ਪੰਜਾਬ : ਪੁਲਿਸ ਨੇ 3 ਦੋਸੀਆ ਨੂੰ ਕੀਤਾ ਗ੍ਰਿਫਤਾਰ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ 3 ਦੋਸੀਆ ਨੂੰ ਕੀਤਾ ਗ੍ਰਿਫਤਾਰ, ਦੇਖੋ ਵੀਡਿਓ

1 ਪਿਸਟਲ 32 ਬੋਰ, 1 ਖੋਲ,1 ਦਾਤਰ ਅਤੇ ਮੋਟਰਸਾਇਕਲ ਬਰਾਮਦ

ਤਰਨ ਤਾਰਨ  : ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਮਨਿੰਦਰ ਸਿੰਘ IPS ਅਤੇ ਵਿਸ਼ਾਲਜੀਤ ਸਿੰਘ ਐਸ.ਪੀ ਇੰਨਵੈਸਟੀਗੇਸ਼ਨ ਤਰਨਤਾਰਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੀਤਇੰਦਰ ਸਿੰਘ ਡੀਐਸਪੀ ਸਬ-ਡਵੀਜਨ ਭਿੱਖੀਵਿੰਡ ਜੀ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਭਿੱਖੀਵਿੰਡ ਇਸ: ਬਲਜਿੰਦਰ ਸਿੰਘ ਵਲੋਂ ਮੁਕਦਮਾ ਨੰਬਰ 155 ਮਿਤੀ 23 ਅਕਤੂਬਰ 2023 ਜੁਰਮ 307,427,341PC, 25/27 ਅਸਲਾ ਐਕਟ ਦਰਜ ਰਜਿਸਟਰ ਕੀਤਾ ਗਿਆ।ASI ਵੇਦ ਪ੍ਰਕਾਸ਼ 4493 ਤਾ ਸਮੇਤ ਪੁਲਿਸ ਪਾਰਟੀ ਵੱਲ ਗਸ਼ਤ ਕਰਦੇ ਹੋਏ, ਜਦੋਂ ਪੁਲਿਸ ਪਾਰਟੀ ਪਹੁਵਿੰਡ ਤੋਂ ਅੱਗੇ ਪੁੱਜੀ ਤਾ ਭਿਖੀਵੰਡ ਤੋ ਖਾਲੜਾ ਸਾਈਡ 3 ਵਿਅਕਤੀ ਮੋਟਰ ਸਾਇਕਲ ਸਪਲਡਰ ਪਰ ਸਵਾਰ ਹੋ ਕੇ ਜਾ ਰਹੇ ਸੀ। ਜੋ ਪਿੱਛੇ ਬੈਠੇ ਵਿਅਕਤੀ ਦੇ ਹੱਥ ਵਿੱਚ ਦਾਤਰ ਸੀ, ਜਿਨਾ ਨੂੰ ASI ਵੇਦ ਪ੍ਰਕਾਸ਼ 419/ਤ,ਤਾ ਨੇ ਰੁਕਣ ਦਾ ਇਸ਼ਾਰਾ ਕੀਤਾ, ਪਰ ਉਕਤ ਤਿੰਨੇ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਰੁਕਣ ਦੀ ਬਜਾਏ ਯੂ-ਟਰਨ ਮਾਰ ਕੇ ਭਿਖੀਵਿੰਡ ਸਾਈਡ ਨੂੰ ਰੋਂਗ ਸਾਈਡ ਹੀ ਮੁੜ ਗਏ ਅਤੇ ਮਗਰ ਆ ਰਹੀ ਪ੍ਰਾਈਵੇਟ ਗੱਡੀ ਨੰਬਰੀ PB02-DS-4483 ਮਾਰਕਾ ਸਵਿਫਟ VDI ਜਿਸ ਨੂੰ HC ਸੰਦੀਪ ਸਿੰਘ 2019/ASR-CITY ਚਲਾ ਰਿਹਾ ਸੀ,

ਚ ਮੋਟਰਸਾਈਕਲ ਚਾਲਕ ਰਾਕੇਸ਼ ਕੁਮਾਰ ਉਰਫ ਸੋਨੂੰ ਨੇ ਘਬਰਾ ਕੇ ਆਪਣਾ ਮੋਟਰਸਾਈਕਲ ਗੱਡੀ ਵਿੱਚ ਮਾਰਿਆ ਤੇ ਆਪਣਾ ਮੋਟਰਸਾਈਕਲ ਸੁੱਟ ਕੇ ਪੈਲੀਆ ਵੱਲ ਨੂੰ ਭੱਜ ਗਏ। ਜਿਸਨਾ ਵਿੱਚੋਂ ਗੁਰਪ੍ਰੀਤ ਸਿੰਘ ਉਰਫ ਨਿੱਕਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਕੁੱਲਾ ਥਾਣਾ ਕੱਚਾ ਪੱਕਾ ਨੇ ਆਪਣੇ ਹੱਥ ਵਿੱਚ ਫੜੇ ਪਿਸਟਲ 32 ਬੋਰ ਨਾਲ ਮਾਰ ਦੇਣ ਦੀ ਨੀਯਤ ਨਾਲ ਆਪਣੀ ਡੱਬ ਵਿੱਚ ਪਿਸਟਲ ਕੱਢਕੇ ਪੁਲਿਸ ਪਾਰਟੀ ਪਰ ਇੱਕ ਫਾਇਰ ਕੀਤਾ। ਜਿਸ ਤੇ ASI ਵੇਦ ਪ੍ਰਕਾਸ਼ 449/ਤ, ਤਾਂ ਸਮੇਤ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਘੇਰਾ ਪਾ ਕੇ ਤਿੰਨਾ ਵਿਅਕਤਿਆਂ ਨੂੰ ਕਾਬੂ ਕਰਕੇ, ਦੋਸੀ ਗੁਰਪ੍ਰੀਤ ਸਿੰਘ ਉਰਫ ਡਾ ਪੁੱਤਰ ਬਖਸੀਸ ਸਿੰਘ ਦਾਮੀ ਥਾਣਾ ਕੱਚਾ ਪੱਕਾ ਕੋਲੋ ਇਕ ਪਿਸਟਲ 32 ਬੋਰ ਅਤੇ ਦੋਸੀ ਦਲਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਕੁੱਲਾ ਥਾਣਾ ਕੱਚਾ ਪੱਕਾ ਕੋਲੋ ਇਕ ਦਾਤਰ ਬ੍ਰਾਮਦ ਹੋਇਆ। ਦੋਸ਼ੀਆਨ ਦਲਜੀਤ ਸਿੰਘ ਗੁਰਪ੍ਰੀਤ ਸਿੰਘ ਅਤੇ ਰਾਕੇਸ ਕੁਮਾਰ ਉਕਤਾਨ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ।