ਪੰਜਾਬ : ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਭਾਰੀ ਮਾਤਰਾ 'ਚ ਲਾਹਣ ਕੀਤੀ ਬਰਾਮਦ, ਦੇਖੋ ਵੀਡਿਓ

ਪੰਜਾਬ : ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਭਾਰੀ ਮਾਤਰਾ 'ਚ ਲਾਹਣ ਕੀਤੀ ਬਰਾਮਦ, ਦੇਖੋ ਵੀਡਿਓ

ਜਲਾਲਾਬਾਦ : ਪਿੰਡ ਪਾਲੀਵਾਲਾ ਅਤੇ ਟਾਲੀਵਾਲਾ ਤੋਂ ਲਾਹਣ ਬਰਾਮਦ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਖੇਤਾਂ 'ਚ ਲਾਹਣ ਛੁਪਾ ਕੇ ਰੱਖੀ ਹੋਈ ਹੈ। ਜਿਸ 'ਤੇ ਪੁਲਿਸ ਨੇ ਛਾਪਾ ਮਾਰ ਕੇ ਉਕਤ ਲਾਹਣ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ।

ਇਹ ਲਾਹਨ ਟਾਲੀ ਵਾਲਾ ਸਰਹੱਦ ਜ਼ੀਰੋ ਲਾਈਨ ਦੇ ਕਰੀਬ 350 ਲੀਟਰ ਲਾਹਣ ਬਰਾਮਦ ਹੋਈ ਹੈ। ਪਿੰਡ ਪਾਲੀ ਵਾਲਾ ਤੋਂ ਡੇਢ ਸੌ ਲੀਟਰ ਲਾਹਣ ਬਰਾਮਦ ਹੈ। ਸਰਹੱਦ ਨਜ਼ਦੀਕ ਖੇਤਾਂ ਦੇ ਵਿੱਚ ਜਮੀਨ ਥੱਲੇ ਦੱਬ ਅਤੇ ਮੋਟਰ ਦੇ ਖਾਡਿਆਂ ਦੇ ਵਿੱਚ ਤਰਪਾਲ ਪਾ ਲਾਹਣ ਤਿਆਰ ਕੀਤੀ ਜਾ ਰਹੀ ਸੀ । ਪੁਲਿਸ ਵੱਲੋਂ ਆਬਕਾਰੀ ਐਕਟ ਤਹਿਤ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।