ਪੰਜਾਬ ਰੋਡਵੇਜ ਦੀ ਬੱਸ ਤੇ ਟਰੈਕਟਰ ਟਰਾਲੀ ਦੀ ਟੱਕਰ, ਇੱਕ ਦੀ ਮੌਤ, ਦੇਖੋ ਵੀਡਿਓ 

ਪੰਜਾਬ ਰੋਡਵੇਜ ਦੀ ਬੱਸ ਤੇ ਟਰੈਕਟਰ ਟਰਾਲੀ ਦੀ ਟੱਕਰ, ਇੱਕ ਦੀ ਮੌਤ, ਦੇਖੋ ਵੀਡਿਓ 

ਅੰਮ੍ਰਿਤਸਰ: ਅੰਮ੍ਰਿਤਸਰ ਜੰਡਿਆਲਾ ਗੁਰੂ ਦੇ ਪਿੰਡ ਝੋਹਣ ਦੇ ਨਜਦੀਕ ਹਾਈਵੇ ਤੇ ਪੰਜਾਬ ਰੋਡਵੇਜ ਦੀ ਬਸ ਵਲੋ ਇਕ ਟਰੈਕਟਰ ਟਰਾਲੀ ਨੂੰ ਟਕਰ ਮਾਰੀ ਗਈ ਹੈ। ਜਿਸ ਵਿਚ ਦੁਰਘਟਨਾਗ੍ਰਸਤ ਟਰੈਕਟਰ ਟਰਾਲੀ ਚਲਾ ਰਹੇ ਕਾਬੁਲ ਸਿੰਘ ਨਾਮਕ ਕਿਸਾਨ ਦੀ ਮੌਤ ਹੋ ਗਈ ਹੈ ਅਤੇ ਟਰੈਕਟਰ ਟਰਾਲੀ ਤੇਜ ਟਕਰ ਕਾਰਨ ਦੋ ਹਿਸੇ ਹੋ ਗਿਆ ਹੈ। ਜਿਸ ਸੰਬਧੀ ਪੁਲਿਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦੇ ਪਿੰਡਵਾਸ਼ੀਆ ਵਲੋ ਹਾਇਵੇ ਜਾਮ ਕਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ।

ਇਸ ਸੰਬਧੀ ਗਲਬਾਤ ਕਰਦੀਆ ਮ੍ਰਿਤਕ ਕਿਸਾਨ ਦੇ ਭਰਾ ਅਤੇ ਕਿਸਾਨ ਆਗੂਆ ਦਸਿਆ ਕਿ ਘਟਨਾ ਤਕਰੀਬਨ ਸਵੇਰੇ 4 ਵਜੇ ਦੀ ਹੈ ਜਦੋ ਕਾਬਲ ਸਿੰਘ ਆਪਣੇ ਟਰੈਕਟਰ ਟਰਾਲੀ ਉਪਰ ਚੌਣਾ ਲੈ ਮੰਡੀ ਜਾ ਰਿਹਾ ਸੀ ਕਿ ਅਚਾਨਕ ਦਿਲੀ ਤੋ ਆ ਰਹੀ ਤੇਜ ਰਫਤਾਰ ਪੰਜਾਬ ਰੋਡਵੇਜ ਦੀ ਬਸ ਵਲੋ ਉਸਨੂੰ ਪਿਛੋ ਟਕਰ ਮਾਰੀ ਗਈ ਅਤੇ ਬਸ ਡਰਾਇਵਰ ਵਲੋ ਹਾਦਸੇ ਤੋ ਬਾਦ ਬਸ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਬਸ ਦਾ ਹੌਸ ਪਾਇਪ ਫਟਣ ਕਾਰਨ ਉਹ ਭਜ ਨਹੀ ਸਕੀਆ। ਪੁਲਿਸ ਚੋਕੀ ਟਾਗਰਾ ਨੂੰ ਫੋਨ ਕਰਨ ਤੇ ਵੀ ਉਹਨਾ ਵਲੋ ਤਿੰਨ ਘੰਟੇ ਇਥੇ ਪਹੁੰਚਿਆ ਨਹੀ ਗਿਆ। ਜਿਸਦੇ ਰੋਸ਼ ਵਜੋ ਸਾਡੇ ਕਿਸਾਨ ਜਥੇਬੰਦੀਆ ਵਲੋ ਹਾਇਵੇ ਜਾਮ ਕੀਤਾ ਗਿਆ ਹੈ। ਅਤੇ ਪੀੜੀਤ ਪਰਿਵਾਰ ਇਨਸਾਫ ਦੀ ਮੰਗ ਕਰਦਾ ਹੈ।

ਪੁਲਿਸ ਥਾਣਾ ਜੰਡਿਆਲਾ ਵਲੋ ਮੌਕੇ ਤੇ ਪਹੁੰਚ ਜਾਣਕਾਰੀ ਦਿਤੀ ਕਿ ਸਾਨੂੰ ਸੂਚਨਾ ਮਿਲੀ ਸੀ ਕੀ ਹਾਇਵੇ ਤੇ ਜਲੰਧਰ ਸਾਇਡ ਤੋ ਪਨਬਸ ਜਿਸ ਵਲੋ ਟਰੈਕਟਰ ਟਰਾਲੀ ਨੂੰ ਟਕਰ ਮਾਰੀ ਅਤੇ ਦੋਰਾਨੇ ਇਲਾਜ ਦੋਰਾਨ ਕਿਸਾਨ ਦੀ ਮੋਤ ਹੋਈ ਹੈ, ਇਸ ਸੰਬਧੀ ਬਸ ਡਰਾਇਵਰ ਤੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਜੋ ਕਿ ਚੋਕੀ ਇਨਚਾਰਜ ਵਲੋ ਅਣਗੇਲੀ ਕੀਤੀ ਗਈ ਹੈ ਉਸਦੀ ਪੜਤਾਲ ਕੀਤੀ ਜਾਵੇਗੀ ਬਾਕੀ ਸਵੇਰੇ ਛੇ ਵਜੇ ਹਾਈਵੇ ਪੈਟਰੋਲਿੰਗ ਦੀ ਗਡੀ ਵਲੋ ਇਥੇ ਪਹੁੰਚ ਕਾਰਵਾਈ ਕੀਤੀ ਗਈ।