ਪੰਜਾਬ : ਨਸ਼ੇੜੀ ਨੌਜਵਾਨਾਂ ਨੇ ਮਜ਼ਦੂਰ ਨੂੰ ਕੁੱਟਮਾਰ ਕਰ ਲੁੱਟਿਆ, ਦੇਖੋ ਵੀਡੀਓ  

ਪੰਜਾਬ : ਨਸ਼ੇੜੀ ਨੌਜਵਾਨਾਂ ਨੇ ਮਜ਼ਦੂਰ ਨੂੰ ਕੁੱਟਮਾਰ ਕਰ ਲੁੱਟਿਆ, ਦੇਖੋ ਵੀਡੀਓ  

ਲੁਧਿਆਣਾ : ਬੱਸ ਸਟੈਂਡ ਦੇ ਨਜ਼ਦੀਕ ਮਜਦੂਰ ਦੇ ਨਾਲ ਲੁੱਟ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਸ਼ੇੜੀ ਵੱਲੋ ਗੁਜਰ ਰਹੇ ਮਜ਼ਦੂਰ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਬੇਹੋਸ਼ ਕਰਨ ਤੋਂ ਬਾਅਦ ਉਸ ਨਾਲ ਲੁੱਟ ਖੋਹ ਕੀਤੀ ਗਈ ।

ਇਸ ਦੌਰਾਨ ਮਜਦੂਰ ਦੇ ਨਾਲ ਕੁੱਟਮਾਰ ਵੀ ਕੀਤੀ ਗਈ। ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਰੋਡ ਦੇ ਕਿਨਾਰੇ ਸੁੱਟ ਦਿੱਤਾ ਗਿਆ। ਸੜਕ ਤੇ ਲੰਘ ਰਹੇ ਰਾਹਗੀਰਾਂ ਨੇ  ਮਜ਼ਦੂਰ ਨੂੰ ਨਸ਼ੇੜੀ ਨੌਜਵਾਨ ਦੇ ਚੁੰਗਲ 'ਚੋਂ ਛੁਡਾਇਆ ਅਤੇ ਉਸ ਨੂੰ  ਹੋਸ਼ ਵਿੱਚ ਲਿਆਂਦਾ ਗਿਆ।