ਫਗਵਾੜਾ: ਪ੍ਰੋਫੈਸਰ ਕਲੋਨੀ ਵਿੱਚ ਦਿਖਿਆ ਸਾਂਬਰ, ਦੇਖੋ ਵੀਡਿਓ

ਫਗਵਾੜਾ: ਪ੍ਰੋਫੈਸਰ ਕਲੋਨੀ ਵਿੱਚ ਦਿਖਿਆ ਸਾਂਬਰ, ਦੇਖੋ ਵੀਡਿਓ

ਫਗਵਾੜਾ: ਸ਼ਹਿਰ ਦੇ ਪ੍ਰੋਫੈਸਰ ਕਲੋਨੀ ਵਿਖੇ ਇਕ ਖਾਲੀ ਪਲਾਟ ਵਿੱਚ ਸਾਂਬਰ ਦਿਖਣ ਦੀ ਸੂਚਨਾ ਮਿਲਣ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਜੰਗਲਾਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪੁੱਜੇ ਜੰਗਲਾਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਨੇ ਇਕੱਠੀ ਹੋਈ ਲੋਕਾਂ ਦੀ ਭੀੜ ਨੂੰ ਇੱਕ ਪਾਸੇ ਕਰਦੇ ਹੋਏ ਸਾਂਬਰ ਨੂੰ ਕਾਬੂ ਕਰਨ ਲਈ ਜਦੋ ਜਹਿਦ ਕੀਤੀ। 

ਜਦੋ ਜਹਿਦ ਦੇ ਬਾਵਜੂਦ ਵੀ ਜੰਗਲਾਤ ਵਿਭਾਗ ਦੀ ਟੀਮ ਦੇ ਹੱਥ ਖਾਲੀ ਹੀ ਰਹੇ। ਇਸ ਸਬੰਧੀ ਜਾਣਕਾਰੀ ਦਿੰਦੇਆਂ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਫਗਵਾੜਾ ਦੇ ਪ੍ਰੋਫੈਸਰ ਕਲੋਨੀ ਦੇ ਖਾਲੀ ਪਲਾਟ ਵਿੱਚ ਸਾਂਬਰ ਆ ਗਿਆ ਹੈ। ਜਿਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਫਗਵਾੜਾ ਪੁੱਜੇ ਅਤੇ ਸਾਂਭਰ ਨੂੰ ਕਾਬੂ ਕਰਨ ਲਈ ਕਾਫੀ ਮਿਹਨਤ ਕਰਨ ਤੋਂ ਬਾਅਦ ਵੀ ਸਾਂਬਰ ਉਹਨਾਂ ਵੱਲੋਂ ਲਗਾਏ ਜਾਲ ਵਿੱਚੋਂ ਨਿਕਲ ਕੇ ਭੱਜ ਗਿਆ। ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਵੱਲੋਂ ਸਾਬਰ ਨੂੰ ਕਾਬੂ ਕਰਨ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ, ਪੁਲਿਸ ਅਧਿਕਾਰੀ ਨੇ ਕਿਹਾ ਕਿ ਵਿਭਾਗ ਦੇ ਦੋ ਅਧਿਕਾਰੀ ਹੋਣ ਕਾਰਨ ਸਾਬਰ ਕਾਬੂ ਵਿੱਚ ਨਹੀਂ ਆ ਸਕਿਆ। ਉਹਨਾਂ ਦੱਸਿਆ ਕਿ ਜੰਗਲਾਤ ਵਿਭਾਗ ਦੀ ਟੀਮ ਵੱਲੋਂ ਸਾਂਭਰ ਨੂੰ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ।