ਲੁਧਿਆਣਾ: ਥਾਣਾ ਸਦਰ ਦੀ ਬਸਤ ਪਾਕ ਚੌਂਕੀ ਦੀ ਪੁਲਿਸ ਨੇ ਅੰਮ੍ਰਿਤਸਰ ਤੋਂ ਨਵਜੰਮੇ ਬੱਚਾ ਚੋਰੀ ਕਰ ਇੱਕ ਮਹਿਲਾ ਅਤੇ ਵਿਅਕਤੀ ਨੂੰ ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਤੋਂ ਕਾਬੂ ਮਾਮਲਾ ਸਾਮਣੇ ਆਇਆ ਹੈ। ਪੁਲਿਸ ਨੇ ਨਵਜੰਮੇ ਬੱਚੇ ਨੂੰ ਵੀ ਬਰਾਮਦ ਕੀਤਾ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਇਸ ਨਵਜੰਮੇ ਬੱਚੇ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਤੋਂ ਪਿਛਲੇ ਦਿਨ ਚੋਰੀ ਕੀਤਾ ਗਿਆ ਸੀ। ਜਿਸਦੀ ਵੀਡੀਓ ਵੀ ਵਾਇਰਲ ਹੋਈ ਸੀ। ਪੁਲਿਸ ਬਚਾ ਕਿਡਨੈਪ ਕਰਨ ਵਾਲੇ ਗਿਰੋਹ ਦਾ ਪਿੱਛਾ ਕਰ ਰਹੀ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਮਹਿਲਾ ਅਤੇ ਆਦਮੀ ਬਚੇ ਨੂੰ ਸਵਿਫਟ ਕਾਰ ਚ ਲੈਕੇ ਲੁਧਿਆਣਾ ਬਸ ਸਟੈਂਡ ਦੇ ਨਜਦੀਕ ਘੁੰਮ ਰਹੇ ਸਨ। ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਨਾਂ ਹੀ ਦੋਸ਼ੀਆਂ ਨੂੰ ਕਾਬੂ ਕਰ ਉਹਨਾਂ ਕੋਲੋਂ ਬੱਚਾ ਬਰਾਮਦ ਕਰ ਲਿਆ। ਪੁਲਿਸ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ।