ਪੰਜਾਬ : ਬੱਸ ਸਟੈਂਡ ਤੇ ਬੱਸ 'ਚ ਔਰਤਾਂ ਨੂੰ ਨਾ ਬਿਠਾਉਣ ਨੂੰ ਲੈ ਕੇ ਹੋਇਆ ਹੰਗਾਮਾਂ, ਦੇਖੋ ਵੀਡਿਓ

ਪੰਜਾਬ : ਬੱਸ ਸਟੈਂਡ ਤੇ ਬੱਸ 'ਚ ਔਰਤਾਂ ਨੂੰ ਨਾ ਬਿਠਾਉਣ ਨੂੰ ਲੈ ਕੇ ਹੋਇਆ ਹੰਗਾਮਾਂ, ਦੇਖੋ ਵੀਡਿਓ

ਅੰਮ੍ਰਿਤਸਰ : ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਬੱਸਾਂ ਵਿੱਚ ਮਹਿਲਾਵਾਂ ਦਾ ਮੁਫ਼ਤ ਸਫਰ ਆਮ ਆਦਮੀ ਪਾਰਟੀ ਸਰਕਾਰ ਵਾਲੇ ਵੀ ਜਾਰੀ ਹੈ। ਰੋਜ਼ਾਨਾ ਹੀ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਮਹਿਲਾਵਾਂ ਮੁਫ਼ਤ ਸਫਰ ਕਰਦੀਆਂ ਹਨ। ਇਸ ਦੌਰਾਨ ਮਹਿਲਾਵਾਂ ਦੇ ਬੱਸ ਚ ਬੈਠਣ ਨੂੰ ਲੈ ਕੇ ਆਪਸ ਵਿੱਚ ਹੀ ਝਗੜਨ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਮਾਮਲਾ ਦੇ ਬੱਸ ਸਟੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਸਰਕਾਰੀ ਬੱਸ ਦੇ ਵਿੱਚ ਮਹਿਲਾਵਾਂ ਦੇ ਬੈਠਣ ਨੂੰ ਲੈ ਕੇ ਕਾਫੀ ਗਹਿਮਾ ਗਹਿਮੀ ਹੋ ਗਈ।

ਬੱਸ ਡਰਾਈਵਰ ਤੇ ਬੱਸ ਕੰਡਕਟਰ ਵੱਲੋਂ ਬੱਸ ਦੇ ਦਰਵਾਜ਼ੇ ਹੀ ਬੰਦ ਕਰ ਦਿੱਤੇ ਗਏ। ਜਿਸ ਨੂੰ ਲੈ ਕੇ ਖੂਬ ਹੰਗਾਮਾ ਦੇਖਣ ਨੂੰ ਮਿਲਿਆ। ਬੱਸ ਵਿੱਚ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਨੇ ਦੱਸਿਆ ਕਿ ਕੀ ਸਰਕਾਰੀ ਬੱਸਾਂ ਦੇ ਡਰਾਈਵਰ ਜਾਣ ਬੁੱਝ ਕੇ ਬੱਸ ਦੇ ਦਰਵਾਜ਼ੇ ਬੰਦ ਕਰ ਦਿੰਦੇ ਹਨ। ਮਹਿਲਾਵਾਂ ਨੂੰ ਬੱਸ ਵਿੱਚ ਨਹੀਂ ਬੈਠਣ ਦਿੰਦੇ। ਇਸ ਦੌਰਾਨ ਕਈ ਮਹਿਲਾਵਾਂ ਵੱਲੋਂ ਬੱਸ ਚ ਬੈਠਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਬੱਸ ਡਰਾਈਵਰ ਵੱਲੋਂ ਬੱਸ ਦੀ ਬਾਰੀ ਬੰਦ ਕਰਕੇ ਬੱਸ ਨੂੰ ਬੱਸ ਸਟੈਂਡ ਤੋਂ ਬਾਹਰ ਲੈ ਗਿਆ।

ਇਸ ਦੌਰਾਨ ਜਦੋਂ ਬਸ ਕੰਡਕਟਰ ਨਾਲ ਗੱਲਬਾਤ ਕੀਤੀ ਤਾਂ ਬੱਸ ਕੰਡਕਟਰ ਨੇ ਦੱਸਿਆ ਕਿ 50 ਸੀਟਰ ਬੱਸ ਦੇ ਵਿੱਚ ਧੱਕੇ ਦੇ ਨਾਲ ਹੀ 150 ਦੇ ਕਰੀਬ ਮਹਿਲਾਵਾਂ ਬੱਸ ਚ ਬੈਠਣ ਦੀ ਕੋਸ਼ਿਸ਼ ਕਰਦੀਆਂ ਹਨ। ਜਿਨ੍ਹਾਂ ਨੂੰ ਕਿ ਬੜੀ ਮੁਸ਼ਕਿਲ ਨਾਲ ਥੱਲੇ ਉਤਾਰਿਆ ਜਾਂਦਾ ਹੈ ਅਤੇ ਜਦੋਂ ਬੱਸ ਪੂਰੀ ਭਰ ਜਾਵੇ ਫਿਰ ਵੀ ਮਹਿਲਾਵਾਂ ਬੱਸ ਵਿੱਚ ਵੜਨ ਦੀ ਕੋਸ਼ਿਸ਼ ਕਰਦੀਆਂ ਹਨ। ਜਿਸ ਨਾਲ ਮਹਿਲਾਵਾਂ ਦੇ ਕਈ ਵਾਰ ਸੱਟਾਂ ਲੱਗਣ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਹਨ। ਬਾਅਦ ਵਿੱਚ ਉਸ ਦੀ ਜਿੰਮੇਵਾਰੀ ਬੱਸ ਡਰਾਈਵਰ ਤੇ ਬੱਸ ਕੰਡਕਟਰ ਦੇ ਸਿਰ ਮੜ ਦਿੱਤੀ ਜਾਂਦੀ ਹੈ।