ਪੰਜਾਬ : ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਏਅਰਪੋਰਟ ਅਥੋਰਟੀ ਵੱਲੋਂ ਬੜੇ ਹੀ ਸ਼ਰਧਾ ਨਾਲ ਮਨਾਇਆ, ਦੇਖੋ ਵੀਡਿਓ

ਪੰਜਾਬ : ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਏਅਰਪੋਰਟ ਅਥੋਰਟੀ ਵੱਲੋਂ ਬੜੇ ਹੀ ਸ਼ਰਧਾ ਨਾਲ ਮਨਾਇਆ, ਦੇਖੋ ਵੀਡਿਓ

ਅੰਮ੍ਰਿਤਸਰ : ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈਕੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਰਪੋਰਟ ਤੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਪੂਰਬ ਮਨਾਇਆ ਗਿਆ। ਇਸ ਮੌਕੇ ਏਅਰਪੋਰਟ ਦੇ ਸਾਰੇ ਸਟਾਫ ਅਤੇ ਸਾਰੇ ਏਅਰ ਲਾਈਨ ਏਜੰਸੀਆ ਵਲੌ ਮਿਲ਼ਕੇ ਪ੍ਰਕਾਸ਼ ਦਿਹਾੜੇ ਤੇ ਮੌਕੇ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਜਿਸ ਵਿੱਚ ਏਅਰਪੋਰਟ ਦੇ ਅੰਦਰ ਕਾਨਫਰੰਸ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸੰਤਸਰ ਸਾਹਿਬ ਤੋਂ ਲਿਆਕੇ ਭੋਗ ਪਾਏ ਗਏ। ਫੁੱਲਾਂ ਦੀ ਵਰਖਾ ਕਰਕੇ ਤੇ ਕੀਰਤਨੀ ਜਥੇ ਵੱਲੋਂ ਸੰਗਤੀ ਰੂਪ ਵਿਚ ਕੀਰਤਨ ਕਰਕੇ ਲਿਉਂਦੇ ਗਏ। ਉਪਰੰਤ ਸੁਖਮਨੀ ਸਾਹਿਬ ਦੇ ਜਾਪ ਕਥਾ ਕੀਰਤਨ ਵਿੱਚ ਭਾਈ ਬਲਦੇਵ ਸਿੰਘ ਵਰਪਾਲ ਵਾਲ਼ੇ ਬਾਬਾ ਹਰਜੀਤ ਸਿੰਘ ਯੂਕੇ ਮਹਿਤਾ ਚੌਂਕ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਲੋ ਹਾਜ਼ਰੀ ਭਰੀ ਗਈ, ਗੁਰਮੀਤ ਸਮਾਗ਼ਮ ਕੀਤੇ ਗਏ। ਇਸ ਮੌਕੇ ਇਹ ਰਿਪੋਰਟ ਅਥੋਰਟੀ ਦੇ ਅਧਿਕਾਰੀਆਂ ਤੇ ਆਏ ਹੋਏ ਮਹਿਮਾਨਾਂ ਦਾ ਸਿਰਪਾਓ ਪਾ ਕੇ ਸਵਾਗਤ ਕੀਤਾ ਗਿਆ।

ਇਸ ਮੌਕੇ ਏਅਰਪੋਰਟ ਅਥੋਰਟੀ ਦੇ ਡਾਇਰੈਕਟਰ ਵੀਕੇ ਸੇਠ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਬਹੁਤ ਹੀ ਸ਼ੁਭ ਦਿਹਾੜਾ ਹੈ। ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਅੰਤਰਰਾਸ਼ਟਰੀ ਏਅਰਪੋਰਟ ਵੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਹੀ ਹੈ। ਜਿਸ ਦੇ ਵਿੱਚ ਅਰਦਾਸ ਕੀਤੀ ਗਈ ਹੈ ਕਿ ਇਹ ਏਅਰਪੋਰਟ ਉੱਨਤੀ ਤੇ ਤਰੱਕੀ ਕਰੇ । ਇਸ ਮੌਕੇ ਏਅਰਪੋਰਟ ਦੇ ਸਟਾਫ ਦੇ ਆਗੂਆਂ ਨੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਮੂਹ ਸਿੱਖ ਸੰਗਤਾਂ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਸਾਰੀ ਏਅਰਪੋਰਟ ਦੀ ਸੰਗਤ ਤੇ ਸਟਾਫ ਅਧਿਕਾਰੀਆਂ ਵੱਲੋਂ ਅੱਜ ਸਾਰਿਆਂ ਨੂੰ ਦਸਵੰਧ ਇਕੱਠੇ ਕਰਕੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਹੈ। ਜਿਸਦੇ ਚਲਦੇ ਗੁਰੂ ਦਾ ਅਟੁਟ ਲੰਗਰ ਵੀ ਸੰਗਤਾਂ ਵਿੱਚ ਵਰਤਾਇਆ ਗਿਆ ਹੈ। ਇਸ ਮੌਕੇ ਬਾਬਾ ਹਰਜੀਤ ਸਿੰਘ ਯੂਕੇ ਮਹਿਤਾ ਚੌਂਕ ਵਾਲੀਆ ਵਲੌ ਕਥਾ ਕੀਰਤਨ ਕਰਕੇ ਆਈਆ ਹੋਈਆ ਸੰਗਤਾਂ ਨੂੰ ਨਿਹਾਲ ਕੀਤਾ।