ਪੰਜਾਬ : ਸ਼ਰਾਬ ਤਸਕਰਾਂ ਤੇ ਰੇਡ ਕਰਨ ਗਈ ਪੁਲਿਸ ਨੁੂੰ ਭਜਾ-ਭਜਾ ਕੁੱਟਿਆ, ਡਾਂਗਾਂ ਤੇ ਗੰਢਾਸਿਆਂ ਨਾਲ ਕੀਤੇ ਵਾਰ, ਦੇਖੋ ਵੀਡਿਓ

ਪੰਜਾਬ : ਸ਼ਰਾਬ ਤਸਕਰਾਂ ਤੇ ਰੇਡ ਕਰਨ ਗਈ ਪੁਲਿਸ ਨੁੂੰ ਭਜਾ-ਭਜਾ ਕੁੱਟਿਆ, ਡਾਂਗਾਂ ਤੇ ਗੰਢਾਸਿਆਂ ਨਾਲ ਕੀਤੇ ਵਾਰ, ਦੇਖੋ ਵੀਡਿਓ

ਪੁਲਿਸ ਤੋਂ ਸਰਕਾਰੀ ਹਥਿਆਰ ਖੋਹਣ ਦੀ ਵੀ ਕੀਤੀ ਕੋਸ਼ਿਸ਼।

ਫਿਰੋਜ਼ਪੁਰ:  ਸੂਬੇ ਅੰਦਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਮਨਾਂ ਚੋਂ ਕਨੂੰਨ ਦਾ ਡਰ ਇਸ ਕਦਰ ਖਤਮ ਹੁੰਦਾ ਜਾ ਰਿਹਾ ਹੈ ਕਿ ਹੁਣ ਲੋਕ ਪੁਲਿਸ ਦਾ ਵੀ ਲਿਹਾਜ਼ ਨਹੀਂ ਕਰ ਰਹੇ । ਤਾਜਾ ਮਾਮਲਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਬੀਬ ਵਾਲਾ ਤੋਂ ਸਾਹਮਣੇ ਆਇਆ ਹੈ। ਜਿਥੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਉੱਤੇ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਵੱਲੋਂ ਡਾਂਗਾਂ ਅਤੇ ਗੰਡਾਸਿਆਂ ਨਾਲ ਹਮਲਾ ਕੀਤਾ ਗਿਆ ਹੈ। ਇਥੇ ਐਕਸਾਈਜ਼ ਵਿਭਾਗ ਦੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ ਹੈ। 

ਮਿਲੀ ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਹਬੀਬ ਵਾਲਾ ਵਿੱਚ ਜਗੀਰ ਸਿੰਘ ਨਾਮਕ ਵਿਅਕਤੀ ਸ਼ਰਾਬ ਵੇਚਣ ਦਾ ਕਾਰੋਬਾਰ ਕਰਦਾ ਹੈ। ਜਿਸਦੇ ਘਰ ਅੱਜ ਜਦੋਂ ਐਕਸਾਈਜ਼ ਵਿਭਾਗ ਵੱਲੋਂ ਰੇਡ ਕੀਤੀ ਗਈ ਤਾਂ ਉਥੇ ਮਾਹੌਲ ਇਨਾਂ ਗਰਮਾ ਗਿਆ ਕਿ ਸ਼ਰਾਬ ਤਸਕਰਾਂ ਨੇ ਐਕਸਾਈਜ਼ ਵਿਭਾਗ ਦੀ ਟੀਮ ਤੇ ਡਾਂਗਾਂ ਗੰਡਾਸਿਆਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਇਥੋਂ ਤੱਕ ਕਿ ਪੁਲਿਸ ਦੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਹੋਰ ਪੁਲਿਸ ਬੁਲਾ ਇੱਕ ਵਿਅਕਤੀ ਨੂੰ ਗਿਰਫਤਾਰ ਕੀਤਾ ਗਿਆ । ਇਸ ਦੌਰਾਨ ਪੁਲਿਸ ਮੁਲਾਜ਼ਮਾਂ ਦੀ ਵਰਦੀ ਵੀ ਪਾੜੀ ਗਈ ਹੈ ਅਤੇ ਹਥਿਆਰ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਗਿਰਫਤਾਰ ਕੀਤੇ ਵਿਅਕਤੀ ਨੂੰ ਫਿਰੋਜ਼ਪੁਰ ਦੇ ਥਾਣਾ ਸਦਰ ਵਿੱਚ ਲਿਆਂਦਾ ਗਿਆ ਹੈ। ਜਿਥੇ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।