ਪੰਜਾਬ : ਪੁਲਿਸ ਦੇ ਸਾਂਝੇ ਸਰਚ ਅਪ੍ਰੇਸ਼ਨ ਦੋਰਾਨ ਚੀਨ ਦਾ ਬਣਿਆ ਡਰੋਨ ਕੀਤਾ ਬਰਾਮਦ, ਦੇਖੋ ਵੀਡਿਓ

ਪੰਜਾਬ  : ਪੁਲਿਸ ਦੇ ਸਾਂਝੇ ਸਰਚ ਅਪ੍ਰੇਸ਼ਨ ਦੋਰਾਨ ਚੀਨ ਦਾ ਬਣਿਆ ਡਰੋਨ ਕੀਤਾ ਬਰਾਮਦ, ਦੇਖੋ ਵੀਡਿਓ

ਤਰਨਤਾਰਨ : ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਅਪ੍ਰੇਸ਼ਨ ਦੋਰਾਨ ਤਰਨਤਾਰਨ ਦੇ ਅਧੀਨ ਖੇਮਕਰਨ ਦੇ ਪਿੰਡ ਕਲਸ ਦੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ। ਇਸ ਸਬੰਧੀ ਡੀਐਸਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਇਕ ਐਫਆਈਆਰ ਨੰਬਰ 99 ਮਿਤੀ 24/10/23 ਨੂੰ ਥਾਣਾ ਖੇਮਕਰਨ ਕਲਸ ਏਰੀਏ ਵਿੱਚ ਡ੍ਰੋਨ ਐਕਟੀਵਿਟੀ ਦੋਰਾਨ ਦਰਜ ਹੋਈ ਸੀ। ਉਸ ਦੋਰਾਨ ਬਾਰਡਰ ਤੇ ਲਗਾਏ ਡ੍ਰੋਨ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਲਗਾਏ ਜੈਅਪਰ ਸਿਸਟਮ ਚੱਲ ਪਿਆ ਸੀ।

ਪਰ ਖੇਤਾਂ ਵਿੱਚ ਝੋਨੇ ਦੀ ਫ਼ਸਲ ਖੜੀ ਹੋਣ ਕਾਰਨ ਡਰੋਨ ਮਿਲ ਨਹੀਂ ਪਾਇਆ। ਰੋਜ਼ਾਨਾ ਦੀ ਤਰ੍ਹਾਂ ਸਾਂਝੇ ਅਪ੍ਰੇਸ਼ਨ ਦੋਰਾਨ ਇਕ ਸਫਲਤਾ ਹਾਸਲ ਹੋਈ ਹੈ। ਪਿੰਡ ਕਲਸ ਦੇ ਖੇਤਾਂ ਵਿੱਚੋਂ ਇੱਕ ਚਾਈਨਾ ਦਾ ਬਣਿਆ ਡਰੋਨ ਬਰਾਮਦ ਹੋਇਆ ਹੈ। ਜਿਸ ਦੀ 3 ਤੋ 4 ਕਿਲੋ ਵਜ਼ਨ ਚੁਕਣ ਦੀ ਸਮਰੱਥਾ ਹੈ। ਡੀਐਸਪੀ ਨੇ ਕਿਹਾ ਕਿ ਅਜੇ ਸਰਚ ਅਪ੍ਰੇਸ਼ਨ ਜਾਰੀ ਹੈ। ਕਿਉਂਕਿ ਡ੍ਰੋਨ ਮਿਲ ਗਿਆ ਡ੍ਰੋਨ ਮਗਵਾਈ ਹੈਰੋਇਨ ਦੀ ਖੇਪ ਬਰਾਮਦ ਨਹੀਂ ਹੋਈ। ਉਹਨਾਂ ਕਿਹਾ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਦੀ ਚੌਕਸੀ ਕਾਰਨ ਹੀ ਡਰੋਨ ਬਰਾਮਦ ਹੋ ਰਹੇ ਹਨ।