ਪੰਜਾਬ : ਖੂਨੀ ਡਰੈਗਨ ਡੋਰ ਦੇ ਖਿਲਾਫ ਪੁਲਿਸ ਹੋਈ ਸਖਤ, 750 ਗੱਟੂ ਸਮੇਤ 2 ਗ੍ਰਿਫਤਾਰ, ਦੇਖੋ ਵੀਡਿਓ

ਪੰਜਾਬ : ਖੂਨੀ ਡਰੈਗਨ ਡੋਰ ਦੇ ਖਿਲਾਫ ਪੁਲਿਸ ਹੋਈ ਸਖਤ, 750 ਗੱਟੂ ਸਮੇਤ 2 ਗ੍ਰਿਫਤਾਰ, ਦੇਖੋ ਵੀਡਿਓ

ਗੁਰਦਾਸਪੁਰ :  ਖੂਨੀ ਕਹੀ ਜਾਂਦੀ ਚਾਈਨਾ ਡੋਰ ਕਈ ਇਨਸਾਨੀ ਜਾਨਾਂ ਲੈ ਚੁੱਕੀ ਹੈ ਅਤੇ ਕਈਆਂ ਨੂੰ ਜਖਮੀ ਕਰ ਚੁੱਕੀ ਹੈ ਜਦਕਿ ਬਹੁਤ ਸਾਰੇ ਪਸ਼ੂ ਪੰਛੀ ਵੀ ਇਸਦੀ ਲਪੇਟ ਵਿੱਚ ਆ ਕੇ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਪਰ ਪੁਲਿਸ ਦੀ ਸਖਤੀ ਦੇ ਬਾਵਜੂਦ ਚਾਈਨਾ ਡੋਰ ਵੇਚਣ ਤੋਂ ਦੁਕਾਨਦਾਰ ਗੁਰੇਜ ਨਹੀਂ ਕਰਦੇ ਹਨ। ਪੁਲਿਸ ਇੱਕ ਵਾਰ ਫੇਰ ਚਾਈਨਾ ਡੋਰ ਦੇ ਖਿਲਾਫ ਸਖਤ ਹੋ ਗਈ ਹੈ ਅਤੇ ਇਸ ਦੇ ਖਿਲਾਫ ਮੁਹਿੰਮ ਛੇੜ ਦਿੱਤੀ ਹੈ। ਬੀਤੇ ਦਿਨ ਸੀਆਈਐਸ ਸਟਾਫ ਦੀ ਪੁਲਿਸ ਨੇ 2 ਵੱਖ ਵੱਖ ਦੁਕਾਨਾਂ ਤੇ ਰੇਡ ਕਰਕੇ 750 ਚਾਈਨਾ ਡੋਰ ਦੇ ਗੱਟੂ ਬਰਾਮਦ ਕਰਕੇ 2 ਦੁਕਾਨਦਾਰਾਂ ਨੂੰ ਗਿਰਫਤਾਰ ਕੀਤਾ ਹੈ। ਇਸ ਸਬੰਧ ਵਿੱਚ ਸਿਟੀ ਪੁਲਿਸ ਸਟੇਸ਼ਨ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਸੀਆਈਏ ਇੰਚਾਰਜ ਇੰਸਪੈਕਟਰ ਕਪਿਲ ਕੌਸ਼ਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਗੀਤਾ ਭਵਨ ਰੋਡ ਤੇ ਮਹਾਜਨ ਕਾਈਟ ਸਟੋਰ ਵਿੱਚ ਚਾਈਨਾ ਡੋਰ ਜਿਸ ਦੀ ਕਿ ਸਰਕਾਰ ਵੱਲੋਂ ਪੂਰਨ ਤੌਰ ਤੇ ਪਾਬੰਦੀ ਲਗਾਈ ਹੋਈ ਹੈ, ਦੁਕਾਨਦਾਰ ਵੱਲੋਂ ਵੇਚੀ ਜਾ ਰਹੀ ਹੈ।

ਜਿਸ ਤੇ ਸੀਆਈਏ ਸਟਾਫ ਦੀ ਟੀਮ ਵੱਲੋਂ ਰੇਡ ਕਰਕੇ 550 ਗੱਟੂ ਮਹਾਜਨ ਕਾਈਟ ਸਟੋਰ ਤੋਂ ਬਰਾਮਦ ਕੀਤੇ ਗਏ ਹਨ। ਇਸ ਦੁਕਾਨਦਾਰ ਤੋਂ ਜਦੋਂ ਸੀਆਈਏ ਸਟਾਫ ਵੱਲੋਂ ਪੁੱਛਕਿਛ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਉਸ ਵੱਲੋਂ ਇਹ ਗੱਟੂ ਝੂਲਣਾ ਮਹਿਲ ਤੋ ਸੁਨੀਲ ਕੁਮਾਰ ਨਾਂ ਦੇ ਦੁਕਾਨਦਾਰ ਤੋਂ ਲਏ ਹਨ। ਜਦੋਂ ਸੀਆਈਏ ਸਟਾਫ ਦੀ ਟੀਮ ਵੱਲੋਂ ਸੁਨੀਲ ਕੁਮਾਰ ਦੀ ਝੁਲਨਾ ਮਹਿਲ ਸਥਿਤ ਦੁਕਾਨ ਤੇ ਵੀ ਰੇਡ ਕੀਤੀ ਗਈ ਤਾਂ ਉਥੋਂ ਵੀ 200 ਚਾਈਨਾ ਡੋਰ ਦੇ ਗੱਟੂ ਬਰਾਮਦ ਹੋ ਗਏ। CIA ਇੰਚਾਰਜ ਇੰਸਪੈਕਟਰ ਕਪਿਲ ਕੌਸ਼ਲ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਚਾਈਨਾ ਡੋਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।