ਪੰਜਾਬ : ਲੋਕਾਂ ਨੇ ਸੜਕ ਜਾਮ ਕਰਕੇ ਕੀਤਾ ਰੋਸ਼ ਪ੍ਰਦਰਸਨ, ਦੇਖੋ ਵੀਡਿਓ

ਪੰਜਾਬ : ਲੋਕਾਂ ਨੇ ਸੜਕ ਜਾਮ ਕਰਕੇ ਕੀਤਾ ਰੋਸ਼ ਪ੍ਰਦਰਸਨ, ਦੇਖੋ ਵੀਡਿਓ

ਅੰਮਿਤਸਰ : ਜਿਲ੍ਹੇ ਦੇ ਪਾਸ਼ ਏਰੀਆ ਜਿੱਥੇ ਨਵਜੋਤ ਸਿੰਘ ਸਿੱਧੂ ਦੀ ਕੋਠੀ ਵੀ ਹੈ, ਹੌਲੀ ਸਿਟੀ ਇਲਾਕ਼ੇ ਦੇ ਲੋਕਾਂ ਨੇ ਇਲਾਕੇ ਦਾ ਰਸਤਾ ਬੰਦ ਕਰਕੇ ਕਲੋਨਾਈਜਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ। ਇੱਸ ਮੋਕੇ ਇਲਾਕ਼ੇ ਦੇ ਲੋਕਾਂ ਦਾ ਕਹਿਣਾ ਸੀ ਕਿ ਹੌਲੀ ਸਿਟੀ ਦੇ ਅੰਦਰ ਗੁਰਦਵਾਰਾ ਸਾਹਿਬ ਬਣਿਆ ਹੋਇਆ ਹੈ। ਜਿਸ ਨੂੰ ਲੈਕੇ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਰਸਤਾ ਦੱਸਣ ਦੇ ਸਾਈਨ ਬੋਰਡ ਲਗਾਏ ਗਏ ਸਨ। ਜਿਹੜੇ ਉਥੋਂ ਦੇ ਕਲੋਨਾਈਜਰ ਵੱਲੋ ਉਤਾਰ ਦਿੱਤੇ ਗਏ। ਉਣਾ ਕਿਹਾ ਕਿ ਜਦਕਿ ਦੁਬਾਰਾ ਸਾਈਂਨ ਬੋਰਡ ਲਗਾਏ ਸਨ। ਉਣਾ ਕਿਹਾ ਕਿ ਇਹ ਬੋਰਡ ਗੁਰੂ ਘਰ ਦੇ ਸੀ ਨਾ ਕਿ ਕਿਸੇ ਮਸਹੂਰੀ ਦੇ ਸੀ। ਜਿਹੜੀ ਸਿੱਧੇ ਸਿਧੇ ਬੇਅਦਬੀ ਕੀਤੀ ਹੈ।

ਉਣਾ ਕਿਹਾ ਕਿ ਕਲੋਨਾਈਜਰ ਵਲੌ ਗੁਰੂਦਵਾਰਾ ਸਾਹਿਬ ਦਾ ਪਾਣੀ ਵੀ ਹੌਲੀ ਸਿਟੀ ਦੇ ਸੀਵਰੇਜ ਸਿਸਟਮ ਵਿਚ ਪੈਣ ਦਿੱਤਾ। ਉਣਾ ਕਿਹਾ ਕਿ ਇਹ ਕਾਲੋਨੀ ਦੇ ਵਿੱਚ ਅਸੀ ਘਰ ਬਨਾਏ ਹਨ, ਜਿਸਦੇ ਅਸੀ ਮਾਲਿਕ ਹਾਂ। ਉਣਾ ਕਿਹਾ ਕਿ ਗੁਰਜੀਤ ਸਿੰਘ ਔਜਲਾ ਵੀ ਆਏ ਸਨ ਉਣਾ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ।ਇਸ ਮੌਕੇ ਕਾਂਗਰਸ ਦੇ ਆਗੂ ਗੁਰਜੀਤ ਸਿੰਘ ਔਜਲਾ ਹੌਲੀ ਸਿਟੀ ਦੇ ਲੋਕਾਂ ਦੇ ਮੁਸ਼ਕਿਲਾਂ ਜਾਨਣ ਬਾਰੇ ਉੱਥੇ ਪੁਹੰਚੇ। ਉਣਾ ਕਿਹਾ ਕਿ ਮੈਨੂੰ ਫੋਨ ਆਈਆ ਸੀ ਕਿ ਇਲਾਕੇ ਦੇ ਲੋਕਾਂ ਨੇ ਰਸਤਾ ਬੰਦ ਕਰ ਦਿੱਤਾ ਹੈ। ਜਿਸਦੇ ਚਲਦੇ ਬੱਚੇ ਸਕੂਲ਼ ਨਹੀਂ ਜਾ ਸਕਦੇ ਇਸ ਕਰਕੇ ਮੇਰੇ ਵੱਲੋ ਇਲਾਕ਼ੇ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਰਸਤਾ ਖੋਲਿਆ ਜਾਵੇ।

ਉਣਾ ਕਿਹਾ ਕਿ ਇਸ ਬਾਬਾ ਜੀ ਬਾਰੇ ਮੈਂ ਪੁਲਿਸ ਕਮਿਸ਼ਨਰ ਨੂੰ ਵੀ ਫੋਨ ਤੇ ਕਿਹਾ ਹੈ ਕਿ ਜੋ ਵੀ ਹੋਲੀਸਿਟੀ ਦੇ ਲੋਕਾਂ ਦੀ ਮੁਸ਼ਕਿਲ ਹੈ, ਉਹਨੂੰ ਹੱਲ ਕੀਤਾ ਜਾਵੇ। ਜਿਹੜਾ ਵੀ ਇਨਸਾਨ ਗਲਤ ਪਾਇਆ ਜਾਂਦਾ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇ, ਚਾਹੇ ਕੋਈ ਵੀ ਹੋਵੇ। ਉਹਨਾਂ ਕਿਹਾ ਕਿ ਇਹ ਬੇਅਦਬੀ ਕੀਤੀ ਗਈ ਹੈ। ਅਜਿਹੀਆਂ ਘਟਨਾ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਮੈਂ ਇਲਾਕੇ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਪੁਲਿਸ ਨੂੰ ਸ਼ਿਕਾਇਤ ਦੋ ਪੁਲਿਸ ਆਪਣਾ ਕੰਮ ਜਰੂਰ ਕਰੇਗੀ। ਉੱਥੇ ਹੀ ਉਹਨਾਂ ਕਿਹਾ ਕਿ ਹਰ ਇੱਕ ਦਾ ਅਧਿਕਾਰ ਹੈ, ਇਨਸਾਫ ਲੈਣ ਲਈ। ਜੇਕਰ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਤੇ ਉਹ ਰਸਤੇ ਬੰਦ ਕਰਦੇ ਹਨ ਤੇ ਉਹਨਾਂ ਦਾ ਅਧਿਕਾਰ ਹੈ।