ਪੰਜਾਬ : ਸਮਾਜ ਸੇਵੀ ਸੰਸਥਾ ਵੱਲੋਂ ਇੰਪਰੂਵਮੈਂਟ ਟਰਸਟ ਦੇ ਬਾਹਰ ਲਗਾਏ ਗਏ ਪੋਸਟਰ, ਦੇਖੋ ਵੀਡਿਓ

ਪੰਜਾਬ : ਸਮਾਜ ਸੇਵੀ ਸੰਸਥਾ ਵੱਲੋਂ ਇੰਪਰੂਵਮੈਂਟ ਟਰਸਟ ਦੇ ਬਾਹਰ ਲਗਾਏ ਗਏ ਪੋਸਟਰ, ਦੇਖੋ ਵੀਡਿਓ

ਅੰਮ੍ਰਿਤਸਰ :  ਅਕਸਰ ਹੀ ਇੰਪਰੂਵਮੈਂਟ ਟਰਸਟ ਦੇ ਅਧਿਕਾਰੀ ਆਮ ਲੋਕਾਂ ਦੇ ਘਰਾਂ ਦੇ ਬਾਹਰ ਅਤੇ ਦੁਕਾਨਾਂ ਦੇ ਬਾਹਰ ਨੋਟਿਸ ਲਗਾ ਕੇ ਉਹਨਾਂ ਨੂੰ ਚੇਤਾਵਨੀ ਦਿੰਦੇ ਹੋਏ ਨਜ਼ਰ ਆਉਂਦੇ ਹਨ। ਲੇਕਿਨ ਇੱਕ ਸਮਾਜ ਸੇਵੀ ਅਤੇ ਵਾਲਮੀਕੀ ਸਮਾਜ ਦੇ ਅਧਿਕਾਰੀ ਨੇ ਨਿਤਿਨ ਗਿੱਲ ਵੱਲੋਂ ਇੰਪਰੂਵਮੈਂਟ ਟਰਸਟ ਦੇ ਬਾਹਰ ਹੀ ਨੋਟਿਸ ਲਗਾਏ ਗਏ। ਇਹ ਨੋਟਿਸ ਲਗਾਉਣ ਦਾ ਕਾਰਨ ਸਭ ਤੋਂ ਵੱਡਾ ਪੰਜਾਬ ਵਿੱਚ ਹੋ ਰਹੀ ਕਰਪਸ਼ਨ ਨੂੰ ਦੱਸਿਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਰਪਸ਼ਨ ਪੂਰੇ ਜ਼ੋਰਾਂ ਦੇ ਨਾਲ ਚੱਲ ਰਹੀ ਹੈ। ਇਹ ਸਾਰੀ ਮਿਲੀ ਭੁਗਤ ਕਰਕੇ ਹੀ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ 2018 ਦੇ ਵਿੱਚ ਇੰਪਰੂਵਮੈਂਟ ਚੇਅਰਮੈਨ ਅਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸਾਘਾ ਵੱਲੋਂ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ, ਤਿੰਨ ਦੁਕਾਨਾਂ ਜੋ ਕਿ ਇੰਪਰੂਵਮੈਂਟ ਟਰਸਟ ਵੱਲੋਂ ਜਾਰੀ ਕੀਤੀਆਂ ਗਈਆਂ ਸਨ।

ਉਹਨਾਂ ਵਿੱਚੋਂ 2 ਦੁਕਾਨਾਂ ਨੂੰ ਖਾਲੀ ਕਰਾਉਣ ਦੇ ਆਰਡਰ ਦਿੱਤੇ ਗਏ ਸਨ। ਲੇਕਿਨ ਉਹਨਾਂ ਦੁਕਾਨਾਂ ਨੂੰ ਸਿਰਫ ਕੁਝ ਪੈਸੇ ਲੈ ਕੇ ਹੀ ਛੱਡ ਦਿੱਤਾ ਗਿਆ। ਡਿਪਟੀ ਕਮਿਸ਼ਨਰ ਅਤੇ ਉਸ ਵੇਲੇ ਦੇ ਇੰਪਰੂਵਮੈਂਟ ਰਸ ਦੇ ਚੇਅਰਮੈਨ ਦੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜੇਕਰ ਇੰਪਰੂਵਮੈਂਟ ਰਸਤੇ ਕਿਸੇ ਵੀ ਅਧਿਕਾਰੀ ਦੇ ਖਿਲਾਫ ਕੋਈ ਵਿਅਕਤੀ ਬੋਲਦਾ ਹੈ ਤਾਂ ਉਸ ਖਿਲਾਫ ਕਾਰਵਾਈ ਇੰਪਰੂਵਮੈਂਟ ਟਰਸਟ ਵੱਲੋਂ ਕੀਤੀ ਜਾਂਦੀ ਹੈ।  ਜਿੰਵੇ ਕਿ ਅੰਮ੍ਰਿਤਸਰ ਦੇ ਮਸ਼ਹੂਰ ਹੀਰਾ ਪਨੀਰ ਵਾਲੇ ਦੇ ਖਿਲਾਫ ਹੋਈ ਸੀ। ਉਹਨਾਂ ਨੇ ਕਿਹਾ ਕਿ ਜੇਕਰ ਹੋਂਦ ਦੇ ਮੌਜੂਦਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ।

ਉਥੇ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲਮੀਕੀ ਤੀਰਥ ਪਹੁੰਚ ਰਹੇ ਹਨ। ਅਸੀਂ ਇਸ ਮੌਕੇ ਤੇ ਕੋਈ ਵੀ ਉਹਨਾਂ ਨੂੰ ਮੰਗ ਪੱਤਰ ਨਹੀਂ ਦੇਵਾਂਗੇ। ਲੇਕਿਨ ਜਰੂਰਤ ਪਈ ਤਾਂ ਅਸੀਂ ਇੰਪਰੂਵਮੈਂਟ ਟਰਸਟ ਦੇ ਦਫਤਰ ਦੇ ਬਾਹਰ ਧਰਨਾ ਵੀ ਲਗਾ ਸਕਦੇ ਹਾਂ। ਉੱਥੇ ਹੀ ਦੂਸਰੇ ਪਾਸੇ ਅਸ਼ੋਕ ਤਲਵਾਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਮਾਮਲਾ ਨਿਤਿਨ ਗਿੱਲ ਉਰਫ ਮਨੀ ਵੱਲੋਂ ਦੱਸਿਆ ਜਾ ਰਿਹਾ ਹੈ। ਉਹ 2018 ਦਾ ਹੈ ਤੇ ਉਸ ਵੇਲੇ ਪੰਜਾਬ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਰਾਜ ਕਰ ਰਹੀਆਂ ਸਨ ਅਤੇ ਜਦੋਂ ਦਾ ਉਨਾਂ ਵੱਲੋਂ ਇੰਪਰੂਵਮੈਂਟ ਟਰਸਟ ਦੀ ਚੇਅਰਮੈਨ ਲਿੱਤੀ ਗਈ ਹੈ। ਉਸ ਤੋਂ ਬਾਅਦ ਕੋਈ ਵੀ ਘਪਲੇ ਦਾ ਕੰਮ ਹਜੇ ਤੱਕ ਨਹੀਂ ਕੀਤਾ ਗਿਆ ਅਤੇ ਨਾ ਹੀ ਘਪਲਾ ਕਿਸੇ ਨੂੰ ਕਰਨ ਦਿੱਤਾ ਜਾਵੇਗਾ।