ਪੰਜਾਬ: ਲਾਪਤਾ ਹੋਏ ਬੱਚੇ ਦੇ ਮਾਮਲੇ 'ਚ ਦਾਦੀ SHO ਦੇ ਸਾਹਮਣੇ ਪਿਟੀ, ਲਗਾਇਆ ਧਰਨਾ, ਦੇਖੋਂ ਵੀਡਿਓ

ਪੰਜਾਬ: ਲਾਪਤਾ ਹੋਏ ਬੱਚੇ ਦੇ ਮਾਮਲੇ 'ਚ ਦਾਦੀ SHO ਦੇ ਸਾਹਮਣੇ ਪਿਟੀ, ਲਗਾਇਆ ਧਰਨਾ, ਦੇਖੋਂ ਵੀਡਿਓ

ਤਰਨਤਾਰਨ: ਤਕਰੀਬਨ ਇੱਕ ਮਹੀਨਾ ਪਹਿਲਾਂ ਥਾਣਾ ਭਿੱਖੀ ਮਿੜ ਦੇ ਅਧੀਨ ਆਉਂਦੇ ਪਿੰਡ ਪਹੂਵਿੰਡ ਵਾਲੇ ਰਹਿਣ ਵਾਲੇ ਆ 12 ਸਾਲ ਦੇ ਬੱਚੇ ਹਰਨੂਰ ਸਿੰਘ ਦੇ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਪਰ ਇੱਕ ਮਹੀਨਾ ਬੀਤਣ ਤੋਂ ਬਾਅਦ ਵੀ ਭਿੱਖੀਵਿੰਡ ਪੁਲਿਸ ਦੇ ਹੱਥ ਖਾਲੀ ਦਿਖਾਈ ਦੇ ਰਹੇ ਹਨ। ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਵੱਲੋਂ ਭਗਵਾਨ ਵਾਲਮੀਕ ਏਕਤਾ ਸੰਘਰਸ਼ ਦਲ ਦੇ ਝੰਡੇ ਹੇਠ ਭਿੱਖੀਵਿੰਡ ਚੌਂਕ ਵਿੱਚ ਧਰਨਾ ਦਿੱਤਾ ਗਿਆ। ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਭਿਖੀਵਿੰਡ ਚੌਂਕ ਨੂੰ ਬੰਦ ਕਰਕੇ ਇਨਸਾਫ ਦੀ ਮੰਗ ਕੀਤੀ ਗਈ। ਉੱਥੇ ਹੀ ਲਾਪਤਾ ਹੋਏ ਬੱਚੇ ਦੀ ਦਾਦੀ ਐਸਐਚ ਓ ਪਰਵਿੰਦਰ ਸਿੰਘ ਦੇ ਸਾਹਮਣੇ ਹੋ ਕੇ ਰੋਂਦੀ ਪਿੱਟਦੀ ਨਜ਼ਰ ਆਈ।

ਪਰਿਵਾਰਿਕ ਮੈਂਬਰਾਂ ਅਤੇ ਵਾਲਮੀਕ ਸਮਾਜ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੇ ਸਵਾਲ ਵੀ ਚੁੱਕੇ। ਉਹਨਾਂ ਨੇ ਕਿਹਾ ਕਿ ਪੁਲਿਸ ਜਾਣ ਬੁਝ ਕੇ ਇਸ ਮਾਮਲੇ ਵਿੱਚ ਟਾਲ ਮਟੋਲ ਕਰ ਰਹੀ ਹੈ। ਉਧਰ ਜਦੋਂ ਇਸ ਸਬੰਧੀ ਐਸਐਚਓ ਪਰਵਿੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਉਕਤ ਐਸਐਚਓ ਆਗੂਆਂ ਨੂੰ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਸਾਈਡ ਤੇ ਹੋ ਕੇ ਗੱਲ ਕਰਦੇ ਹਾਂ । ਜਿਸ ਤੋਂ ਬਾਅਦ ਥਾਣਾ ਖਾਲੜਾ ਦੇ ਮੁਖੀ ਬਲਜਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਅਸ਼ਵਾਸਨ ਦਿੱਤਾ ਅਤੇ ਧਰਨਾਕਾਰੀਆਂ ਨੇ ਧਰਨਾ ਚੁੱਕਿਆ।