ਪੰਜਾਬ : ਕਿਸਾਨਾਂ ਨੂੰ ਫਸਲ ਦਾ ਨਹੀਂ ਮਿਲ ਰਿਹਾ ਪੁਰਾ ਮੁੱਲ, ਕਿਸਾਨਾਂ ਨੇ ਸਰਕਾਰ ਨੂੰ ਦੀਤੀ ਚੇਤਾਵਨੀ, ਦੇਖੋ ਵੀਡਿਓ

ਪੰਜਾਬ : ਕਿਸਾਨਾਂ ਨੂੰ ਫਸਲ ਦਾ ਨਹੀਂ ਮਿਲ ਰਿਹਾ ਪੁਰਾ ਮੁੱਲ, ਕਿਸਾਨਾਂ ਨੇ ਸਰਕਾਰ ਨੂੰ ਦੀਤੀ ਚੇਤਾਵਨੀ, ਦੇਖੋ ਵੀਡਿਓ

ਬਟਾਲਾ : ਕਿਸਾਨਾਂ ਵਲੋਂ ਅੱਜ ਇਕੱਠੇ ਹੋਕੇ ਮਾਰਕੀਟ ਕਮੇਟੀ ਵਿੱਚ ਪੁਹੰਚ ਕੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਮੰਡੀ ਵਿੱਚ ਕਿਸਾਨ ਵੀਰਾਂ ਨਾਲ ਲਗਾਤਾਰ ਲੁੱਟ ਹੋ ਰਹੀ ਹੈ। 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਪਰ ਅਜੇ ਤੱਕ ਮੰਡੀ ਵਿੱਚ ਆਰ ਓ ਨਹੀਂ ਕੱਟੇ ਜਾ ਰਹੇ। ਜੋ ਕਿ ਸਰਕਾਰ ਦੀ ਮਿਲੀਭੁਗਤ ਹੈ। ਜੇਕਰ ਅਜੇ ਵੀ ਸਰਕਾਰਾਂ ਨਹੀਂ ਜਾਗਦੀਆਂ ਤਾਂ ਸਾਨੂੰ ਮਜਬੂਰ ਹੋਕੇ ਸੜਕਾਂ ਤੇ ਉਤਰਨਾ ਪਵੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ ਬਟਾਲਾ ਮੰਡੀ ਗੁਰਦਾਸਪੁਰ ਜ਼ਿਲੇ ਦੀ ਸਭ ਤੋਂ ਵੱਡੀ ਮੰਡੀ ਹੈ। ਪਰ ਕਿਸਾਨਾਂ ਦੀ ਖੱਜਲ ਖੁਆਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਚੁਕੀ ਹੈ ਪਰ ਅਜੇ ਤੱਕ ਆਰ ਓ ਨਹੀਂ ਕੱਟੇ ਜਾ ਰਹੇ ਅਤੇ ਨਾ ਹੀ ਸ਼ੈਲਰਾਂ ਵਾਲਿਆਂ ਵੱਲੋਂ ਕਿਸਾਨਾਂ ਨੂੰ ਫਸਲ ਦਾ ਸਹੀ ਮੁੱਲ ਦਿੱਤਾ ਜਾ ਰਿਹਾ। ਜੇਕਰ ਸਰਕਾਰਾਂ ਅਜੇ ਵੀ ਨਹੀਂ ਜਾਗਦੀਆਂ ਤਾਂ ਸਾਨੂੰ ਮਜਬੂਰ ਹੋਕੇ ਧਰਨੇ ਪ੍ਰਦਰਸ਼ਨ ਦੇਣੇ ਪੈਣਗੇ।

ਮੰਡੀ ਬੋਰਡ ਦੇ ਅਧਿਕਾਰੀ ਨੇ ਕਿਹਾ ਕਿਸਾਨਾਂ ਵਲੋਂ ਮੰਗ ਪੱਤਰ ਦਿੱਤਾ ਗਿਆ ਹੈ। ਸਕੱਤਰ ਸਾਹਿਬ ਨੂੰ ਦੱਸ ਦਿੱਤਾ ਗਿਆ ਹੈ, ਜਲਦੀ ਹੀ ਆਰ ਓ ਕੱਟੇ ਜਾਣਗੇ। ਤਕਨੀਕੀ ਖ਼ਰਾਬੀ ਹੋਣ ਕਰਕੇ ਜਿਹੜੀ ਮੁਸ਼ਕਿਲ ਆਈ ਹੈ। ਉਸਨੂੰ ਜਲਦੀ ਹੱਲ ਕਰ ਦਿੱਤਾ ਜਾਵੇਗਾ। ਬਾਕੀ ਮੰਡੀ ਵਿੱਚ ਹਰੇਕ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਨਾ ਆਵੇ।