ਤਲਵਾੜਾ: ਤੇਜ਼ ਰਫਤਾਰ ਟੱਕਰ ਵਿਅਕਤੀ ਨੂੰ ਕੁਚਲਿਆ, ਹੋਈ ਮੌਤ, ਦੇਖੋਂ ਵੀਡਿਓ

ਤਲਵਾੜਾ: ਤੇਜ਼ ਰਫਤਾਰ ਟੱਕਰ ਵਿਅਕਤੀ ਨੂੰ ਕੁਚਲਿਆ, ਹੋਈ ਮੌਤ, ਦੇਖੋਂ ਵੀਡਿਓ

ਦਸੂਹਾ/ਸੌਨੂੰ ਥਾਪਰ: ਤਲਵਾੜਾ ਵਿੱਚ ਰੋਡ ਤੇ ਚੱਲ ਰਹੇ ਟੱਰਕ  ਵੱਲੋ ਇੱਕ ਵਿਅਕਤੀ ਨੂੰ ਟੱਕਰ ਚਾਲਕ ਨੇ ਕੁਚਲ ਦਿਤਾ। ਜਿਸ ਕਾਰਨ ਵਿਅਕਤੀ ਦੀ ਮੌਕੇ ਤੇ ਹੀ ਮੋਤ ਹੋ ਗਈ।  ਮ੍ਰਿਤਕ ਦੀ ਪਹਚਾਣ ਨਰੇਸ਼ ਕੁਮਾਰ ਪਿੰਡ ਰਜਵਾਲ ਵੱਜੋ ਹੋਈ ਹੈ। ਪਰਿਵਾਰ ਦੇ ਮੈਂਬਰਾ ਦਾ ਕਹਿਣਾ ਹੈ ਕਿ ਆਏ ਦਿਨ ਤਲਵਾੜਾ ਤੋ ਊਨਾ ਮਾਰਗ ਉੱਤੇ ਟੱਰਕ ਵੱਲੌ ਹਾਦਸੇ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਉਹਨਾ ਦੇ ਦਸਿਆ ਕਿ ਉਕਤ ਮ੍ਰਿਤਕ ਵਿਅਕਤੀ ਸ਼ਾਮ ਦੇ ਸਮੇਂ ਆਪਣੇ ਕੰਮ ਤੋ ਪੈਦਲ ਘਰ ਪਰਤ ਰਿਹਾ ਸੀ ਤਾਂ ਰੌਡ ਤੇ ਪਿੱਛੋ ਆਏ ਇੱਕ ਟਿਪਰ ਵੱਲੋ ਪੈਦਲ ਚੱਲ ਰਹੇ ਨਰੇਸ਼ ਕੁਮਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਨਰੇਸ਼ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰ ਨੇ ਕਿਹਾ ਕਿ ਆਏ ਦਿਨ ਇਸ ਸੜਕ ਉੱਤੇ ਟਿਪਰਾ ਵੱਲੋ ਟੱਕਰ ਮਾਰ ਕੇ ਹਾਦਸੇ ਕਰਨ ਦੇ ਮਾਮਲੇ ਸਾਹਮਣੇ ਆਉਦੇ ਹਨ।

ਪਰ ਪ੍ਰਸ਼ਾਸਨ ਵੱਲੋ ਕਿਸੇ ਵੀ ਢੰਗ ਨਾਲ ਇਹਨਾ ਨੂੰ ਰੋਕਿਆ ਨਹੀ ਜਾਂਦਾ ਹੈ। ਉਹਨਾ ਨੇ ਕਿਹਾ ਕੀ ਇੱਕ ਹਫਤੇ ਵਿੱਚ ਇਹ ਦੂਸਰਾ ਹਾਦਸਾ ਹੋ ਚੁੱਕਿਆ ਹੈ। ਪਰਿਵਾਰ ਨੇ ਮ੍ਰਿਤਕ ਦੀ ਲਾਸ਼ ਨੂੰ ਸੜਕ ਉੱਤੇ ਰੱਖ ਕੇ ਜਾਮ ਲਗਾ ਦਿੱਤਾ। ਪਰਿਵਾਰ ਨੇ ਪ੍ਰਸ਼ਾਸਨ ਤੋ ਮੰਗ ਕਰਦੇ ਹਏ ਕਿਹਾ ਕਿ ਉਹਨਾ ਨੂੰ ਇਨਸਾਫ ਦਿੱਤਾ ਜਾਵੇ ਨਹੀਂ ਤਾਂ ਸਾਡੇ  ਵੱਲੋ ਲਾਸ਼ ਨੂੰ ਸੜਕ ਉੱਤੇ ਰੱਖ ਕੇ ਜਾਮ ਜਾਰੀ ਰੱਖਿਆ ਜਾਵੇਗਾ। ਦੂਜੇ ਪਾਸੇ ਇਸ ਮਾਮਲੇ ਵਿੱਚ ਥਾਣਾ ਤਲਵਾੜਾ ਮੁੱਖੀ ਤਲਵਾੜਾ ਨੇ ਬਲਰਾਜ ਸਿੰਘ ਨੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦੇਣ ਦਾ ਭਰੋਸਾ ਦਿੱਤਾ ਹੈ। ਜਿਸ ਤੋਂ ਬਾਅਦ ਪਰਿਵਾਰ ਨੇ ਜਾਮ ਖੋਲਿਆ।