ਪੰਜਾਬ : ਪੁਲਿਸ ਨੇ ਨਸ਼ਾ ਤਸਕਰ ਦੀ ਪ੍ਰੋਪਟੀ ਕੀਤੀ ਫ੍ਰੀਜ਼, ਦੇਖੋ ਵੀਡਿਓ

ਪੰਜਾਬ :  ਪੁਲਿਸ ਨੇ ਨਸ਼ਾ ਤਸਕਰ ਦੀ ਪ੍ਰੋਪਟੀ ਕੀਤੀ ਫ੍ਰੀਜ਼, ਦੇਖੋ ਵੀਡਿਓ

ਪਠਾਨਕੋਟ : ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਲਗਾਤਾਰ ਨਕੇਲ ਕੱਸੀ ਜਾ ਰਹੀ ਹੈ। ਜਿਸ ਦੇ ਚਲਦਿਆਂ ਪਠਾਨਕੋਟ ਪੁਲਿਸ ਵੱਲੋਂ ਨਸ਼ਾ ਤਸਕਰੀਮ ਮਾਮਲੇ ਵਿੱਚ ਸਜ਼ਾ ਜਾਤਾ ਦੋਸ਼ੀ ਦੀ 17.5 ਮਰਲੇ ਪ੍ਰੋਪਟੀ ਫਰੀਜ਼ ਕੀਤੀ ਗਈ ਹੈ। ਡੀਐਸਪੀ ਰਜਿੰਦਰ ਨਾਤ ਸਿੰਘ ਨੇ ਦੱਸਿਆ ਕਿ 2015 ਵਿੱਚ ਜਾਨਪੁਰ ਥਾਣੇ ਵਿੱਚ ਵਿਨੋਦ ਕੁਮਾਰ ਉਰਫ ਲੋੜੀ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਦੇ ਵਿੱਚ ਦੋਸ਼ੀ ਕੋ 600 ਗ੍ਰਾਮ ਸ਼ੀਲਾ ਪਦਾਰਥ ਬਰਾਮਦ ਹੋਇਆ ਸੀ। ਇਸ ਕੇਸ ਵਿੱਚ ਮਾਨਯੋਗ ਅਦਾਲਤ ਵੱਲੋਂ ਵਿਨੋਦ ਕੁਮਾਰ ਨੂੰ ਸਜ਼ਾ ਵੀ ਸੁਣਾਈ ਗਈ ਸੀ। ਡੀਐਸਪੀ ਨੂੰ ਦੱਸਿਆ ਕਿ 68 ਐਫ ਐਕਟ ਤਹਿਤ ਨਸ਼ੇ ਦੇ ਕਾਰੋਬਾਰ ਦੇ ਨਾਲ ਜੋ ਵੀ ਪ੍ਰੋਪਰਟੀ ਬਣਾਈ ਜਾਂਦੀ ਹੈ।

ਉਸ ਨੂੰ ਪ੍ਰਸ਼ਾਸਨ ਵੱਲੋਂ ਫਰੀਜ਼ ਕੀਤਾ ਜਾਂਦਾ ਹੈ। ਇਸੇ ਦੇ ਤਹਿਤ ਪਠਾਨਕੋਟ ਸ਼ਹਿਰ ਦੇ ਕੋਲ ਇਲਾਕੇ ਵਿੱਚ ਵਿਨੋਦ ਕੁਮਾਰ ਲੋਢੀ ਦੀ 17.5 ਮਰਲੇ ਪ੍ਰੋਪਟੀ ਫਰੀਜ਼ ਕੀਤੀ ਗਈ ਹੈ। ਜਿਸ ਵਿੱਚ ਇੱਕ ਕਾਰ, ਇੱਕ ਥਾਰ ਗੱਡੀ ਵੀ ਸ਼ਾਮਿਲ ਹਨ। ਡੀਐਸਪੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਪ੍ਰਸ਼ਾਸ਼ਨ ਵੱਲੋਂ ਪ੍ਰੋਪਰ ਫਰੀਜ਼ ਕਰ ਦਿੱਤੀ ਗਈ ਹੈ। ਡੀਐਸਪੀ ਰਜਿੰਦਰ ਨਾਸ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਨਸ਼ੇ ਦੇ ਕਾਰੋਬਾਰ ਨਾਲ ਜੋ ਵੀ ਪ੍ਰੋਪਟੀ ਉਹਨਾਂ ਵੱਲੋਂ ਬਣਾਈ ਜਾਵੇਗੀ। ਪੁਲਿਸ ਵੱਲੋਂ ਉਹ ਪ੍ਰੋਪਰਟੀ ਫਰੀਜ਼ ਕੀਤੀ ਜਾਵੇਗੀ ਅਤੇ ਨਾਲ ਹੀ ਦੋਸ਼ੀ ਨੂੰ ਕੜੀ ਸਜ਼ਾ ਵੀ ਦਿੱਤੀ ਜਾਵੇਗੀ।