ਪੰਜਾਬ: ਸੀਵਰੇਜ ਵਿਭਾਗ ਦੇ ਆਪਰੇਟਰ ਨੂੰ ਸਰਕਾਰੀ ਨੌਕਰੀ ਦਾ ਚੜਿਆ ਬਤੁਰ, ਠੇਕੇਦਾਰ ਨੇ ਲਾਏ ਤੰਗ ਕਰਨ ਦੇ ਆਰੋਪ, ਦੇਖੋਂ ਵੀਡਿਓ

ਪੰਜਾਬ: ਸੀਵਰੇਜ ਵਿਭਾਗ ਦੇ ਆਪਰੇਟਰ ਨੂੰ ਸਰਕਾਰੀ ਨੌਕਰੀ ਦਾ ਚੜਿਆ ਬਤੁਰ, ਠੇਕੇਦਾਰ ਨੇ ਲਾਏ ਤੰਗ ਕਰਨ ਦੇ ਆਰੋਪ, ਦੇਖੋਂ ਵੀਡਿਓ

ਬਟਾਲਾ: ਸਰਕਾਰੀ ਬਾਬੂ ਆਪਣੇ ਤੋਂ ਛੋਟੇ ਅਧਿਕਾਰੀਆਂ ਨੂੰ ਜਰੁਰੁ ਤੰਗ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਬਟਾਲਾ ਤੋਂ ਸਾਮਣੇ ਆਇਆ ਹੈ ਜਿੱਥੇ ਸੀਵਰੇਜ਼ ਵਿਭਾਗ ਵਿੱਚ ਠੇਕੇ ਦੇ ਅਧਾਰ ਨੌਕਰੀ ਕਰ ਰਹੇ ਕੰਪਿਊਟਰ ਆਪਰੇਟਰ ਵਲੋਂ ਬਟਾਲਾ ਕੋਰਟ ਕੰਪਲੈਕਸ ਵਿੱਖੇ ਲਗਾਤਾਰ 14 ਸਾਲ ਤੋਂ ਓਥੋਂ ਦੀਆਂ ਪਾਣੀ ਦੀਆਂ ਟੈਂਕੀਆਂ ਦੀ ਸਾਫ ਸਫਾਈ ਦਾ ਠੇਕੇ ਤੇ ਅਧਾਰ ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਉਸਦੇ ਬਣਦੇ ਬਿਲ ਦੇ ਪੈਸੇ ਨਾ ਦੇਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸਦਾ ਕਹਿਣ ਹੈ ਕਿ ਉਸਦੇ ਘਰ ਦੇ ਮਾਲੀ ਹਾਲਤ ਵੀ ਠੀਕ ਨਹੀਂ ਹੈ। ਉਪਰੋਕਤ ਆਪਰੇਟਰ ਵਲੋਂ ਉਸ ਕੋਲੋਂ ਆਪਣੇ ਦਫਤਰ ਵਿਚ ਹਰ ਰੋਜ ਪਾਣੀ ਛੱਡਣ ਲਈ ਕਿਹਾ ਜਾ ਰਿਹਾ ਸੀ, ਜਿਸਦੀ ਉਸ ਵਲੋਂ ਨਾ ਕੀਤੀ ਗਈ। ਠੇਕਦਾਰ ਕਾ ਆਰੋਪ ਹੈ ਕਿ ਜਿਸ ਕਰਕੇ ਉਸਦੇ ਬਣਦੇ ਬਿਲ ਦੇ ਪੈਸੇ ਰੋਕ ਲਏ ਗਏ ਅਤੇ ਕਿਹਾ ਗਿਆ ਜਿਸਦੀ ਮਰਜੀ ਸਿਫਾਰਿਸ਼ ਪਵਾਕੇ ਵੇਖ ਲਈ ਹੁਣ ਪੈਸੇ ਨਹੀਂ ਮਿਲਨੇ।

ਪੀੜਿਤ ਠੇਕੇਦਾਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਮੈਂ 14 ਸਾਲ ਤੋਂ ਕੋਰਟ ਕੰਪਲੈਕਸ ਬਟਾਲਾ ਵਿੱਚ ਪਾਣੀ ਦੀਆਂ ਟੈਂਕੀਆਂ ਸਾਫ ਸਫਾਈ ਦਾ ਕੰਮ ਠੇਕੇ ਦੇ ਅਧਾਰ ਤੇ ਕਰਦਾ ਹਾਂ। ਜਿਸਦੇ ਸੀਵਰੇਜ਼ ਵਿਭਾਗ ਵਲੋ ਉਸਨੂੰ ਕੰਮ ਕਰਨ ਦੇ ਪੈਸੇ ਦਿੱਤੇ ਜਾਂਦੇ ਹਨ। ਠੇਕੇਦਾਰ ਨੇ ਆਰੋਪ ਲਗਾਉੰਦੇ ਹੋਏ ਕਿਹਾ ਕਿ ਪਰ ਉਸੇ ਵਿਭਾਗ ਵਿੱਚ ਠੇਕੇ ਤੇ ਨੌਕਰੀ ਕਰ ਰਹੇ ਪੰਕਜ ਸ਼ਰਮਾ ਕੰਪਿਊਟਰ ਆਪਰੇਟਰ ਵਲੋਂ ਮੇਰੇ ਬਣਦੇ ਪੈਸੇ ਮੀਨੂੰ ਨਹੀਂ ਦਿੱਤੇ ਜਾ ਰਹੇ। ਠੇਕੇਦਾਰ ਨੇ ਕਾਰਨ ਦਸਦੇ ਹੋਏ ਕਿਹਾ ਕਿ ਉਸਨੂੰ ਉਸ ਵਲੋਂ ਆਪਣੇ ਦਫਤਰ ਵਿਚ ਹਰ ਰੋਜ ਪਾਣੀ ਦੇਣ ਲਈ ਕਿਹਾ ਜਾ ਰਿਹਾ ਸੀ, ਪਰ ਉਹ ਉਸ ਜਗ੍ਹਾ ਤੇ ਨੌਕਰੀ ਨਹੀਂ ਕਰਦਾ ਸੀ ਜਿਸ ਕਰਕੇ ਉਸਨੇ ਮਨਾਂ ਕਰ ਦਿੱਤਾ। ਇਸ਼ ਦੌਰਾਨ ਠੇਕੇਦਾਰ ਦਾ ਆਰੋਪ ਹੈ ਕਿ ਇਸ ਦਰਕੇ ਆਪਰੇਟਰ ਵਲੋਂ ਉਸਦੇ ਪੈਸੇ ਰੋਕ ਲਏ।

ਠੇਕੇਦਾਰ ਨੇ ਕਿਹਾ ਕਿ ਪ੍ਰਸ਼ਾਸ਼ਨ ਨੂੰ ਅਜਿਹੇ ਲੋਕਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੋ ਬਿਨਾਂ ਵਜ੍ਹਾ ਗਰੀਬ ਲੋਕਾਂ ਨੂੰ ਤੰਗ ਕਰਦੇ ਹਨ ਅਤੇ ਪੰਜਾਬ ਸਰਕਾਰ ਦਾ ਅਕਸ਼ ਖ਼ਰਾਬ ਕਰਦੇ ਹਨ। ਦੂਜੇ ਪਾਸੇ ਜਦ ਪੰਕਜ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਬਿਲ ਵਿੱਚ ਕੁਝ ਕਮੀਆਂ ਸੀ ਅਤੇ ਬਿਲ ਉੱਤੇ ਵਿਭਾਗ ਦੇ XEN ਦੇ ਵੀ ਦਸਤਖ਼ਤ ਨਹੀਂ ਹੋਏ। ਜਿਸ ਕਰਕੇ ਬਿਲ ਪਾਸ ਕਰਨ ਵਿੱਚ ਦੇਰੀ ਹੋਈ ਹੈ। ਉਸਨੇ ਕਿਹਾ ਦਫਤਰ ਪਾਣੀ ਛੱਡਕੇ ਜਾਣ ਲਈ ਕਿਹਾ ਸੀ ਉਹ ਮੇਰਾ ਕੋਈ ਨਿਜੀ ਕੰਮ ਨਹੀਂ ਸੀ। ਦਫ਼ਤਰ ਦੇ ਸਾਰੇ ਕਰਮਚਾਰੀਆਂ ਨੇ ਪਾਣੀ ਪੀਣਾ ਸੀ। ਇਸ ਦੌਰਾਨ ਪੰਕਜ ਨੇ ਕਿਹਾ ਇਹ ਕੋਈ ਕਾਰਨ ਨਹੀਂ ਹੈ ਕਿ ਉਹ ਠੇਕੇਦਾਰ ਦਾ ਇਸ ਕਾਰਨ ਬਿਲ ਰੋਕਣ ਦੇਵੇ। ਵਿਭਾਗ ਦੇ XEN ਨੇ ਕਿਹਾ ਮੈਂ ਛੁੱਟੀ ਗਿਆ ਹੋਇਆ ਸੀ, ਜਿਸ ਕਰਕੇ ਬਿਲ ਉੱਤੇ ਉਹਨਾਂ ਦੇ ਦਸਤਖ਼ਤ ਨਹੀਂ ਸੀ ਹੋਏ। ਜਿਸ ਕਰਕੇ ਬਿਲ ਪਾਸ ਕਰਨ ਵਿਚ ਦੇਰੀ ਹੋਈ ਹੈ। ਬਾਕੀ ਤੰਗ ਪ੍ਰੇਸ਼ਾਨ ਦੀ ਅਸ਼ਵਨੀ ਕੁਮਾਰ ਵਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਪੰਕਜ ਸ਼ਰਮਾ ਉੱਤੇ ਕਾਰਵਾਈ ਵੀ ਜਰੁਰੁ ਕੀਤੀ ਜਾਵੇਗੀ।