ਪੰਜਾਬ : ਕਿਸਾਨ ਮਜਦੂਰ ਜਥੇਬੰਦੀ ਵਲੋਂ 6 ਜਨਵਰੀ ਨੂੰ ਮਹਾਰੈਲੀ 'ਚ ਸਾਮਿਲ ਹੋਣ ਦੀ ਤਿਆਰੀਆਂ ਦੀ ਕੀਤੀ ਸਮੀਖਿਆ

ਪੰਜਾਬ : ਕਿਸਾਨ ਮਜਦੂਰ ਜਥੇਬੰਦੀ ਵਲੋਂ 6 ਜਨਵਰੀ ਨੂੰ ਮਹਾਰੈਲੀ 'ਚ ਸਾਮਿਲ ਹੋਣ ਦੀ ਤਿਆਰੀਆਂ ਦੀ ਕੀਤੀ ਸਮੀਖਿਆ

ਫਿਰੋਜ਼ਪੁਰ : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਆਗੂਆਂ ਦੀ ਮੀਟਿੰਗ ਇਤਹਾਸਿਕ ਗੁਰਦੁਆਰਾ ਅਰਮਾਨਪੁਰਾ ਸਾਹਿਬ ਵਿਖੇ ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਸੂਬਾ ਆਗੂ ਸਤਨਾਮ ਸਿੰਘ ਪੰਨੂੰ ਵਿਸੇਸ਼ ਤੌਰ ਤੇ ਹਾਜਰ ਹੋਏ। ਮੀਟਿੰਗ ਵਿੱਚ ਆਗੂਆਂ ਵਲੋਂ 6 ਜਨਵਰੀ ਨੂੰ ਬਰਨਾਲਾ ਰੈਲੀ ਵਿੱਚ ਜਾਣ ਲਈ ਕੀਤੇ ਸਾਧਨਾਂ ਦੀ ਰਿਪੋਰਟ, ਕਿਸਾਨਾਂ ਮਜਦੂਰਾਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਰਿਪੋਰਟ ਤੇ ਸਮੀਖਿਆ ਦੌਰਾਨ ਕਿਹਾ ਕਿ ਫਿਰੋਜ਼ਪੁਰ ਜ਼ਿਲੇ ਵਿਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸ਼ਮੂਲੀਅਤ ਕਰਨਗੇ। ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਮੋਦੀ ਸਰਕਾਰ ਕਾਰਪੋਰੇਟ ਪੱਖੀ ਘਰਾਣਿਆਂ ਦੇ ਹੱਕ ਵਿੱਚ ਖੜੀ ਹੈ ਤੇ ਨਿਤ ਨਵੇਂ ਹੱਥਕੰਡੇ ਅਪਣਾਕੇ ਲੋਕ ਮਾਰੂ ਫ਼ੈਸਲੇ ਕਰ ਰਹੀ ਹੈ।

ਮੀਟਿੰਗ ਵਿੱਚ ਗੁਰਮੇਲ ਸਿੰਘ ਫੱਤੇਵਾਲਾ, ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ, ਬਲਜਿੰਦਰ ਸਿੰਘ ਤਲਵੰਡੀ, ਅਮਨਦੀਪ ਸਿੰਘ ਕੱਚਰਭੰਨ, ਰਣਜੀਤ ਸਿੰਘ ਖੱਚਰਵਾਲਾ, ਸੁਰਜੀਤ ਸਿੰਘ ਫੌਜੀ, ਗੁਰਦਿਆਲ ਸਿੰਘ ਟਿੱਬੀਕਲਾਂ, ਸੁਖਵੰਤ ਸਿੰਘ ਲੋਹੁਕਾ, ਗੁਰਬਖਸ਼ ਸਿੰਘ ਪੰਜਗਰਾਈਂ, ਬੂਟਾ ਸਿੰਘ ਕਰੀਕਲਾ, ਗੁਰਨਾਮ ਸਿੰਘ ਅਲੀਕੇ, ਗੁਰਭੇਜ ਸਿੰਘ ਕਿੱਲੀ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਮੰਗਲ ਸਿੰਘ ਸਵਾਈਏ, ਮੇਜਰ ਸਿੰਘ ਗਜ਼ਨੀ ਵਾਲਾ, ਵਰਿੰਦਰ ਸਿੰਘ ਕੱਸੋਆਣਾ, ਗੁਰਮੇਲ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਰਾਜਬੀਰ ਸਿੰਘ ਫਿਰੋਜ਼ਪੁਰ, ਜੋਗਾ ਸਿੰਘ ਵੱਟੂਭੱਟੀ, ਗੁਰਮੁੱਖ ਸਿੰਘ ਕਾਮਲਵਾਲਾ,ਕੇਵਲ ਸਿੰਘ ਬੂਈਆ ਵਾਲਾ ਆਦਿ ਆਗੂ ਹਾਜ਼ਰ ਸਨ।