ਪੰਜਾਬ : ਸਿਨਮਾ ਘਰਾਂ 'ਚ ਲੱਗੀ ਫਿਲਮ ਨੂੰ ਬੰਦ ਕਰਵਾਣ ਪਹੁੰਚੇ ਨਿਹੰਗ ਸਿੰਘ ਜਥੇਬੰਦੀਆਂ, ਦੇਖੋ ਵੀਡਿਓ

ਪੰਜਾਬ : ਸਿਨਮਾ ਘਰਾਂ  'ਚ ਲੱਗੀ ਫਿਲਮ ਨੂੰ ਬੰਦ ਕਰਵਾਣ ਪਹੁੰਚੇ ਨਿਹੰਗ ਸਿੰਘ ਜਥੇਬੰਦੀਆਂ, ਦੇਖੋ ਵੀਡਿਓ

ਅੰਮ੍ਰਿਤਸਰ : ਪੂਰੇ ਦੇਸ਼ ਵਿੱਚ ਦਾਸਤਾਨ ਏ ਸਰਹੰਦ ਫਿਲਮ ਨੂੰ ਲਗਾਉਣ ਦੀ ਗੱਲ ਕੀਤੀ ਜਾ ਰਹੀ ਸੀ। ਇਹ ਫਿਲਮ ਚਾਰ ਸਾਹਿਬਜ਼ਾਦਿਆਂ ਦੇ ਉੱਤੇ ਆਧਾਰਿਤ ਸੀ। ਜਿਸ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਇਸ ਫਿਲਮ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਫਿਲਮ ਨੂੰ ਸਿਨੇਮਾ ਘਰਾਂ ਦੇ ਵਿੱਚ ਚੱਲਣ ਨਹੀਂ ਦਿੱਤਾ ਜਾ ਰਿਹਾ। ਉਥੇ ਹੀ ਅੰਮ੍ਰਿਤਸਰ ਵਿੱਚ ਪਰਮਜੀਤ ਸਿੰਘ ਅਕਾਲੀ ਵੱਲੋਂ ਇਸ ਫਿਲਮ ਨੂੰ ਰੋਕਣ ਵਾਸਤੇ ਨਿੱਜੀ ਸਿਨੇਮਾ ਘਰ ਵਿੱਚ ਪਹੁੰਚਿਆ ਗਿਆ ਅਤੇ ਉੱਥੇ ਲੱਗੇ ਪੋਸਟਰਾਂ ਨੂੰ ਹਟਾ ਕੇ ਫਿਲਮ ਨੂੰ ਬੰਦ ਕਰਵਾਇਆ ਗਿਆ। ਉੱਥੇ ਹੀ ਪਰਮਜੀਤ ਅਕਾਲੀ ਦਾ ਕਹਿਣਾ ਹੈ ਕਿ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਿੱਖਾਂ ਦੇ ਉਪਰ ਇਸਤਰਾਂ ਐਨੀਮੇਸ਼ਨ ਫਿਲਮਾਂ ਬਣਾਈਆਂ ਜਾਣ। ਉੱਥੇ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀਂ ਘਟਨਾ ਨਾ ਹੋਵੇ ਇਸ ਲਈ ਆਪਣੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰਾਂ ਪੁੱਤਰਾਂ ਤੇ ਨਿਰਧਾਰਿਤ ਇੱਕ ਧਾਰਮਿਕ ਦਾਸਤਾਨ ਏ ਸਰਹੰਦ ਜਿੱਦਾਂ ਹੀ ਪੰਜਾਬ ਵਿੱਚ ਸਿਨੇਮਾ ਘਰਾਂ ਵਿੱਚ ਲੱਗਣ ਲਈ ਤਿਆਰ ਹੋਈ। ਉਸ ਤਰ੍ਹਾਂ ਹੀ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਜਤਾਇਆ ਗਿਆ। ਉਥੇ ਹੀ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਨਿੱਜੀ ਸਿਨੇਮਾ ਘਰ ਵਿੱਚ ਲੱਗ ਰਹੀ ਇਸ ਫਿਲਮ ਨੂੰ ਲੈ ਕੇ ਪਰਮਜੀਤ ਸਿੰਘ ਅਕਾਲੀ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਇਸ ਫਿਲਮ ਦਾ ਵਿਰੋਧ ਵੀ ਕੀਤਾ ਗਿਆ।

ਜਿਸ ਤੋਂ ਬਾਅਦ ਸਿਨੇਮਾ ਘਰ ਦੇ ਵਿੱਚ ਮੌਜੂਦ ਅਧਿਕਾਰੀ ਵੱਲੋਂ ਇਸ ਫਿਲਮ ਨੂੰ ਬੰਦ ਕਰਵਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਜੀਤ ਸਿੰਘ ਅਕਾਲੀ ਅਤੇ ਸਿਨੇਮਾ ਘਰ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਸਿੱਖਾਂ ਉੱਤੇ ਅਧਾਰਿਤ ਕੋਈ ਵੀ ਫਿਲਮ ਜਿਸ ਵਿੱਚ ਗੁਰੂ ਸਾਹਿਬਾਨਾਂ ਦੀ ਤਸਵੀਰ ਦਿਖਾਈ ਜਾਂਦੀ ਹੋਵੇ, ਉਸਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਦਾ ਕਹਿਣਾ ਹੈ ਕਿ ਚਾਹੇ ਉਹ ਐਨੀਮੇਸ਼ਨ ਫਿਲਮ ਹੋਵੇ ਚਾਹੇ ਉਹ ਸਰੀਰਕ ਤੌਰ ਤੇ ਕਿਸੇ ਵੱਲੋਂ ਤਿਆਰ ਕਰਵਾਈ ਗਈ ਹੋਵੇ। ਅੱਗੇ ਬੋਲਦੇ ਹੋਏ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਅੱਜ ਅਸੀਂ ਇਸ ਸਿਨੇਮਾ ਘਰ ਵਿੱਚ ਆਏ ਹਾਂ ਤਾਂ ਅਸੀਂ ਇਹ ਫਿਲਮ ਬਿਲਕੁਲ ਚੱਲਣ ਨਹੀਂ ਦਵਾਂਗੇ ਅਤੇ ਜਰੂਰਤ ਪਈ ਤਾਂ ਅਸੀਂ ਹੋਰ ਵੀ ਪ੍ਰਦਰਸ਼ਨ ਕਰਾਂਗੇ। ਦੂਸਰੇ ਪਾਸੇ ਸਿਨੇਮਾ ਘਰ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜੋ ਸੂਚਨਾ ਦਿੱਤੀ ਗਈ ਹੈ। ਇਸ ਨੂੰ ਲੈ ਕੇ ਪਹਿਲਾ ਹੀ ਅਸੀਂ ਪੋਸਟਰ ਲਾ ਦਿੱਤੇ ਹਨ ਅਤੇ ਫਿਲਮ ਵਿੱਚ ਵੀ ਇੱਕਾ ਦੁੱਕਾ ਲੋਕ ਹੀ ਇਸ ਫਿਲਮ ਨੂੰ ਵੇਖ ਰਹੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਸਾਰੀ ਜਾਣਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਹੈ। ਜੋ ਵੀ ਉਹਨਾਂ ਵੱਲੋਂ ਫੈਸਲਾ ਹੋਵੇਗਾ ਅਸੀਂ ਉਸਨੂੰ ਮੰਨ ਲਿੱਤਾ ਜਾਵੇਗਾ ਅਤੇ ਉਸਨੂੰ ਹੀ ਪਾਲਣਾ ਕੀਤੀ ਜਾਵੇਗੀ।