ਪੰਜਾਬ : ਨਸ਼ਾ ਤਸਕਰਾਂ ਤੇ IPS ਰਣਧੀਰ ਦੀ ਵੱਡੀ ਕਾਰਵਾਈ, ਤਸਕਰ ਦੀ ਪ੍ਰੋਪਰਟੀ ਕੀਤੀ ਫਰੀਜ਼, ਦੇਖੋ ਵੀਡੀਓ

ਪੰਜਾਬ : ਨਸ਼ਾ ਤਸਕਰਾਂ ਤੇ IPS ਰਣਧੀਰ ਦੀ ਵੱਡੀ ਕਾਰਵਾਈ, ਤਸਕਰ ਦੀ ਪ੍ਰੋਪਰਟੀ ਕੀਤੀ ਫਰੀਜ਼, ਦੇਖੋ ਵੀਡੀਓ

ਫਿਰੋਜਪੁਰ: ਜਿਲ੍ਹਾ ਪੁਲਿਸ ਫਿਰੋਜਪੁਰ ਨੇ ਐਨ.ਡੀ.ਪੀ.ਐਸ ਐਕਟ ਤਹਿਤ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਕੇ ਹਰਨਾਮ ਸਿੰਘ ਪੁੱਤਰ ਪਿਸ਼ਾਵਰ ਸਿੰਘ ਵਾਸੀ ਪੱਲਾ ਮੇਘਾ ਥਾਣਾ ਸਦਰ ਫਿਰੋਜ਼ਪੁਰ ਜਿਲ੍ਹਾ ਫਿਰੋਜ਼ਪੁਰ ਦੀ 41,66,472/- ਰੁਪਏ ਦੀ ਬਣਾਈ ਗਈ ਗੈਰ ਕਾਨੂੰਨੀ ਜਾਇਦਾਦ ਤੇ ਕਾਰਵਾਈ ਕਰਦੇ ਹੋਏ ਅ/ਧ 68-ਐਫ(2) ਐਨ.ਡੀ.ਪੀ.ਐਸ. ਐਕਟ ਤਹਿਤ ਸੰਪੱਤੀ ਨੂੰ ਫਰੀਜ਼ ਕਰ ਦਿੱਤਾ ਹੈ। ਇਸ ਦੌਰਾਨ 13 ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਜਾਇਦਾਦ ਦੇ ਫਰੀਜਿੰਗ ਆਰਡਰ ਅ/ਧ 68-ਐਫ ਐਨ.ਡੀ.ਪੀ.ਐਸ. ਐਕਟ 1985 ਤਹਿਤ ਤਿਆਰ ਕਰਕੇ ਕੰਪੀਟੈਂਟ ਅਥਾਰਿਟੀ ਨਵੀਂ ਦਿੱਲੀ ਪਾਸ ਭੇਜੇ ਜਾ ਚੁੱਕੇ ਹਨ। ਪੁਲਿਸ ਨੇ ਨਸ਼ਿਆ ਵਿਰੁੱਧ ਕਾਰਵਾਈ ਕਰਦੇ ਹੋਏ 15 ਹੋਰ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਅਟੈਚ ਕਰਵਾਉਣ ਸਬੰਧੀ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।

ਜਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦੋਸ਼ਾਂ ਨਿਰਦੇਸ਼ਾਂ ਅਨੁਸਾਰ ਐਨ.ਡੀ.ਪੀ.ਐਸ ਐਕਟ 1985 ਤਹਿਤ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆ ਪਰ ਪੂਰੀ ਤਰਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਮੁਹਿਮ ਤਹਿਤ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ ਸਮੂਹ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ। ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।

ਇਸ ਮੁਹਿੰਮ ਤਹਿਤ ਆਈ.ਪੀ.ਐਸ ਰਣਧੀਰ ਕੁਮਾਰ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਪੁਲਿਸ ਟੀਮਾਂ ਵੱਲੋਂ ਹਰਨਾਮ ਸਿੰਘ ਉਕਤ ਤੋਂ 260 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਇਸ ਦੇ ਖਿਲਾਫ ਮੁਕੱਦਮਾ ਨੰ. 283 ਮਿਤੀ 15.11.2015 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਿਰੋਜ਼ਪੁਰ, ਜਿਲਾਂ ਫਿਰੋਜਪੁਰ ਵਿੱਚ ਦਰਜ ਰਜਿਸਟਰ ਹੋਇਆਂ ਸੀ। ਇਸ ਕੇਸ ਵਿੱਚ ਮਾਨਯੋਗ ਅਦਾਲਤ ਵੱਲੋਂ ਦੋਸ਼ੀ ਹਰਨਾਮ ਸਿੰਘ ਉਕਤ ਨੂੰ 10 ਸਾਲ ਦੀ ਸਜਾ ਅਤੇ 1 ਲੱਖ ਰੁਪਏ ਜੁਰਮਾਨਾ ਦੀ ਸਜਾ ਦਿੱਤੀ ਗਈ ਸੀ। ਹਰਨਾਮ ਸਿੰਘ ਉਕਤ ਦਾ ਪਿੰਡ ਪੱਲਾ ਮੇਘਾ ਵਿੱਚ ਬਣਿਆ 49 ਮਰਲੇ ਦਾ ਮਕਾਨ ਜਿਸ ਦੀ ਕੀਮਤ 28,12,000/- ਰੁਪਏ, ਮੁਖਤਿਆਰ ਸਿੰਘ ਪੁੱਤਰ ਪਿਸ਼ਾਵਰ ਸਿੰਘ (ਹਰਨਾਮ ਸਿੰਘ ਦਾ ਭਰਾ) ਦੀ ਹਨਡੁਈ ਕਰੇਟਾ ਕਾਰ ਜਿਸ ਦੀ ਕੀਮਤ 10,94,214/- ਰੁਪਏ ਸੀ, ਮੁਖਤਿਆਰ ਕੌਰ ਪਤਨੀ ਹਰਨਾਮ ਸਿੰਘ ਦੇ ਬੈਂਕ ਅਕਾਊਟ ਵਿੱਚ ਪਈ ਰਕਮ 2,60,258/- ਰੁਪਏ ਸੀ। ਇਸ ਤਰਾਂ ਇਸ ਕੁੱਲ ਜਾਇਦਾਦ 41,66,472/- ਰੁਪਏ ਗੈਰ ਕਾਨੂੰਨੀ ਜਾਇਦਾਦ ਨੂੰ ਅ/ਧ 68-ਐਫ(2) ਐਨ.ਡੀ.ਪੀ.ਐਸ. ਐਕਟ 1985 ਤਹਿਤ ਫਰੀਜ਼ ਕਰਵਾਇਆ ਗਿਆ ਹੈ। ਇਹਨਾਂ ਹੁਕਮਾਂ ਤਹਿਤ ਅੱਜ ਮਿਤੀ 21-10-2023 ਨੂੰ ਹਲਕਾ ਡੀ.ਐੱਸ.ਪੀ ਸ਼ਹਿਰੀ ਫਿਰੋਜ਼ਪੁਰ, ਮੁੱਖ ਅਫਸਰ ਸਦਰ ਫਿਰੋਜ਼ਪੁਰ ਵੱਲੋਂ ਫਰੀਜਿੰਗ ਦੇ ਆਰਡਰਾਂ ਨੂੰ ਹਰਨਾਮ ਸਿੰਘ ਉਕਤ ਦੇ ਘਰ ਦੇ ਬਾਹਰ ਚਿਪਕਾਇਆ ਗਿਆ ਹੈ।

ਇਸ ਤਰਾਂ ਸਾਲ 2023 ਦੌਰਾਨ ਨਸ਼ਾ ਤਸਕਰਾਂ ਵੱਲੋਂ ਐਨ.ਡੀ.ਪੀ.ਐਸ ਐਕਟ 1985 ਤਹਿਤ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਕੇ ਨਜਾਇਜ ਸਾਧਨਾਂ ਰਾਹੀਂ ਬਣਾਈ ਗਈ 17 ਕੇਸਾਂ ਦੀ ਕੁੱਲ 8,35,02922/- ਰੁਪਏ ਦੀ ਗੈਰ ਕਾਨੂੰਨੀ ਜਾਇਦਾਦ ਨੂੰ ਫਰੀਜ਼ ਕੀਤਾ ਜਾ ਚੁੱਕੀਆਂ ਹੈ। ਜਿਸ ਕਰਕੇ ਸਬੰਧਿਤ ਨਸ਼ਾ ਤਸਕਰ ਹੁਣ ਇਸ ਗੈਰ-ਕਾਨੂੰਨੀ ਜਾਇਦਾਦ ਨੂੰ ਕਿਸੇ ਵੀ ਵਿਅਕਤੀ ਨੂੰ ਵੇਚ/ਟਰਾਂਸਫਰ ਨਹੀ ਕਰ ਸਕਦੇ।

13 ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਜਾਇਦਾਦ ਦੇ ਫਰੀਜਿੰਗ ਆਰਡਰ ਅ/ਧ 68-ਐਫ ਐਨ.ਡੀ.ਪੀ.ਐਸ. ਐਕਟ 1985 ਤਹਿਤ ਤਿਆਰ ਕਰਕੇ ਕੰਪੀਟੈਂਟ ਅਥਾਰਿਟੀ ਨਵੀਂ ਦਿੱਲੀ ਪਾਸ ਭੇਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਨਸ਼ਿਆ ਵਿਰੁੱਧ ਕਾਰਵਾਈ ਕਰਦੇ ਹੋਏ 15 ਹੋਰ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜਬਤ ਕਰਵਾਉਣ ਸਬੰਧੀ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਜਾਂਚ-ਪੜਤਾਲ ਦੌਰਾਨ ਪਤਾ ਚੱਲਿਆ ਹੈ ਕਿ ਹਰਨਾਮ ਸਿੰਘ ਤੇ 4 ਮੁਕਦਮੇ ਪਹਿਲਾਂ ਤੋਂ ਦਰਜ ਹਨ।