ਪੰਜਾਬ : DC ਘਨਸ਼ਾਮ ਥੋਰੀ ਨੇ ਸੰਭਾਲਿਆ ਚਾਰਜ, ਦੇਖੋ ਵੀਡਿਓ

ਪੰਜਾਬ : DC ਘਨਸ਼ਾਮ ਥੋਰੀ ਨੇ ਸੰਭਾਲਿਆ ਚਾਰਜ, ਦੇਖੋ ਵੀਡਿਓ

ਅੰਮ੍ਰਿਤਸਰ : ਨਵ ਨਿਯੁਕਤ ਡੀਸੀ ਘਨਸ਼ਾਮ ਥੋਰੀ ਨੇ ਆਪਣਾ ਚਾਰਜ ਸੰਭਾਲਿਆ। ਡੀਸੀ ਆਫਿਸ ਕਰਮਚਾਰੀਆਂ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਡੀਸੀ ਘਨਸ਼ਾਮ ਥੋਰੀ ਜੋ ਕਿ 2010 ਬੈਚ ਦੇ ਆਈਏਐਸ ਅਧਿਕਾਰੀ ਹਨ ਅਤੇ ਇਸ ਤੋਂ ਪਹਿਲਾਂ ਡਾਇਰੈਕਟਰ ਫੂਡ ਐਂਡ ਸਿਵਿਲ ਸਪਲਾਈ ਵਜੋਂ ਆਪਣੀ ਸੇਵਾ ਨਿਭਾ ਰਹੇ ਸਨ। ਸ਼ਹਿਰ ਦੇ ਵਿੱਚ ਵੱਧ ਰਹੇ ਟਰੈਫਿਕ, ਵਿਸ਼ੇਸ਼ਕਰ ਅੰਦਰੂਨ ਸ਼ਹਿਰ ਬਾਰੇ ਗੱਲਬਾਤ ਕਰਦੇ ਹੋਏ, ਡੀਸੀ ਘਨਸ਼ਾਮ ਥੋਰੀ ਨੇ ਕਿਹਾ ਕਿ ਜਲਦ ਹੀ ਨਿਗਮ ਪ੍ਰਸ਼ਾਸਨ ਅਤੇ ਸੀਪੀ ਨਾਲ ਇਸ ਬਾਰੇ ਮੀਟਿੰਗ ਕਰਕੇ ਇਸ ਦਾ ਹੱਲ ਕੱਢਿਆ ਜਾਵੇਗਾ। ਪੱਤਰਕਾਰਾਂ ਵੱਲੋਂ ਨਵ ਨਿਯੁਕਤ ਡੀਸੀ ਨੇ ਦੱਸਿਆ ਗਿਆ ਕਿ ਸ਼ਹਿਰ ਵਿੱਚ ਟਰੈਫਿਕ ਜਾਮ ਹੋਣ ਦਾ ਵੱਡਾ ਕਾਰਨ ਪਾਰਕਿੰਗ ਲਈ ਸਹੀ ਜਗ੍ਹਾ ਨਾ ਹੋਣਾ ਹੈ। ਜਿਸ ਦੇ ਲਈ ਹਾਲ ਗੇਟ ਦੇ ਬਾਹਰ ਪੁਰਾਣੀ ਸਬਜ਼ੀ ਮੰਡੀ ਦੀ ਜਗ੍ਹਾ ਖਾਲੀ ਪਈ ਹੈ। ਜੋ ਕਿ ਨਿਗਮ ਵੱਲੋਂ ਇਸ ਜਗ੍ਹਾ ਤੇ ਮਲਟੀ ਲੈਵਲ ਪਾਰਕਿੰਗ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ।

ਪਰ ਨਿਗਮ ਵੱਲੋਂ ਪਾਰਕਿੰਗ ਨਾ ਬਣਾਏ ਜਾਣ ਕਰਕੇ, ਇਸ ਜਗਾ ਤੇ ਗੰਦਗੀ ਦੇ ਢੇਰ ਲੱਗੇ ਹਨ ਅਤੇ ਲਗਜ਼ਰੀ ਬੱਸਾਂ ਦੀ ਪਾਰਕਿੰਗ ਹੁੰਦੀ ਹੈ। ਡੀਸੀ ਨੇ ਵਿਸ਼ਵਾਸ ਦਵਾਇਆ ਕਿ ਉਹ ਜਲਦੀ ਹੀ ਇਸ ਬਾਰੇ ਨਿਗਮ ਕਮਿਸ਼ਨਰ ਨਾਲ ਗੱਲਬਾਤ ਕਰਕੇ ਜਗਹਾ ਦਾ ਦੌਰਾ ਕਰਨਗੇ। ਸ਼ਹਿਰ ਵਿੱਚ ਬਰਸਾਤਾਂ ਦੇ ਮੌਸਮ ਵਿੱਚ ਪਾਣੀ ਦੀ ਸਮੱਸਿਆ ਤੇ ਗੱਲ ਕਰਦੇ ਹੋਏ, ਡੀਸੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਲੁਧਿਆਣਾ ਦੇ ਨਗਰ ਨਿਗਮ ਕਮਿਸ਼ਨਰ ਵੱਜੋਂ ਵੀ ਆਪਣੀ ਸੇਵਾ ਨਿਭਾ ਚੁੱਕੇ ਹਨ ਅਤੇ ਪੰਜਾਬ ਵਿੱਚ ਸੜਕਾਂ ਤੇ ਬਰਸਾਤਾਂ ਦੇ ਮੌਸਮ ਵਿੱਚ ਪਾਣੀ ਖੜੇ ਹੋਣ ਦਾ ਵੱਡਾ ਕਾਰਨ ਸਟੋਰਮ ਸੀਵਰ ਦਾ ਨਾਂ ਹੋਣਾ ਹੈ। ਜਿਸ ਬਾਰੇ ਨਿਗਮ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਿਛਲੇ ਕਈ ਚਿਰਾਂ ਤੋਂ ਬੰਦ ਪਈ ਲੋਕਲ ਬੀਆਰਟੀਐਸ ਬੱਸਾਂ ਜਿਸ ਕਰਕੇ ਸਕੂਲ ਅਤੇ ਕਾਲਜ ਜਾਂਦੇ ਵਿਦਿਆਰਥੀਆਂ ਸਣੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦਾ ਹੱਲ ਵੀ ਜਲਦੀ ਹੀ ਕੱਢਣ ਦੀ ਗੱਲ ਕਹੀ ਗਈ।

ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦਾ ਸਹਿਯੋਗ ਦੇਣ ਤਾਂ ਜੋ ਸ਼ਹਿਰ ਸਾਫ ਸੁਥਰਾ ਰਹਿ ਸਕੇ ਅਤੇ ਟਰੈਫਿਕ ਸੁਚਾਰੂ ਰੂਪ ਨਾਲ ਚੱਲ ਸਕੇ। ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਪਟਵਾਰੀਆਂ ਦੀ ਹੜਤਾਲ ਨਾਲ ਕਾਰੋਬਾਰ ਅਤੇ ਲੋਕਾਂ ਨੂੰ ਆ ਰਹੀ ਦਿੱਕਤ ਬਾਰੇ ਪੱਤਰਕਾਰਾਂ ਵੱਲੋਂ ਨਵ ਨਿਯੁਕਤ ਡੀਸੀ ਨੂੰ ਜਾਣੂ ਕਰਵਾਇਆ ਗਿਆ। ਜਿਸ ਦੇ ਬਾਰੇ ਡੀਸੀ ਨੇ ਜਲਦੀ ਹੀ ਇੱਕ ਮੀਟਿੰਗ ਰੱਖਣ ਦਾ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਜਿਹੜੀਆਂ ਸ਼ਹਿਰ ਦੀਆਂ ਸਮੱਸਿਆਵਾਂ ਪੱਤਰਕਾਰਾਂ ਰਾਹੀਂ ਉਹਨਾਂ ਤੱਕ ਪਹੁੰਚਾਈਆਂ ਗਈਆਂ ਹਨ। ਉਹ ਸੰਬੰਧਿਤ ਅਧਿਕਾਰੀਆਂ ਦੇ ਨਾਲ ਇਸ ਬਾਰੇ ਜਲਦੀ ਹੀ ਮੀਟਿੰਗ ਕਰਕੇ ਇਸ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਏਡੀਸੀ ਹਰਪ੍ਰੀਤ ਸਿੰਘ ਐਸਡੀਐਮ ਮਨਕੰਵਲ ਸਿੰਘ ਚਾਹਲ ਅਤੇ ਡੀਸੀ ਆਫਿਸ ਕਰਮਚਾਰੀ ਯੂਨੀਅਨ ਦੇ ਮੈਂਬਰ ਵੀ ਮੌਜੂਦ ਸਨ।