ਪੰਜਾਬ : ਇਸ ਹਸਪਤਾਲ ਨੂੰ ਕਾਇਆਕਲਪ ਸਕੀਮ ਤਹਿਤ ਸੂਬੇ 'ਚ ਮਿਲਿਆ ਪਹਿਲਾ ਨੰਬਰ, ਦੇੇਖੋ ਵੀਡਿਓ

ਪੰਜਾਬ : ਇਸ  ਹਸਪਤਾਲ ਨੂੰ ਕਾਇਆਕਲਪ ਸਕੀਮ ਤਹਿਤ ਸੂਬੇ 'ਚ ਮਿਲਿਆ ਪਹਿਲਾ ਨੰਬਰ, ਦੇੇਖੋ ਵੀਡਿਓ

ਹਸਪਤਾਲ ਨੂੰ ਇਨਾਮ ਵਜੋਂ ਮਿਲੇ 20 ਲੱਖ ਰੁਪਏ

ਪਠਾਨਕੋਟ : ਜਿਲਾ ਹਸਪਤਾਲ ਜਿਸ ਦੇ ਇਕ ਪਾਸੇ ਜੰਮੂ ਕਸ਼ਮੀਰ ਅਤੇ ਦੂਜੇ ਪਾਸੇ ਹਿਮਾਚਲ ਸੂਬੇ ਦੀ ਸਰਹੱਦ ਲਗਦੀ ਹੈ। ਇਸ ਹਸਪਤਾਲ ਚ ਇਲਾਜ ਕਰਵਾਉਣ ਦੇ ਲਈ ਪਠਾਨਕੋਟ ਹੀ ਨਹੀਂ ਬਲਕਿ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਮਰੀਜ਼ ਵੀ ਆਉਂਦੇ ਨੇ ਜਿਸ ਵਜਾ ਨਾਲ ਪੰਜਾਬ ਸੂਬੇ ਦਾ ਇਹ ਸਿਵਿਲ ਹਸਪਤਾਲ ਬਹੁਤ ਅਹਿਮ ਹੋ ਜਾਂਦਾ ਹੈ। ਮਰੀਜਾਂ ਦੇ ਇਲਾਜ ਦੇ ਲਈ ਜਿਥੇ ਡਾਕਟਰਾਂ ਅਤੇ ਬਾਕੀ ਸਟਾਫ ਦੀ ਟੀਮ ਹਰ ਵੇਲੇ ਪੱਬਾਂ ਭਾਰ ਰਹਿੰਦੀ ਹੈ। ਉਥੇ ਹੀ ਮਰੀਜਾਂ ਦੇ ਨਾਲ ਆਏ ਉਹਨਾਂ ਦਾ ਖਿਆਲ ਰੱਖਣ ਵਾਲੇ ਤਾਮਿਲਦਾਰਾਂ ਦੇ ਲਈ ਵੀ ਵਿਸ਼ੇਸ਼ ਪ੍ਰਬੰਧ ਇਸ ਹਸਪਤਾਲ ਚ ਕੀਤੇ ਗਏ ਨੇ। ਜਿਥੇ ਸਸਤੀ ਰਸੋਈ ਵਿਚ ਇਹਨਾਂ ਤਾਮਿਲਦਾਰਾਂ ਨੂੰ 10 ਰੁਪਏ ਚ ਪੇਟ ਭਰ ਭੋਜਨ ਵੀ ਮਿਲਦਾ ਹੈ। ਅਜਿਹੇ ਚ ਸੂਬੇ ਭਰ ਚ ਕਾਇਆ ਕਲਪ ਸਕੀਮ ਤਹਿਤ ਸੇਹਤ ਵਿਭਾਗ ਵਲੋਂ ਸਰਵੇ ਕੀਤਾ ਗਿਆ। ਪਠਾਨਕੋਟ ਦਾ ਸਿਵਿਲ ਹਸਪਤਾਲ ਸੂਬੇ ਭਰ ਚ 100 ਵਿਚੋਂ 91 ਨੰਬਰ ਲੈ ਪਹਿਲੇ ਨੰਬਰ ਤੇ ਆਇਆ ਹੈ। ਜਿਸ ਦੇ ਚਲਦੇ ਹਸਪਤਾਲ ਨੂੰ 20 ਲਖ ਰੁਪਏ ਇਨਾਮ ਵਜੋਂ ਦਿਤੇ ਗਏ ਨੇ। ਤਾਂ ਜੋ ਹਸਪਤਾਲ ਪ੍ਰਸ਼ਾਸਨ ਹਸਪਤਾਲ ਦੀਆਂ ਬਾਕੀ ਕਮੀਆਂ ਨੂੰ ਪੂਰਾ ਕਰ ਹੋਰ ਬੇਹਤਰ ਸੇਹਤ ਸਹੂਲਤਾਂ ਦੇ ਸਕੇ। ਸੂਬੇ ਚ ਪਹਿਲੇ ਨੰਬਰ ਤੇ ਆਉਣ ਤੇ ਜਿਥੇ ਅਧਿਕਾਰੀ ਫੁਲੇ ਨਹੀਂ ਸਮਾਉਣ ਰਹੇ।

ਉਥੇ ਹੀ ਸੇਹਤ ਵਿਭਾਗ ਵਲੋਂ ਮਿਲੇ ਇਸ ਪਹਿਲੇ ਦਰਜੇ ਨੂੰ ਲੈਕੇ ਡਾਕਟਰਾਂ ਅਤੇ ਬਾਕੀ ਸਟਾਫ ਚ ਖੁਸ਼ੀ ਦਾ ਮਾਹੌਲ ਹੈ। ਜਿਸ ਨੂੰ ਉਹ ਆਪਣੇ ਹੀ ਅੰਦਾਜ ਚ ਮਨਾਉਂਦੇ ਹੋਏ ਦਿਸੇ। ਇਸ ਸਬੰਧੀ ਜਦ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੇਹਤ ਵਿਭਾਗ ਵਲੋਂ ਕਾਇਆ ਕਲਪ ਸਕੀਮ ਤਹਿਤ ਪੰਜਾਬ ਭਰ ਦੇ ਸਰਕਾਰੀ ਜਿਲਾ ਹਸਪਤਾਲਾਂ ਦਾ ਦੌਰਾ ਕੀਤਾ ਗਿਆ ਸੀ। ਜਿਸ ਵਿਚ ਪਠਾਨਕੋਟ ਸਿਵਿਲ ਹਸਪਤਾਲ ਨੂੰ ਪਹਿਲਾਂ ਦਰਜਾ ਮਿਲਿਆ ਹੈ। ਜਿਸ ਨਾਲ ਸਾਰੇ ਹੀ ਸਟਾਫ ਚ ਖੁਸ਼ੀ ਦਾ ਮਾਹੌਲ ਹੈ। ਊਨਾ ਦਸਿਆ ਕਿ ਇਸ ਸਕੀਮ ਤਹਿਤ ਆਈ ਹੋਈ ਟੀਮ ਵਲੋਂ ਹਸਪਤਾਲ ਵਿਖੇ ਹਰ ਇਕ ਚੀਜ ਦੀ ਬਹੁਤ ਹੀ ਬਾਰੀਕੀ ਨਾਲ ਜਾਂਚ ਕੀਤੀ ਗਈ ਸੀ। ਫਿਰ ਚਾਹੇ ਉਹ ਹਸਪਤਾਲ ਚ ਮਰੀਜਾਂ ਲਈ ਅਤੇ ਉਹਨਾਂ ਦੇ ਤਾਮਿਲਦਾਰਾ ਲਈ ਬਣਨ ਵਾਲੀ ਰੋਟੀ ਹੋਵੇ ਜਾਂ ਫੇਰ ਡਾਕਟਰਾਂ ਵਲੋਂ ਮਰੀਜਾਂ ਦਾ ਕੀਤਾ ਜਾਣ ਵਾਲਾ ਇਲਾਜ ਹੋਵੇ। ਜਾਂ ਫੇਰ ਗਲ ਹਸਪਤਾਲ ਦੀ ਸਾਫ ਸਫਾਈ ਦੀ ਹੋਏ, ਇਹਨਾਂ ਸਾਰੀਆਂ ਸਹੂਲਤਾਂ ਨੂੰ ਵੇਖਣ ਤੋਂ ਬਾਅਦ ਪਠਾਨਕੋਟ ਸਿਵਿਲ ਹਸਪਤਾਲ ਨੂੰ 100 ਵਿਚੋਂ 91 ਨੰਬਰ ਮਿਲੇ ਸੀ। ਜਿਸ ਨਾਲ ਪਠਾਨਕੋਟ ਸਿਵਿਲ ਹਸਪਤਾਲ ਦੂਸਰੀ ਬਾਰ ਸੂਬੇ ਚ ਪਹਿਲੇ ਨੰਬਰ ਤੇ ਆਇਆ ਹੈ। ਜਿਸ ਦੇ ਚਲਦੇ ਹਸਪਤਾਲ ਨੂੰ 20 ਲਖ ਰੁਪਏ ਇਨਾਮ ਵਜੋਂ ਮਿਲੀ ਹਨ। ਜੋਕਿ ਹਸਪਤਾਲ ਦੀ ਬੇਹਤਰੀ ਦੇ ਲਈ ਖਰਚ ਕੀਤੇ ਜਾਣਗੇ।