕ ਕੀਤਾ ਤਾਂ ਕੋਈ ਹੋਰ ਨੰਬਰ ਸ਼ੋਅ ਹੋ ਰਿਹਾ ਸੀ। 

ਮੋਟਰਸਾਈਕਲ ਸਵਾਰ ਨੇ ਆਪਣਾ ਨਾਮ ਮੁਹੰਮਦ ਯਸ਼ੀਨ ਉਰਫ ਨੰਨੂ ਪੁੱਤਰ ਪੱਪੂ ਵਾਸੀ ਪਿੰਡ ਕਿਲਾ ਫਾਟਕ ਸੋਕਾਰਾ ਥਾਣਾ ਫਾਟਕ ਸੋਕਾਰਾ ਜਿਲਾ ਰਾਏ ਬਰੇਲੀ ਯੂ.ਪੀ ਹਾਲ ਵਾਸੀ ਪਿੰਡ ਢੇਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੱਸਿਆ। ਜਿਸ ਵਲੋ ਆਪਣੇ ਕਬਜਾ ਵਿੱਚ ਚੋਰੀ ਸ਼ੁਦਾ ਮੋਟਰਸਾਈਕਲ ਨੂੰ ਜਾਅਲੀ ਨੰਬਰ ਲਗਾ ਕੇ ਉਕਤ ਖਿਲਾਫ ਮੁਕੱਦਮਾ ਨੰ: 48 ਮਿਤੀ 23-4-2024 ਅ/ਧ 379,482, 411 ਆਈ.ਪੀ.ਸੀ ਥਾਣਾ ਸ੍ਰੀ ਅਨੰਦਪੁਰ ਸਾਹਿਬ ਦਰਜ ਰਜਿਸਟਰ ਕੀਤਾ ਗਿਆ। ਜਿਸ ਦੀ ਗ੍ਰਿਫਤਾਰੀ ਅਮਲ ਵਿੱਚ ਲਿਆ ਕੇ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ । ਤਫਤੀਸ਼ ਦੌਰਾਨ ਦੋਸ਼ੀ ਉਕਤ ਪਾਸੋ ਕੁੱਲ 05 ਮੋਟਰਸਾਈਕਲ ਚੋਰੀ ਸ਼ੁਦਾ ਬਰਾਮਦ ਕਰਵਾਏ ਜਾ ਚੁੱਕੇ ਹਨ। ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਰਾਨੇ ਰਿਮਾਂਡ ਹੋਰ ਖੁਲਾਸੇ ਹੋਣ ਦੀ ਸੰਭਾਵਨਾ।