ਪੰਜਾਬ: ਪੁਲਿਸ ਵੱਲੋਂ ਵਿਦੇਸ਼ੀ ਗੈਂਗਸਟਰ ਦੇ 2 ਸਾਥੀ ਨਜਾਇਜ਼ ਹਥਿਆਰ ਸਮੇਤ ਕਾਬੂ, ਦੇਖੋ ਵੀਡਿਓ

ਪੰਜਾਬ: ਪੁਲਿਸ ਵੱਲੋਂ ਵਿਦੇਸ਼ੀ ਗੈਂਗਸਟਰ ਦੇ 2 ਸਾਥੀ ਨਜਾਇਜ਼ ਹਥਿਆਰ ਸਮੇਤ ਕਾਬੂ, ਦੇਖੋ ਵੀਡਿਓ

ਤਰਨਤਾਰਨ : ਪੰਜਾਬ ਰਾਜ ਦੇ ਤਰਨਤਾਰਨ ਜ਼ਿਲੇ ਦੇ ਪਿੰਡ ਪੰਡੋਰੀ ਗੋਲਾ ਵਿਖੇ ਪਿਛਲੇ ਦਿਨੀਂ ਗਹਿਣੇ ਦੀ ਦੁਕਾਨ ਤੇ ਗੋਲੀ ਚਲਾ ਕੇ ਫਿਰੌਤੀ ਮੰਗਣ ਵਾਲੇ ਗੈਂਗਸਟਰਾ ਦੇ 2 ਸਾਥੀਆਂ ਨੂੰ ਗਿਰਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਹੋਈ ਹੈ। ਇਸ ਸਬੰਧੀ ਐਸ.ਐਸਪੀ. ਅਸ਼ਵਨੀ ਕਪੂਰ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅਜੇਰਾਜ ਸਿੰਘ ਐਸ.ਪੀ(ਡੀ)ਤਰਨ ਤਾਰਨ ਅਤੇ ਰਵੀਸ਼ੇਰ ਸਿੰਘ ਡੀ.ਐਸ.ਪੀ ਗੋਇੰਦਵਾਲ ਸਾਹਿਬ ਦੀ ਨਿਗਰਾਨੀ ਹੇਂਠ ਇੰਸਪੈਕਟਰ ਅਮਰਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਤਰਨ ਤਾਰਨ ਨੇ ਪਿੰਡ ਪੰਡੋਰੀ ਗੋਲਾ ਵਿੱਚ ਗਹਿਣੇ ਦੀ ਦੁਕਾਨ ਤੇ ਗੋਲੀ ਚਲਾ ਕੇ ਫਿਰੌਤੀ ਮੰਗਣ ਦੇ ਕੇਸ ਨੂੰ ਹੱਲ ਕਰ ਲਿਆ ਹੈ। ਮਿਤੀ 14-03-2024 ਨੂੰ ਜਸਬੀਰ ਸਿੰਘ ਸੋਨਾ ਪੁੱਤਰ ਅਮਰਜੀਤ ਸਿੰਘ ਦੇ ਬਿਆਨ ਤੇ ਮੁੱਕਦਮਾ ਦਰਜ਼ ਕੀਤਾ ਕਿ ਮਿਤੀ 14-03-2024 ਨੂੰ ਨਾਮਲੂਮ ਨੌਜਵਾਨ ਜਿੰਨ੍ਹਾਂ ਨੇ ਆਪਣੇ ਮੂੰਹ ਪਰਨੇ ਨਾਲ ਬੰਨੇ ਹੋਏ ਸੀ। ਇਸ ਦੌਰਾਨ ਕਾਲੇ ਰੰਗ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਰੋਪੀ ਆਏ ਜਿੰਨ੍ਹਾਂ ਨੇ ਸੁਨਿਆਰੇ ਦੀ ਦੁਕਾਨ ਦੇ ਬਹਾਰ ਮੋਟਰਸਾਈਕਲ ਨੂੰ ਖੜਾ ਕੀਤਾ ਅਤੇ ਮਾਰ ਦੇਣ ਦੀ ਨਿਯਤ ਨਾਲ ਦੁਕਾਨਦਾਰ ਉਪਰ ਸਿੱਧੀਆ ਗੋਲੀਆ ਚਲਾਉਣੀਆ ਸ਼ੁਰੂ ਕਰ ਦਿੱਤੀਆ, ਜੋ ਵਿਅਕਤੀ ਆਪਣੀ ਚਲਾਕੀ ਨਾਲ ਕੁਰਸੀ ਤੋਂ ਜ਼ਮੀਨ ਪਰ ਬੈਠ ਗਿਆ ਜੋ ਗੋਲੀਆ ਸ਼ੀਸੇ ਨੂੰ ਪਾਰ ਕਰਦੀਆ ਹੋਈਆ ਕੁਰਸੀ ਦੇ ਪਿੱਛੇ ਕੰਧ ਉਪਰ ਲੱਗੇ ਹੋਏ ਸਨਮਾਈਕੇ ਉੱਤੇ ਜਾ ਲੱਗੀਆਂ। ਅਣਪਛਾਤੇ ਨੋਜਵਾਨ ਗੋਲੀਆ ਮਾਰ ਕੇ ਮੌਕੇ ਤੋ ਫਰਾਰ ਹੋ ਗਏ। ਜਿਸਤੇ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਵੱਲੋਂ ਮੁੱਕਦਮਾ ਨੰਬਰ 30 ਮਿਤੀ 14-03- 2024 ਜੁਰਮ 307/384/506/34 ਜੁਰਮ 25/27/54/59 ਅਸਲਾ ਐਕਟ ਥਾਣਾ ਸਦਰ ਤਰਨ ਤਾਰ ਦਰਜ਼ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

वीडीयो देखने के लिए LINK पर Click करें

ਜਿਸਤੇ  ਤਰਨ ਤਾਰਨ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਦੀ ਭਾਲ ਕਰਨ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾਕੇ ਭੇਜੀਆਂ ਗਈਆਂ ਸਨ। ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਦੌਰਾਨੇ ਗਸ਼ਤ 2 ਵਿਅਕਤੀਆਂ ਨਵਰਾਜ਼ ਸਿੰਘ ਉਰਫ ਨਵ ਪੁੱਤਰ ਕਾਬਲ ਸਿੰਘ ਵਾਸੀ ਪਿੰਡ ਵਰਪਾਲ ਜ਼ਿਲਾ ਅੰਮ੍ਰਿਤਸਰ ਅਤੇ ਗੁਰਲਾਲ ਸਿੰਘ ਪੁੱਤਰ ਮੇਜ਼ਰ ਸਿੰਘ ਵਾਸੀ ਪਿੰਡ ਵਰਪਾਲ ਜਿਲਾ ਅੰਮ੍ਰਿਤਸਰ ਨੂੰ ਪਿੰਡ ਵਰਪਾਲ ਨੇੜੇ ਰੇਲਵੇ ਫਾਟਕ ਤੋਂ ਇੱਕ ਕੰਨਟਰੀ ਮੇਡ ਪਿਸਤੋਲ ਅਤੇ 2 ਰੌਂਦ ਸਮੇਤ ਕਾਬੂ ਕਰ ਲਿਆ।ਜੋ ਦੌਰਨੇ ਪੁੱਛ-ਗਿੱਛ ਪਤਾ ਲੱਗਾ ਕਿ ਇਹਨਾਂ ਨੇ ਹੀ ਵਿਦੇਸ਼ੀ ਗੈਂਗਸਟਰ ਸੱਤਾ ਨੌਸ਼ਿਹਰਾ ਅਤੇ ਜੈਸਲ ਦੇ ਕਹਿਣ ਤੇ ਜਸਬੀਰ ਸਿੰਘ ਦੀ ਦੁਕਾਨ ਤੇ ਫਾਈਰਿੰਗ ਕੀਤੀ ਸੀ ਅਤੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ । ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੌਰਾਨੇ ਰਿਮਾਂਡ ਇਹਨਾਂ ਦੋਸ਼ੀਆਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।