ਪੰਜਾਬ : ਇਹ ਰੋਡ ਬਣਿਆ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ, ਦੇਖੋ ਵੀਡਿਓ

ਪੰਜਾਬ : ਇਹ ਰੋਡ ਬਣਿਆ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ, ਦੇਖੋ ਵੀਡਿਓ

ਪਠਾਨਕੋਟ : ਦਿੱਲੀ ਤੋਂ ਜੰਮੂ ਕਸ਼ਮੀਰ ਤੱਕ ਐਕਸਪ੍ਰੈਸ ਵੇ ਬਣਾਉਣ ਦੇ ਲਈ ਕੇਂਦਰ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਹੈ। ਜਿਸ ਦੇ ਲਈ ਕੰਮ ਦਿਨ ਰਾਤ ਚੱਲ ਰਿਹਾ ਹੈ ਅਤੇ ਇਸ ਕੰਮ ਨੂੰ ਜਲਦ ਪੂਰਾ ਕਰਨ ਦੇ ਲਈ ਕੜੀ ਮੁਸ਼ੱਕਤ ਕੀਤੀ ਜਾ ਰਹੀ ਹੈ। ਪਰ ਇਸ ਰੋਡ ਦੇ ਕੰਮ ਦੀ ਵਜਾ ਨਾਲ ਜ਼ਿਲਾ ਪਠਾਨਕੋਟ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ। ਦਸਦੇ ਚਲੀਏ ਕਿ ਇਸ ਰੋਡ ਨੂੰ ਬੰਨਾਉਣ ਦੇ ਲਈ, ਜਿਸ ਮਿੱਟੀ ਦੀ ਲੋੜ ਹੈ ਉਹ ਇਹਨਾਂ ਪਿੰਡਾਂ ਦੇ ਵਿੱਚੋਂ ਪੁੱਟੀ ਜਾ ਰਹੀ ਹੈ ਅਤੇ ਠੇਕੇਦਾਰ ਵੱਲੋਂ ਨਿਯਮਾਂ ਦੀ ਪਾਲਣਾ ਕੀਤੇ ਬਗੈਰ ਇਹ ਮਿੱਟੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਈ ਜਾ ਰਹੀ ਹੈ। ਜਿਸ ਵਜਾ ਨਾਲ ਸੜਕ ਦੇ ਉੱਤੇ ਬਹੁਤ ਸਾਰੀ ਧੂਲ ਮਿੱਟੀ ਉਡ ਰਹੀ ਹੈ। ਜਿਸ ਨਾਲ ਸਥਾਨਕ ਲੋਕ ਬਿਮਾਰ ਹੋ ਰਹੇ ਹਨ। ਜਿੱਥੇ ਲੋਕ ਬਿਮਾਰ ਹੋ ਰਹੇ ਨੇ, ਉਥੇ ਹੀ ਦੂਜੇ ਪਾਸੇ ਇਹਨਾਂ ਟਰੱਕਾਂ ਦੀ ਵਜਾ ਨਾਲ ਸਰਹੱਦੀ ਖੇਤਰ ਦੇ ਪਿੰਡਾਂ ਨੂੰ ਜਾਣ ਵਾਲੇ ਲਿੰਕ ਰੋਡ ਖਸਤਾ ਹਾਲ ਹੋ ਚੁੱਕੇ ਨੇ। ਇਹਨਾਂ ਟਰੱਕਾਂ ਦੀ ਆਵਾਜਾਈ ਦੀ ਵਜਾ ਦੇ ਨਾਲ ਸੜਕਾਂ ਖਰਾਬ ਹੋ ਚੁੱਕੀਆਂ ਨੇ ਅਤੇ ਸੜਕਾਂ ਤੇ ਖੱਡੇ ਵੇਖਣ ਨੂੰ ਮਿਲ ਰਹੇ ਨੇ।

ਜਿਸ ਵਜਾ ਨਾਲ ਬਰਸਾਤ ਦੇ ਦਿਨਾਂ ਚ ਇਹ ਖੱਡੇ ਪਾਣੀ ਦੇ ਨਾਲ ਭਰ ਜਾਂਦੇ ਨੇ ਅਤੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਬੰਧੀ ਜਦ ਸਥਾਨਕ ਲੋਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਰੋਡ ਦੇ ਕੰਮ ਦੀ ਵਜਾ ਨਾਲ ਉਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਮਣਾ ਕਰਨਾ ਪੈ ਰਿਹਾ ਹੈ। ਲੋਕਾਂ ਕਿਹਾ ਕਿ ਇਸ ਰੋਡ ਦੀ ਵਜਾ ਨਾਲ ਬਹੁਤ ਸਾਰੀ ਧੂਲ ਮਿੱਟੀ ਉੱਡ ਰਹੀ ਹੈ। ਜਿਸ ਨਾਲ ਉਹਨਾਂ ਦੇ ਪਰਿਵਾਰ ਵਾਲੇ ਬਿਮਾਰ ਹੋ ਰਹੇ ਨੇ। ਇਹੋ ਨਹੀਂ ਜਦ ਬਰਸਾਤ ਹੁੰਦੀ ਹੈ ਤਾਂ ਸੜਕਾਂ ਤੇ ਬਹੁਤ ਸਾਰਾ ਪਾਣੀ ਭਰ ਜਾਂਦਾ ਹੈ। ਜਿਸ ਵਜਾ ਨਾਲ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਲੋਕਾਂ ਨੇ ਕਿਹਾ ਕਿ ਸਰਕਾਰ ਵਿਕਾਸ ਕਾਰਜ ਕਰਾ ਰਹੀ ਹੈ ਵਧੀਆ ਗੱਲ ਹੈ, ਪਰ ਵਿਕਾਸ ਦੀ ਆੜ ਚ ਠੇਕੇਦਾਰ ਨਿਯਮਾਂ ਨੂੰ ਅਣਗੋਲਿਆਂ ਕਰ ਆਪਣਾ ਕੰਮ ਕਰ ਰਹੇ ਨੇ, ਉਹਨਾਂ ਕਿਹਾ ਕਿ ਰੋਡ ਦੇ ਕੰਮ ਦੇ ਲਈ ਠੇਕੇਦਾਰ ਵੱਲੋਂ ਮਿੱਟੀ ਦੀ ਪਟਾਈ ਕਰਵਾਈ ਜਾ ਰਹੀ ਹੈ।

ਪਰ ਉਸ ਮਿੱਟੀ ਨੂੰ ਲਿਜਾਣ ਵਾਸਤੇ ਜਿਹੜੇ ਟਰੱਕ ਰਸਤਿਆਂ ਤੋਂ ਗੁਜਰਦੇ ਨੇ ਉਹਨਾਂ ਤੇ ਪਾਣੀ ਨਹੀਂ ਛਿੜਕਿਆ ਜਾਂਦਾ। ਇਸ ਲਈ ਅਸੀਂ ਮੰਗ ਕਰਦੇ ਹਾਂ ਕੀ ਮਿੱਟੀ ਲਿਜਾਣ ਵਾਲੇ ਟਰੱਕਾਂ ਤੋਂ ਪਹਿਲਾਂ ਪਾਣੀ ਦਾ ਛਕਾਵ ਕੀਤਾ ਜਾਏ ਤਾਂ ਜੋ ਧੂਲ ਮਿੱਟੀ ਨਾ ਉੱਡੇ। ਜਿਸ ਨਾਲ ਉਨਾਂ ਦੇ ਪਰਿਵਾਰ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਦੱਸਦੇ ਚਲੀਏ ਕਿ ਜਦ ਇਸ ਸਬੰਧੀ ਅਧਿਕਾਰੀਆਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਫੋਨ ਚੱਕਣਾ ਵੀ ਮੁਨਾਸਿਬ ਨਹੀਂ ਸਮਝਿਆ। ਜਦਕਿ ਮਾਈਨਿੰਗ ਕਰਨ ਵਾਲੇ ਮੁਲਾਜ਼ਮਾਂ ਕੋਲ ਮੌਕੇ ਤੇ ਕਿਸੇ ਵੀ ਤਰਾਂ ਦੇ ਮਾਈਨਿੰਗ ਦੇ ਦਸਤਾਵੇਜ ਨਹੀਂ ਮਿਲੇ ਅਤੇ ਜੋ ਡਰਾਈਵਰ ਟਰੱਕ ਚਲਾ ਰਹੇ ਸਨ, ਉਹਨਾਂ ਕੋਲ ਆਪਣਾ ਡਰਾਈਵਿੰਗ ਲਾਈਸਸ ਤੱਕ ਨਹੀਂ ਸੀ। ਕਹਿ ਸਕਦੇ ਹਾਂ ਕਿ ਅਜਿਹੇ ਠੇਕੇਦਾਰਾਂ ਨੂੰ ਠੇਕਾ ਦੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।