ਪੰਜਾਬ : ਹੋਲਾ ਮੋਹੱਲਾ ਜਾ ਰਹੀ ਸੰਗਤ ਨਾਲ ਭਰਿਆ ਟੈਂਪੂ ਬਿਜਲੀ ਦੇ ਖੰਭੇ ਨਾਲ ਟਕਰਾਇਆ, ਕਈ ਜ਼ਖਮੀ, ਦੇਖੋ ਵੀਡਿਓ

ਪੰਜਾਬ : ਹੋਲਾ ਮੋਹੱਲਾ ਜਾ ਰਹੀ ਸੰਗਤ ਨਾਲ ਭਰਿਆ ਟੈਂਪੂ ਬਿਜਲੀ ਦੇ ਖੰਭੇ ਨਾਲ ਟਕਰਾਇਆ, ਕਈ ਜ਼ਖਮੀ, ਦੇਖੋ ਵੀਡਿਓ

ਹੁਸ਼ਿਆਰਪੁਰ/ਅਨਿਕੇਤ :  ਦਸੂਹਾ ਤਲਵਾੜਾ ਰੋਡ ਤੇ ਪੈਂਦੇ ਅੱਡਾ ਘੋਗਰਾ ਵਿਖੇ ਅੱਜ ਤੜਕੇ ਅੰਮ੍ਰਿਤਸਰ ਤੋਂ ਅਨੰਦਪੁਰ ਸਾਹਿਬ ਹੋਲਾ ਮੋਹਲਾ ਜਾ ਰਹੀ ਸੰਗਤ ਨਾਲ ਭਰਿਆ ਟੈਂਪੂ ਸੜਕ ਕੰਡੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਜਿਸ ਕਾਰਨ ਟੈਂਪੂ ਦੇ ਡਰਾਈਵਰ ਸਮੇਤ ਕਈ ਸਵਾਰੀਆਂ ਜ਼ਖਮੀ ਹੋ ਗਈਆਂ। ਜਾਣਕਾਰੀ ਦੇਂਦੇ ਪਿੰਡ ਘੋਗਰਾ ਦੇ ਲੋਕਾਂ ਨੇ ਦਸਿਆ ਕਿ ਸਵੇਰੇ ਇਹ ਹਾਦਸਾ ਹੋਇਆ।

ਟੱਕਰ ਐਨੀ ਜ਼ੋਰਦਾਰ ਸੀ ਕਿ ਸੜਕ ਕੰਡੇ ਬਿਜਲੀ ਦਾ ਇਕ ਖੰਭਾ ਅਤੇ ਮਿਟਰ ਦਾ ਬਕਸਾ ਵੀ ਟੁੱਟ ਗਿਆ। ਪਿੰਡ ਘੋਗਰਾ ਦੇ ਲੋਕਾਂ ਨੇ ਤੁਰੰਤ ਜਖ਼ਮੀ ਲੋਕਾਂ ਨੂੰ ਟੈਂਪੂ ਵਿਚੋਂ ਬਾਹਰ ਕੱਢ ਕੇ ਐਮਬੂਲੈਂਸ ਦੀ ਮਦਦ ਨਾਲ ਦਸੂਹਾ ਦੇ ਸਰਕਾਰੀ ਸਿਵਲ ਹਸਪਤਾਲ ਪਹੁੰਚਾਇਆ। ਦਸੂਹਾ ਪੁਲਿਸ ਵਲੋਂ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।