ਜਲੰਧਰ: ਸਰਕਾਰੀ ਲਾਟਰੀ ਦੀ ਆੜ 'ਚ ਸੱਟਾ ਲਾ ਰਹੇ 4 ਦੋਸ਼ੀ ਗ੍ਰਿਫਤਾਰ 

ਜਲੰਧਰ: ਸਰਕਾਰੀ ਲਾਟਰੀ ਦੀ ਆੜ 'ਚ ਸੱਟਾ ਲਾ ਰਹੇ 4 ਦੋਸ਼ੀ ਗ੍ਰਿਫਤਾਰ 
ਜਲੰਧਰ: ਸਰਕਾਰੀ ਲਾਟਰੀ ਦੀ ਆੜ 'ਚ ਸੱਟਾ ਲਾ ਰਹੇ 4 ਦੋਸ਼ੀ ਗ੍ਰਿਫਤਾਰ 

ਜਲੰਧਰ/ਵਰੁਣ: ਸ਼੍ਰੀ ਗੁਰਸ਼ਰਨ ਸਿੰਘ ਸੰਧੂ , IPS ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ , PPS, DCP – Inv , ਦੀ ਨਿਗਰਾਨੀ ਹੇਠ ਸ਼੍ਰੀ ਜਗਜੀਤ ਸਿੰਘ ਸਰੋਆ , PPS , ADCP – Inv , ਅਤੇ ਪਰਮਜੀਤ ਸਿੰਘ , PPS ACP – Inv ਦੀ ਅਗਵਾਈ ਹੇਠ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਨੇ ਕਾਰਵਾਈ ਕਰਦੇ ਹੋਏ ਸਰਕਾਰੀ ਲਾਟਰੀ ਦੀ ਆੜ ਵਿੱਚ ਪਰਚੀ ਦੜਾ ਸੱਟਾ ਲਗਾ ਰਹੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨਾ ਪਾਸੋ 7640 / – ਭਾਰਤੀ ਕਰੰਸੀ ਨੋਟ ਅਤੇ 2 ਮੋਬਾਇਲ ਫੋਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 16-08-2022 ਨੂੰ SI ਅਸ਼ੋਕ ਕੁਮਾਰ ਇੰਚਾਰਜ , CIA STAFF ਜਲੰਧਰ ਦੀ ਪੁਲਿਸ ਟੀਮ ਗਸ਼ਤ ਬਾ – ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਫਗਵਾੜਾ ਗੇਟ ਜਲੰਧਰ ਮੌਜੂਦ ਸੀ। ਜਿੱਥੇ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਕਿ ਹਰਮਿੰਦਰ ਸਿੰਘ ਮੋਨੂੰ ਪੁੱਤਰ ਹਰਦੀਪ ਸਿੰਘ ਵਾਸੀ ਰੱਸਤਾ ਮੁਹੱਲਾ ਫਗਵਾੜਾ ਗੇਟ ਜਲੰਧਰ , ਵਿਪਨ ਦੂਆ ਪੁੱਤਰ  ਮੰਗਤ ਰਾਮ ਵਾਸੀ 29 ਬਸਤੀ ਸ਼ੇਖ ਘਾਹਮੰਡੀ ਜਲੰਧਰ , ਨਿਤਿਨ ਕੁਮਾਰ ਪੁੱਤਰ ਕੁਲਦੀਪ ਸਿੰਘ ਵਾਸੀ 232 ਏਕਤਾ ਨਗਰ ਜਲੰਧਰ , ਸਤਪਾਲ ਪੁੱਤਰ ਬਨਾਰਸੀਦਾਸ ਵਾਸੀ 60 ਨਿਊ ਦਿਉਲ ਨਗਰ ਜਲੰਧਰ ਅਤੇ ਸੁਮਿਤ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ 226 ਅਮਨ ਨਗਰ ਗੁਲਾਬਦੇਵੀ ਰੋਡ ਜਲੰਧਰ ਜੋ ਕਿ ਫਗਵਾੜਾ ਗੇਟ ਲਾਗੇ ਉੱਦਰ ਗਲੀ ਵਿੱਚ ਦੁਕਾਨ ਵਿੱਚ ਸਰਕਾਰੀ ਲਾਟਰੀ ਦੀ ਆੜ ਵਿੱਚ ਪਰਚੀ ਦੜਾ ਸੱਟਾ ਲਗਾ ਰਹੇ ਹਨ।

ਜੋ ਉੱਚੀ ਉੱਚੀ ਅਵਾਜਾਂ ਮਾਰ ਰਹੇ ਹਨ ਕਿ 100 ਰੁਪਏ ਲਗਾਉ ਤੇ 500 ਰੁਪਏ ਪਾਊਂ । ਜੇਕਰ ਨੰਬਰ ਨਾ ਆਇਆ ਤਾਂ ਸਾਰੇ ਪੈਸੇ ਉਹ ਖਾ ਜਾਣਗੇ ਕਿਉਂਕਿ ਉਹ ਖੁਦ ਖਾਈਵਾਲ ਤੇ ਲਾਈਵਾਲ ਹਨ । ਮੁਖਬਰੀ ਦੇ ਅਧਾਰ ਤੇ ਥਾਣਾ ਡਵੀਜਨ ਨੰਬਰ 3 ਜਲੰਧਰ ਵਿਖੇ ਮੁਕੱਦਮਾ ਨੰਬਰ 96 ਮਿਤੀ 16-08-2022 U / S : 7 ( 3 ) ਲ਼ਾਟਰੀ ਰੇਗੂਲੇਸ਼ਨ ਐਕਟ 1998,294 – A IPC , 13- ਏ – 3-67 G. ACT ਦਰਜ ਰਜਿਸਟਰ ਕੀਤਾ ਫਗਵਾੜਾ ਗੇਟ ਲਾਗੇ ਅੰਦਰ ਗਲੀ ਵਿੱਚ ਇੱਕ ਦੁਕਾਨ ਅੰਦਰੋਂ ਉਕਤ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।