ਜਲੰਧਰ : DC ਕਰਮਚਾਰੀਆ ਨੇ ਪੂਰੇ ਪੰਜਾਬ 'ਚ ਸੰਪੂਰਨ ਕਲਮ ਛੋੜ ਹੜਤਾਲ ਕਰਨ ਦੀ ਦੀਤੀ ਚਿਤਾਵਨੀ

ਜਲੰਧਰ : DC ਕਰਮਚਾਰੀਆ ਨੇ ਪੂਰੇ ਪੰਜਾਬ 'ਚ ਸੰਪੂਰਨ ਕਲਮ ਛੋੜ ਹੜਤਾਲ ਕਰਨ ਦੀ ਦੀਤੀ ਚਿਤਾਵਨੀ

ਜਲੰਧਰ : ਡੀਸੀ ਕਰਮਚਾਰੀਆ ਨੇ ਗੇਟ ਰੈਲੀ ਕਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਛ ਦਿਨਾਂ 'ਚ ਡੀਸੀ ਕਰਮਚਾਰੀ ਕਲਮ ਛੋੜ ਹੜਤਾਲ ਕਰਨ ਜਾ ਰਹੇ ਨੇ। ਗੱਲਬਾਤ ਦੌਰਾਨ ਡੀਸੀ ਦਫ਼ਤਰ ਕਰਮਚਾਰੀ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਉਹਨਾਂ ਦੀਆਂ 5 ਮੰਗਾਂ ਨੂੰ ਪੂਰਾ ਨਹੀਂ ਕਰਨਗੇ ਤਾਂ ਮਜਬੂਰਨ ਸਾਨੂੰ ਕਲਮ ਛੋੜ ਹੜਤਾਲ ਕਰਨਾ ਪਵੇਗਾ।

ਉਥੇ ਹੀ ਉਹਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਅਸੀ ਸਰਕਾਰ ਤੋ ਆਪਣੀਆ ਮੰਗਾਂ ਨੂੰ ਲੈਕੇ ਗੱਲ ਕਰ ਰਹੇ ਹਾਂ ਪਰ ਸਰਕਾਰ ਸਾਡੀਆਂ ਗੱਲਾ ਨੂੰ ਅਣਗੌਲਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਸਰਕਾਰ ਸਾਡੀਆ ਮੰਗਾਂ ਨਹੀਂ ਮਨੇਗੀ ਤਾਂ ਅਸੀ ਪੂਰੇ ਪੰਜਾਬ ਚ ਸੰਪੂਰਨ ਕਲਮ ਛੋੜ ਹੜਤਾਲ ਕਰਾਂਗੇ।