ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਪ੍ਰਾਸਪੈਕਟਸ ਡਾ. ਪੂਨਮ ਸੂਰੀ ਨੇ ਕੀਤਾ ਰਿਲੀਜ਼

ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਪ੍ਰਾਸਪੈਕਟਸ ਡਾ. ਪੂਨਮ ਸੂਰੀ ਨੇ ਕੀਤਾ ਰਿਲੀਜ਼

ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਪ੍ਰਾਸਪੈਕਟਸ ਡਾ. ਪੂਨਮ ਸੂਰੀ ਨੇ ਕੀਤਾ ਰਿਲੀਜ਼

ਜਲੰਧਰ (ਵਰੁਣ)। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦਾ 2022-23 ਦਾ ਸਲਾਨਾ ਪ੍ਰਾਸਪੈਕਟਸ ਨਵੀਂ ਦਿੱਲੀ ਵਿਖੇ ਡੀ.ਏ.ਵੀ. ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ. ਪੂੁਨਮ ਸੂਰੀ ਨੇ ਰਿਲੀਜ਼ ਕੀਤਾ।

ਉਹਨਾਂ ਦੇ ਨਾਲ ਅਜੇ ਸੂਰੀ, ਜਨਰਲ ਸਕੱਤਰ ਡੀ ਏ.ਵੀ. ਕਾਲਜ ਮੈਨਜਮੈਂਟ ਕਮੇਟੀ, ਜਸਟਿਸ ਪ੍ਰੀਤਮਪਾਲ ਉੱਪ ਪ੍ਰਧਾਨ ਡੀ.ਏ.ਵੀ. ਕਾਲਜ ਮੈਨਜਮੈਂਟ ਕਮੇਟੀ, ਅਜੇ ਗੋਸਵਾਮੀ, ਸੈਕਰਟੀ ਡੀ.ਏ.ਵੀ. ਕਾਲਜ ਮੈਨੇਜਮੈਂਟ ਕਮੇਟੀ, ਡਾ. ਮਨੋਜ ਕੁਮਾਰ ਪ੍ਰਿੰਸੀਪਲ ਡੇਵੀਏਟ, ਸੰਜੀਵ ਗੋਇਲ ਡਿਪਟੀ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਪੰਜਾਬ, ਪ੍ਰਿੰਸੀਪਲ ਡਾ. ਜਗਰੂਪ ਸਿੰਘ, ਪ੍ਰਿੰਸੀਪਲ ਵਿਜੇ ਸ਼ਰਮਾ, ਜੇ.ਐਸ ਘੇੜਾ ਤੇ ਸੰਦੀਪ ਕੁਮਾਰ ਸ਼ਾਮਿਲ ਸਨ। ਪ੍ਰਧਾਨ ਡਾ. ਪੂਨਮ ਸੂਰੀ ਨੇ ਨਵੇਂ ਪ੍ਰਾਸਪੈਕਟਸ ਦੀ ਦਿੱਖ ਅਤੇ ਸਮਗਰੀ ਤੇ ਪ੍ਰੰਸ਼ਸਾ ਕੀਤੀ ਤੇ ਕਾਲਜ ਨੂੰ ਮੁਬਾਰਕ ਦਿੱਤੀ। 

ਉਹਨਾਂ ਕਾਲਜ ਦੀਆਂ ਪ੍ਰਾਪਤੀਆਂ ਦੀ ਵੀ ਸਰਾਹਨਾ ਕੀਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਮੌਕੇ ਵਿਸਥਾਰ ਨਾਲ ਕਾਲਜ ਦੀ ਪ੍ਰਗਤੀ ਰਿਪੋਰਟ ਤੇ ਵੀ ਚਾਨਣਾ ਪਾਇਆ। ਉਹਨਾਂ ਵਿਦਿਆਰਥੀਆਂ ਨੂਮ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਦਾ ਵੀ ਜਿਕਰ ਕੀਤਾ। ਉਹਨਾਂ ਦੱਸਿਆ ਕਿ ਕਾਲਜ ਵਿੱਚ ਐਡਮਿਸ਼ਨ ਜੋਰਾ ਤੇ ਹੈ ਤੇ ਕੋਈ ਵੀ ਦੱਸਵੀਂ ਜਾ ਬਾਰਵੀ ਪਾਸ ਵਿਦਿਆਰਥੀ 25 ਅਕਤੂਬਰ ਤੱਕ ਕਾਲਜ ਵਿੱਚ ਐਡਮਿਸ਼ਨ ਲੈ ਸਕਦਾ ਹੈ।