ਪੰਜਾਬ : ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਰਤ ਸਰਕਾਰ ਉੱਤੇ ਲਗਾਏ ਆਰੋਪ, ਦੇਖੋ ਵੀਡਿਓ

ਅੰਮ੍ਰਿਤਸਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਿਵੇ ਹੀ ਹਰਦੀਪ ਸਿੰਘ ਨਿਜਰ ਦੇ ਕਤਲ ਦਾ ਜਿੰਮੇਵਾਰੀ ਭਾਰਤ ਵਿੱਚ ਮੌਜੂਦ ਖੁਫੀਆ ਏਜੰਸੀਆਂ ਤੇ ਮੜੀ ਗਈ, ਤਾਂ ਉਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋ ਸਬੂਤ ਮੰਗੇ ਗਏ। ਜਿਸ ਤੋਂ ਬਾਅਦ ਹੁਣ ਪੰਜਾਬ ਵਿੱਚ ਮੌਜੂਦ ਸਿੱਖ ਜਥੇਬੰਦੀਆਂ ਜਸਟਨ ਟਰੂਡੋ ਦੇ ਹੱਕ ਦੇ ਵਿੱਚ ਨਿਤਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਉੱਥੇ ਹੀ ਦਲ ਖਾਲਸਾ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਦੇਸ਼ਾਂ ਚ ਬੈਠੇ ਹੋਏ ਸਿੱਖ ਆਗੂ ਜਿਨਾਂ ਨੂੰ ਖਾਲਿਸਤਾਨ ਦੇ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਦੀ ਚੜਦੀ ਕਲਾ ਦੇ ਲਈ ਅਰਦਾਸ ਕੀਤੀ ਗਈ। ਭਾਰਤ ਸਰਕਾਰ ਤੇ ਵੀ ਕਈ ਸਵਾਲੀਆਂ ਨਿਸ਼ਾਨ ਖੜੇ ਕੀਤੇ ਗਏ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਰਤ ਸਰਕਾਰ ਉੱਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਭਾਰਤ ਦੀ ਬਹੁਤਾਤ ਮੀਡੀਆ ਖਾਲਸਤਾਨੀ ਮੂਵਮੈਂਟ ਨੂੰ ਗੈਂਗਸਟਰਾਂ ਦੇ ਨਾਲ ਜੋੜਨਾ ਚਾਹੁੰਦੀ ਹੈ। ਜਿਸ ਤੋਂ ਉਹਨਾਂ ਨੂੰ ਗੁਰੇਜ ਕਰਨਾ ਚਾਹੀਦਾ ਹੈ ਅਤੇ ਅਤੇ ਅਤੇ ਭਾਰਤ ਵਿੱਚ ਉਹ ਯੋਧੇ ਜੋ ਕਿ ਵਿਦੇਸ਼ਾਂ ਵਿੱਚ ਬੈਠੇ ਹੋਏ ਹਨ, ਤਦ ਤੱਕ ਪੰਜਾਬ ਨਹੀਂ ਆ ਸਕਦੇ ਜਦੋਂ ਤੱਕ ਪੰਜਾਬ ਨੂੰ ਖਾਲਿਸਤਾਨ ਨਹੀਂ ਬਣਾਇਆ ਜਾਦਾ।

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਰਿਹਾ ਕਰਨ ਵਾਸਤੇ ਭਾਈ ਗਜਿੰਦਰ ਸਿੰਘ ਵੱਲੋਂ ਭਾਰਤ ਦਾ ਇੱਕ ਜਹਾਜ ਹਾਈਜੈਕ ਕੀਤਾ ਗਿਆ ਸੀ। ਜਿਸ ਤੋਂ ਬਾਅਦ ਗਜਿੰਦਰ ਸਿੰਘ ਪਾਕਿਸਤਾਨ ਵਿੱਚ ਹੀ ਰਹਿ ਗਏ ਸਨ ਉਸ ਤੋਂ ਬਾਅਦ ਅੱਜ ਦਲ ਖਾਲਸਾ ਵੱਲੋਂ ਭਾਈ ਗਜਿੰਦਰ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਵੀ ਕੀਤੀ ਗਈ। ਉੱਥੇ ਹੀ ਦਲ ਖਾਲਸਾ ਦੇ ਨੁਮਾਇੰਦਿਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਈ ਗੁਰਜਿੰਦਰ ਸਿੰਘ ਉਨੀ ਦੇਰ ਤੱਕ ਪੰਜਾਬ ਨਹੀਂ ਆ ਸਕਦੇ, ਜਿੰਨੀ ਦੇਰ ਤੱਕ ਪੰਜਾਬ ਨੂੰ ਖਾਲਿਸਤਾਨ ਨਹੀਂ ਬਣਾਇਆ ਜਾ ਸਕਦਾ । ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦਿੱਲੀ ਸਰਕਾਰ ਪੰਜਾਬ ਦੇ ਨਾਲ ਗੱਲਬਾਤ ਕਰੇ ਤਾਂ ਜੋ ਕਿ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਜੋ ਨਵਾਂ ਮੋੜ ਆਇਆ ਹੈ ਉਸ ਤੇ ਵਿਚਾਰ ਕੀਤਾ ਜਾ ਸਕੇ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਆਸਟਰੇਲੀਆ ਦੇ ਇੱਕ ਮੰਦਰ ਦੇ ਬਾਹਰ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਗਾਇਆ ਗਿਆ ਸੀ ਉਸ ਦਾ ਵੀ ਹੁਣ ਪਰਦਾਫਾਸ਼ ਹੋ ਚੁੱਕਾ ਹੈ ਅਤੇ ਅਸੀਂ ਵਿਦੇਸ਼ ਦੇ ਸਾਰੇ ਨੇਤਾਵਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨਾਂ ਵੱਲੋਂ ਭਾਰਤ ਦਾ ਚਿਹਰਾ ਸਾਫ ਕੀਤਾ ਗਿਆ ਹੈ ਸਿੱਖਾਂ ਦੇ ਪ੍ਰਤੀ ਅੱਗੇ ਬੋਲਦੇ ਹੋਏ ਭਾਈ ਚੀਮਾ ਨੇ ਕਿਹਾ ਕਿ ਪੰਜਾਬ 19 ਦੇ ਤੱਕ ਖੁਸ਼ਹਾਲ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਇਹ ਖਾਲਿਸਤਾਨ ਨਹੀਂ ਬਣਦਾ ਅਤੇ ਜਿਹੜੇ ਸਾਡੇ ਨੌਜਵਾਨ ਖਾਲਿਸਤਾਨ ਦੀ ਮੰਗ ਕਰਦੇ ਹਨ ਉਨੀ ਦੇਰ ਤੱਕ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵੀ ਨਤਮਸਤਕ ਨਹੀਂ ਹੋ ਸਕਦੇ ਜਿੰਨੀ ਦੇਰ ਤੱਕ ਪੰਜਾਬ ਖਾਲਿਸਤਾਨ ਨਹੀਂ ਬਣ ਜਾਂਦਾ।

 ਉਹਨਾਂ ਨੇ ਕਿਹਾ ਕਿ ਗੈਂਗਸਟਰ ਖਾਲਿਸਤਾਨ ਦੀ ਮੁਹਿੰਮ ਦੀ ਕਿਸੇ ਵੀ ਕੜੀ ਦੇ ਨਾਲ ਨਹੀਂ ਮੈਚ ਖਾਂਦੇ ਲੇਕਿਨ ਜੇਕਰ ਕੋਈ ਗੈਂਗਸਟਰ ਖਾਲਿਸਤਾਨ ਦੀ ਹਮਾਇਤ ਕਰਦਾ ਹੈ ਤਾਂ ਅਸੀਂ ਉਸਦਾ ਵੀ ਸਵਾਗਤ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਖਾਲਿਸਤਾਨੀ ਅਖਵਾਉਣਾ ਕਿਸੇ ਵੀ ਤਰ੍ਹਾਂ ਦੀ ਸ਼ਰਮਨਾਕ ਗੱਲ ਨਹੀਂ ਹੈ ਅਸੀਂ ਖਾਲਿਸਤਾਨੀ ਹਾਂ ਅਤੇ ਖਾਲਿਸਤਾਨੀ ਹੀ ਰਵਾਂਗੇ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜਸਟਿਨ ਟਰੂਡੋ ਵੱਲੋਂ ਜੋ ਭਾਰਤ ਦਾ ਚਿਹਰਾ ਨੰਗਾ ਕੀਤਾ ਗਿਆ ਹੈ ਹੁਣ ਭਾਰਤ ਦੇ ਬਹੁਤਾਤ ਮੀਡੀਆ ਅਤੇ ਭਾਰਤ ਦੇ ਬਸਿੰਦੇ ਉਸਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਕਦੀ ਵੀ ਨਹੀਂ ਲੁਕ ਸਕਦਾ