ਪੰਜਾਬ: ਪਰਾਲੀ ਦੇ ਧੂਏ ਨੂੰ ਲੈ ਕੇ MC ਨੇ ਅਨੋਖੇ ਢੰਗ ਨਾਲ ਕੀਤਾ ਪ੍ਰਦਰਸ਼ਨ, ਦੇਖੋਂ ਵੀਡਿਓ

ਪੰਜਾਬ: ਪਰਾਲੀ ਦੇ ਧੂਏ ਨੂੰ ਲੈ ਕੇ MC ਨੇ ਅਨੋਖੇ ਢੰਗ ਨਾਲ ਕੀਤਾ ਪ੍ਰਦਰਸ਼ਨ, ਦੇਖੋਂ ਵੀਡਿਓ

ਬਠਿੰਡਾ: ਪਰਸਰਾਮ ਨਗਰ ਚੌਕ ਵਿਖੇ ਅੱਜ ਵਿਜੇ ਕੁਮਾਰ ਐਮਸੀ ਨੇ ਪਰਾਲੀ ਦੇ ਜਹਿਰੀਲੇ ਧੂਣੇ ਤੋਂ ਬਚਣ ਲਈ ਆਪਣੇ ਅੱਖਾਂ ਤੇ ਪੱਟੀ ਬੰਨ ਕੇ ਅਨੋਖਾ ਪ੍ਰਦਰਸ਼ਨ ਕੀਤਾ। ਇਸ ਦੋਰਾਨ ਕੋਂਸਲਰ ਨੇ ਹੱਥ ਚ ਸਾਹ ਲੈਣ ਵਾਲਾ ਪੰਪ ਫੜਿਆ। ਕੋਂਸਲਰ ਨੇ ਕਿਹਾ ਕਿ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ।

ਪੰਜਾਬ ਸਰਕਾਰ ਪਰਾਲੀ ਦਾ ਕੋਈ ਪੱਕਾ ਪ੍ਰਬੰਧ ਨਹੀਂ ਕਰ ਰਹੀ। ਇਸ ਦੌਰਾਨ ਉਹਨਾ ਨੇ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ। ਨੇਤਾ ਨੇ ਦੋਸ਼ ਲਾਏ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡਿਆਂ ਵੱਡਿਆਂ ਗੱਲਾਂ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜੇ ਇਸ ਤਰ੍ਹਾਂ ਹੀ ਪਰਾਲੀ ਦਾ ਧੂਆਂ ਲੋਕਾਂ ਨੂੰ ਪਰੇਸ਼ਾਨ ਕਰਦਾ ਰਿਹਾ ਤਾਂ ਇੱਕ ਦਿਨ ਇਹੋ ਜਿਹਾ ਆਵੇਗਾ ਕਿ ਸਾਹ ਲੈਣ ਦੀ ਹਵਾ ਵੀ ਖਰੀਦਣੀ ਪਵੇਗੀ।