ਪੰਜਾਬ : ਚਮਰੋੜ ਪਤਨ ਸੈਲਾਨੀਆਂ ਲਈ ਬਣ ਰਿਹਾ ਖਿੱਚ ਦਾ ਕੇਂਦਰ, ਦੇਖੋ ਵੀਡਿਓ

ਪੰਜਾਬ : ਚਮਰੋੜ ਪਤਨ ਸੈਲਾਨੀਆਂ ਲਈ ਬਣ ਰਿਹਾ ਖਿੱਚ ਦਾ ਕੇਂਦਰ, ਦੇਖੋ ਵੀਡਿਓ

ਪਠਾਨਕੋਟ : ਧੋਲਾਧਾਰ ਦੀ ਹਸੀਨ ਵਾਦੀਆਂ ਚ ਫਲ ਫੁਲ ਰਿਹਾ ਚਮਰੋੜ ਪਤਨ ਜਿਸ ਨੂੰ ਮਿੰਨੀ ਗੋਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅੱਜ ਕਲ ਸੈਲਾਨੀਆਂ ਦੇ ਲਈ ਖਿੱਚ ਕੇਂਦਰ ਬਣਿਆ ਹੋਇਆ ਹੈ ਅਤੇ ਸਰਕਾਰ ਵੀ ਹੁਣ ਇਸ ਪਾਸੇ ਧਿਆਨ ਦੇ ਰਹੀ ਹੈ। ਤਾਂ ਜੋ ਇਸ ਜਗਾ ਨੂੰ ਟੂਰਿਜ਼ਮ ਸਪਾਟ ਵਜੋਂ ਅਗੇ ਵਧਾਇਆ ਜਾ ਸਕੇ। ਜਿਸ ਦੇ ਚਲਦੇ ਪੰਜਾਬ ਰਕਾਰ ਵਲੋਂ ਮਿੰਨੀ ਗੋਆ ਵਿਖੇ ਇਨਵੇਸਟਰਾਂ ਦੀ ਇਕ ਮੀਟਿੰਗ ਵੀ ਬੁਲਾਈ ਗਈ ਸੀ। ਤਾਂ ਕਿ ਇਨਵੇਸਟਰ ਇਸ ਜਗਾ ਤੇ ਇਨਵੈਸਟ ਕਰਨ ਚ ਆਪਣੀ ਦਿਲਚਸਪੀ ਵਿਖਾਉਣ ਅਤੇ ਭਵਿੱਖ ਵਿਚ ਇਸ ਜਗਾ ਨੂੰ ਇਕ ਵਧੀਆ ਟੂਰਿਜ਼ਮ ਸਪਾਟ ਦਾ ਦਰਜਾ ਦਿੱਤਾ ਜਾ ਸਕੇ।

ਇਸ ਸਬੰਧੀ ਜਦ ਇਸ ਜਗਹ ਤੇ ਘੁੰਮਣ ਆਏ ਸੈਲਾਨੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਜਗਾ ਬਹੁਤ ਵਧੀਆ ਹੈ। ਇਥੋਂ ਦੇ ਨਜ਼ਾਰੇ ਬਹੁਤ ਵਧੀਆ ਨੇ ਪਰ ਅਜੇ ਲੋੜ ਹੈ। ਇਸ ਜਗਾ ਨੂੰ ਹੋਰ ਬੇਹਤਰ ਕਰਨ ਦੀ ਇਸ ਲਈ ਸਾਡੀ ਸੂਬਾ ਸਰਕਾਰ ਅਗੇ ਮੰਗ ਹੈ ਕਿ ਇਸ ਜਗਾ ਨੂੰ ਹੋਰ ਖੂਬਸੂਰਤ ਬਣਾਇਆ ਜਾਵੇ ਤਾਂ ਜੋ ਲੋਕ ਜੋ ਡਲਹੌਜੀ, ਧਰਮਸ਼ਾਲਾ ਜਾਂਦੇ ਨੇ ਉਹ ਇਥੇ ਆ ਕੁਦਰਤ ਦੇ ਨਜ਼ਾਰੇ ਲੈ ਸਕਣ ਊਨਾ ਕਿਹਾ ਇਸ ਨਾਲ ਜਿਥੇ ਪੰਜਾਬ ਦੇ ਛੋਟੇ ਜਿਹੇ ਜਿਲੇ ਪਠਾਨਕੋਟ ਨੂੰ ਟੂਰਿਜ਼ਮ ਸਪਾਟ ਮਿਲੇਗਾ। ਉਥੇ ਹੀ ਲੋਕਲ ਲੋਕਾਂ ਦੇ ਲਈ ਰੋਜਗਾਰ ਦੇ ਨਵੇ ਸਾਧਨ ਖੁਲਣਗੇ।