ਪੰਜਾਬ : ਪਠਾਨਕੋਟ ਦੇ ਸਰਕਾਰੀ ਸਕੂਲ ਦਾ ਮੁੱਦਾ ਭੱਖਿਆ, ਲੋਕਾਂ ਵਲੋਂ ਪ੍ਰਦਰਸ਼ਨ ਜਾਰੀ, ਦੇਖੋ ਵੀਡਿਓ

ਪੰਜਾਬ : ਪਠਾਨਕੋਟ ਦੇ ਸਰਕਾਰੀ ਸਕੂਲ ਦਾ ਮੁੱਦਾ ਭੱਖਿਆ, ਲੋਕਾਂ ਵਲੋਂ ਪ੍ਰਦਰਸ਼ਨ ਜਾਰੀ, ਦੇਖੋ ਵੀਡਿਓ

ਪਠਾਨਕੋਟ/ ਅਨਮੋਲ : ਸਿੱਖਿਆ ਦਾ ਮਿਆਰ ਉੱਚਾ ਚੁਕੱਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਸਿਲਸਿਲੇ ਦੇ ਚਲਦੇ ਪੰਜਾਬ ਸਰਕਾਰ ਵਲੋਂ ਕਈ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂਕਿ ਬੱਚਿਆਂ ਨੂੰ ਸਕੂਲ ਵਿੱਚ ਚੰਗੀ ਸਿੱਖਿਆ ਮਿਲੇ ਅਤੇ ਬੱਚਿਆਂ ਦਾ ਭਵਿੱਖ ਉੱਜਵਲ ਬਣ ਸਕੇ। ਲੇਕਿਨ ਜਿਲਾ ਪਠਾਨਕੋਟ ਦੇ ਨੀਮ ਪਹਾੜੀ ਏਰੀਆ ਧਾਰ ਦੇ ਪਿੰਡ ਬੁੰਗਲ ਦਾ ਸਰਕਾਰੀ ਸਕੂਲ ਜਿਹੜਾ ਕਿ 2021 ਵਿੱਚ ਸਰਕਾਰਾਂ ਵਲੋਂ ਮਿਡਲ ਤੋਂ ਹਾਈ ਸਕੂਲ ਕੀਤਾ ਸੀ ਤਾਂਕਿ ਬੱਚਿਆਂ ਨੂੰ ਦੂਰ ਦਰਾਜ ਪੜਨ ਲਈ ਖੱਜਲ-ਖੁਆਰ ਨਾ ਹੋਣਾ ਪਵੇ, ਮਗਰ ਸਰਕਾਰ ਇਸ ਸਕੂਲ ਨੂੰ ਹੋਰ ਅਗੇ ਲਿਜਾਣ ਦੀ ਬਜਾਏ ਹਾਈ ਸਕੂਲ ਨੂੰ ਮਿਡਲ ਕਰ ਦਿੱਤਾ। ਜਿਸਦੇ ਚਲਦੇ ਬੱਚਿਆਂ ਦੇ ਪਰਿਵਾਰ ਵਾਲਿਆਂ  ਵਿੱਚ ਕਾਫੀ ਰੋਸ਼ ਦੇਖਣ ਨੂੰ ਮਿਲਿਆ।

ਜਿਸਦੇ ਚਲਦੇ ਬੱਚਿਆਂ ਦੇ ਪਰਿਵਾਰ ਅਤੇ ਪਿੰਡ ਦੇ ਮੋਹਤਬਰਾਂ ਲੋਕਾਂ ਵਲੋਂ ਲੀਡਰਾਂ ਦੇ ਨਾਲ-ਨਾਲ ਅਧਿਕਾਰੀਆਂ ਨਾਲ ਵੀ ਮਿਲਕੇ ਇਸ ਬਾਰੇ ਜਾਣੂ ਕਰਵਾਇਆ, ਮਗਰ ਭਰੋਸਾ ਹੀ ਮਿਲਿਆ। ਜਿਸਦੇ ਚਲਦੇ ਪਿੰਡ ਦੇ ਲੋਕਾਂ ਵਲੋਂ ਪਠਾਨਕੋਟ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਲਗਾਤਾਰ ਭਾਰੀ ਬਾਰਿਸ਼ ਦੇ ਵਿਚ ਪ੍ਰਦਰਸ਼ਨ ਕਰ ਰਹੇ ਹਨ। ਪਿੰਡ ਦੇ ਲੋਕਾਂ ਵਲੋਂ ਕਿਹਾ ਗਿਆ ਕਿ ਜਦ ਤਕ ਉਨ੍ਹਾਂ ਦੇ ਪਿੰਡ ਦਾ ਸਕੂਲ ਹਾਈ ਸਕੂਲ ਨਹੀਂ ਹੋ ਜਾਂਦਾ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ।