ਪੰਜਾਬ : ਸੜਕ ਤੇ ਮ੍ਰਿਤਕ ਗਉ ਦੀ ਮਿਲੀ ਲਾਸ਼, ਹਿੰਦੂ ਸੰਗਠਨਾਂ ਨੇ ਦਿੱਤੀ ਚੇਤਾਵਨੀ, ਦੇਖੋ ਵੀਡਿਓ

ਪੰਜਾਬ : ਸੜਕ ਤੇ ਮ੍ਰਿਤਕ ਗਉ ਦੀ ਮਿਲੀ ਲਾਸ਼, ਹਿੰਦੂ ਸੰਗਠਨਾਂ ਨੇ ਦਿੱਤੀ ਚੇਤਾਵਨੀ, ਦੇਖੋ ਵੀਡਿਓ

ਬਟਾਲਾ :  2 ਦਿਨ ਪਹਿਲਾਂ ਬਟਾਲਾ ਦੀ ਗਊਸ਼ਾਲਾ ਵਿੱਚ ਕਰੀਬ 21 ਗਊਆਂ ਦੀ ਮੋਤ ਦਾ ਮਾਮਲਾ ਅਜੇ ਸੁਲਝਿਆ ਨਹੀਂ ਕਿ ਇੱਕ ਹੋਰ ਗਉ ਦੀ ਮੋਤ ਦਾ ਮਾਮਲਾ ਸਾਮਣੇ ਆਇਆ ਹੈ। ਬੈਂਕ ਕਲੋਨੀ ਰੋੜ ਤੇ ਗਉ ਦੀ ਮ੍ਰਿਤਕ ਦੇਹ ਮਿਲੀ ਜਿਸ ਮਗਰੋਂ ਸ਼ਹਿਰ ਦੇ ਹਿੰਦੂ ਸੰਗਠਨਾਂ ਦੇ ਨਾਲ ਨਾਲ ਐਮਐਲਏ ਬਟਾਲਾ ਤੋਂ ਇਲਾਵਾ ਪੁਲਿਸ ਪ੍ਰਸ਼ਾਸ਼ਨ ਵੀ ਪੁਹੰਚਿਆ। ਹਿੰਦੂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਗਉ ਹਤਿਆ ਪਿੱਛੇ ਕੋਈ ਸਾਜਿਸ਼ ਹੈ।

ਪਹਿਲਾ ਵੀ 21 ਦੇ ਕਰੀਬ ਗਊਆਂ ਦੀ ਮੋਤ ਹੋਈ ਹੈ ਅਤੇ ਹੁਣ ਫਿਰ ਸੁਨਸਾਨ ਜਗ੍ਹਾ ਤੇ ਮਰੀ ਹੋਈ ਗਉ ਮਿਲੀ ਹੈ, ਜੋ ਦੁੱਖ ਦਾਈ ਘਟਨਾ ਹੈ। ਅਗਰ ਪ੍ਰਸ਼ਾਸਨ ਨੇ ਦੋਸ਼ੀ ਨਾ ਗਿਰਫ਼ਤਾਰ ਕੀਤੇ ਤੇ ਮਜਬੂਰਨ ਸਾਨੂੰ ਹੀ ਕੋਈ ਕਦਮ ਚੁੱਕਣਾ ਪਵੇਗਾ। ਐਮਐਲਏ ਸ਼ੇਰੀ ਕਲਸੀ ਨੇ ਕਿਹਾ ਕਿ ਜਾਂਚ ਕਰਾਂਗੇ, ਕੀ ਗਉ ਦੀ ਹਤਿਆ ਕਿਦਾਂ ਹੋਈ ਪੋਸਟਮਾਰਟਮ ਕਰਵਾ ਰਹੇ ਹਾਂ। ਜਿਨਾ ਨੇ ਵੀ ਗਉ ਰੱਖੀ ਹੈ ਉਹਨਾਂ ਦੀ ਵੀ ਜਿੰਮੇਵਾਰੀ ਹੈ ਕਿ ਉਹ ਆਪਣੀਆਂ ਗਉ ਮਝਾਂ ਦੀ ਰਾਖੀ ਕਰਣ ਕਿ ਉਹ ਸੜਕਾਂ ਤੇ ਨਾ ਆਉਣ ।

ਪੁਲਿਸ ਨੇ ਕਿਹਾ ਕਿ ਦੇਖਕੇ ਲਗਦਾ ਹੈ ਕਿ ਐਕਸੀਡੈਂਟ ਹੈ। ਕਿਉਕਿ ਗਉ ਨੇੜੇ ਕੱਚ ਵੀ ਖਿਲਰਿਆ ਹੈ ਅਤੇ ਇਹ ਬਾਹਰਲਾ ਇਲਾਕਾ ਹੈ। ਜਾਂਚ ਕਰਾਂਗੇ ਪੋਸਟਮਾਰਟਮ ਕਰਵਾ ਰਹੇ ਹਾਂ ਤਾਕੀ ਤਫਤੀਸ਼ ਮੁਕੰਮਲ ਕਰ ਸਕੀਏ।