ਪੰਜਾਬ : ਪੁਲਿਸ ਨੇ ਘਰ ਚੋਂ ਲੱਖਾਂ ਦੇ ਪਟਾਕੇ ਕੀਤੇ ਬਰਾਮਦ, ਦੇਖੋ ਵੀਡਿਓ

ਪੰਜਾਬ :  ਪੁਲਿਸ ਨੇ ਘਰ ਚੋਂ ਲੱਖਾਂ ਦੇ ਪਟਾਕੇ ਕੀਤੇ ਬਰਾਮਦ, ਦੇਖੋ ਵੀਡਿਓ

ਹੁਸ਼ਿਆਰਪੁਰ :  ਚਿੰਤਪੂਰਨੀ ਮਾਰਗ ਤੇ ਸਥਿਤ ਜੈਨ ਕਲੋਨੀ ਤੋਂ ਹੈ, ਜਿੱਥੇ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਛਾਪਾ ਮਾਰ ਕੇ ਘਰ ਚੋਂ ਲੱਖਾਂ ਦੇ ਪਟਾਕੇ ਬਰਾਮਦ ਕੀਤੇ। ਘਟਨਾ ਦੀ ਸੂਚਨਾ ਤੋਂ ਬਾਅਦ ਜਿੱਥੇ ਪੁਲਿਸ ਦੇ ਆਲ੍ਹਾ ਅਧਿਕਾਰੀ ਮੌਕੇ ਤੇ ਪਹੁੰਚੇ। ਉਥੇ ਹੀ ਏਡੀਸੀ ਵਿਓਮ ਭਾਰਦਵਾਰ ਵੀ ਮੌਕੇ ਤੇ ਪਹੁੰਚੇ ਤੇ ਘਰ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗਲਬਾਤ ਦੌਰਾਨ ਨਰੇਸ਼ ਕੁਮਾਰ ਜੈਨ ਨੇ ਦੱਸਿਆ ਕਿ ਬੀਤੇ ਕੱਲ੍ਹ ਹੀ ਉਨ੍ਹਾਂ ਦਾ ਪਟਾਕਿਆਂ ਦਾ ਡਰਾਅ ਨਿਕਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਹ ਮਾਲ ਮੰਗਵਾਇਆ ਗਿਆ ਸੀ। ਦੂਜੇ ਪਾਸੇ ਮੌਕੇ ਤੇ ਪਹੁੰਚੇ ਏਡੀਸੀ ਵਿਓਮ ਭਾਰਦਵਾਜ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪਰੰਤੂ ਰਿਹਾਇਸ਼ੀ ਇਲਾਕੇ ਚ ਇਸ ਤਰ੍ਹਾਂ ਪਟਾਕੇ ਨਹੀਂ ਰੱਖੇ ਜਾ ਸਕਦੇ।

ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਕਿ ਉਕਤ ਵਿਅਕਤੀ ਕੋਲ ਲਾਇਸੈਂਸ ਹੈ ਜਾਂ ਨਹੀਂ। ਏਡੀਸੀ ਨੇ ਕਿਹਾ ਕਿ ਲਾਇਸੈਂਸ ਹੋਣ ਦੇ ਬਾਵਜੂਦ ਵੀ ਹਿਰਾਇਸੀ ਇਲਾਕੇ ਚ ਕਿਸੇ ਸੂਰਤ ਚਪਟਾਕੇ ਨਹੀਂ ਰੱਖੇ ਜਾ ਸਕਦੇ। ਜਿ਼ਕਰਯੋਗ ਹੈ ਕਿ ਜੈਨ ਕਲੋਨੀ ਚੋਂ ਲੱਖਾਂ ਰੁਪਏ ਦੇ ਪਟਾਕੇ ਬਰਾਮਦ ਹੋਏ। ਜੋ ਕਿ ਦਿਵਾਲੀ ਦੇ ਤਿਓਹਾਰ ਤੇ ਵੇਚੇ ਜਾਣੇ ਸਨ। ਪਰੰਤੂ ਸਵਾਲ ਇਹ ਹੈ ਕਿ ਜੇਕਰ ਹਿਰਾਇਸੀ ਇਲਾਕੇ ਚ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਹੋ ਜਾਂਦਾ, ਤਾਂ ਇਸ ਲਈ ਫਿਰ ਕਸੂਰਵਾਰ ਕੌਣ ਹੁੰਦਾ। ਪ੍ਰਸ਼ਾਸਨ ਨੂੰ ਵੀ ਅਜਿਹੇ ਅਨਸਰਾਂ ਤੇ ਸਖਤੀ ਜ਼ਰੂਰ ਕਰਨੀ ਚਾਹੀਦੀ ਹੈ। ਤਾਂ ਜੋ ਭਵਿੱਖ ਚ ਉਹ ਆਪਣੀ ਅਤੇ ਹੋਰਨਾਂ ਲੋਕਾਂ ਦੀ ਜਾਨ ਨੂੰ ਖਤਰੇ ਚ ਨਾ ਪਾਉਣ।