ਪੰਜਾਬ : ਹਸਪਤਾਲ 'ਚ ਝਗੜੇ ਦੀ ਵੀਡੀਓ ਹੋਈ ਵਾਇਰਲ

ਪੰਜਾਬ : ਹਸਪਤਾਲ 'ਚ ਝਗੜੇ ਦੀ ਵੀਡੀਓ ਹੋਈ ਵਾਇਰਲ

ਅੰਮ੍ਰਿਤਸਰ : ਪਿਛਲੇ ਦਿਨ ਹੀ ਛੇਹਾਰਟਾ ਵਿਖੇ ਇੱਕ ਵਿਅਕਤੀ ਦਾ ਐਕਸੀਡੈਂਟ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਛੇਹਾਰਟਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਵਿਅਕਤੀ ਦਾ ਪਤਾ ਲੈਣ ਆਏ ਕੁਝ ਲੋਕ ਆਪਸ ਵਿੱਚ ਹੀ ਲੜ ਪਏ। ਜਿਸ ਦੀ ਕਿ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕਿ ਇੱਕ ਨਿੱਜੀ ਅਖਬਾਰ ਨੇ ਖਬਰ ਲਗਾਈ। ਉਹਨਾਂ ਦਾ ਕਹਿਣਾ ਸੀ ਕਿ ਪ੍ਰਵਾਸੀ ਲੋਕਾਂ ਨੇ ਮਿਲ ਕੇ ਇੱਕ ਪੰਜਾਬੀ ਲੋਕਾਂ ਨਾਲ ਕੁਟਮਾਰ ਕੀਤੀ। ਜਿਸ ਤੋਂ ਬਾਅਦ ਉਹ ਹੁਣ ਪ੍ਰਵਾਸੀ ਲੋਕ ਵੀ ਕੈਮਰੇ ਸਾਹਮਣੇ ਆਏ ਹਨ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇੱਕ ਸਾਥੀ ਰਵੀ ਸ਼ੰਕਰ ਜੋ ਕਿ ਕਈ ਸਾਲਾਂ ਤੋਂ ਉਹਨਾਂ ਦੇ ਨਾਲ ਕੰਮ ਕਰ ਰਿਹਾ ਸੀ ਅਤੇ ਉਸਦਾ ਅਚਾਨਕ ਹੀ ਛੇਹਾਟਾ ਦੇ ਨਜ਼ਦੀਕ ਖੰਡ ਵਾਲਾ ਦੇ ਕੋਲ ਐਕਸੀਡੈਂਟ ਹੋ ਗਿਆ। ਉਸਨੂੰ ਛੇਹਾਰਟਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਰਵੀ ਸ਼ੰਕਰ ਦੇ ਸੰਪਰਕ ਚ ਕੁਝ ਲੋਕਾਂ ਨੂੰ ਉਸਦੇ ਐਕਸੀਡੈਂਟ ਬਾਰੇ ਸੂਚਿਤ ਕੀਤਾ ਗਿਆ।

ਇਸ ਦੌਰਾਨ ਕੁਝ ਵਿਅਕਤੀ ਰਵੀ ਸ਼ੰਕਰ ਦਾ ਪਤਾ ਲੈਣ ਵਾਸਤੇ ਉਥੇ ਪਹੁੰਚੇ ਤਾਂ ਉਹਨਾਂ ਨੇ ਆ ਕੇ ਸਾਡੇ ਨਾਲ ਵੀ ਹੱਥੋਂ ਭਾਈ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦੀ ਸਕੂਟਰੀ ਦੀ ਵੀ ਤੋੜਫੋੜ ਕੀਤੀ। ਉਹਨਾਂ ਦਾ ਮੋਬਾਇਲ ਵੀ ਖੋਹ ਕੇ ਲੈ ਗਏ।  ਜਿਸ ਦੀ ਕਿ ਉਹਨਾਂ ਵੱਲੋਂ ਮੌਕੇ ਤੇ ਹੀ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਆਗੂ ਹਰੀਸ਼ ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੀ ਹਸਪਤਾਲ ਦੇ ਵਿੱਚ ਪ੍ਰਵਾਸੀ ਵਿਅਕਤੀਆਂ ਦੀ ਆਪਸ ਵਿੱਚ ਝਗੜੇ ਦਾ ਮਾਮਲਾ ਸਾਹਮਣੇ ਆਇਆ। ਜਿਸ ਵਿੱਚ ਕਿ ਕੁਝ ਲੋਕਾਂ ਵੱਲੋਂ ਪ੍ਰਵਾਸੀ ਵਿਅਕਤੀਆਂ ਦੀ ਕੁੱਟਮਾਰ ਵੀ ਕੀਤੀ ਗਈ ਹੈ। ਪ੍ਰਵਾਸੀ ਵਿਅਕਤੀ ਇਨਸਾਫ ਦੇ ਲਈ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਕੋਲ ਆਏ ਹਨ। ਹਰੀਸ਼ ਸ਼ਰਮਾ ਨੇ ਕਿਹਾ ਕਿ ਅਸੀਂ ਪ੍ਰਵਾਸੀ ਭਰਾਵਾਂ ਦੇ ਨਾਲ ਖੜੇ ਹਾਂ ਤੇ ਉਹਨਾਂ ਨੂੰ ਇਨਸਾਫ ਦਵਾ ਕੇ ਰਹਾਂਗੇ।

ਜ਼ਿਕਰ ਯੋਗ ਹੈ ਕਿ ਐਤਵਾਰ ਦੇਰ ਰਾਤ ਖੰਡ ਵਾਲਾ ਵਿਖੇ ਇੱਕ ਮਜ਼ਦੂਰ ਰਵੀ ਸ਼ੰਕਰ ਨਾਮਕ ਵਿਅਕਤੀ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਸੀ। ਜਿਸ ਵਿੱਚ ਰਵੀ ਸ਼ੰਕਰ ਬੁਰੀ ਤਰੀਕੇ ਜਖਮੀ ਹੋ ਗਿਆ। ਉਸਨੂੰ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉਸ ਦੇ ਮੋਬਾਇਲ ਫੋਨ ਵਿੱਚੋਂ ਨੰਬਰ ਲੈ ਕੇ ਉਸ ਦੇ ਸੰਪਰਕ ਦੇ ਲੋਕਾਂ ਨੂੰ ਸੂਚਿਤ ਕੀਤਾ ਗਿਆ। ਜੋ ਕਿ ਰਵੀਸ਼ੰਕਰ ਦਾ ਇਲਾਜ ਕਰਵਾਇਆ ਜਾ ਸਕੇ ਤਾਂ ਇਸ ਦੌਰਾਨ ਕੁਝ ਲੋਕ ਉੱਥੇ ਆ ਕੇ ਇਸ ਲਈ ਝਗੜਨ ਲੱਗ ਪਏ ਕਿ ਰਵੀ ਸ਼ੰਕਰ ਨੇ ਉਹਨਾਂ ਤੋਂ ਕੰਮ ਛੱਡਿਆ ਕਾਫੀ ਸਮਾਂ ਹੋ ਗਿਆ ਤੇ ਉਹਨਾਂ ਨੂੰ ਜਾਣ ਬੁੱਝ ਕੇ ਇਸ ਮਾਮਲੇ ਵਿੱਚ ਇਨਵੋਲਵ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਰਵੀ ਸ਼ੰਕਰ ਦਾ ਹਾਲ ਜਾਨਣ ਪਹੁੰਚੇ ਵਿਅਕਤੀ ਆਪਸ ਵਿੱਚ ਹੀ ਝਗੜ ਗਏ ਸਨ ਜਿਸ ਤੋਂ ਬਾਅਦ ਹੁਣ ਦੂਸਰੀ ਧਿਰ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਹੈ।