ਪੰਜਾਬ: ਪੁਲਿਸ ਨੇ ਹੈਰੋਇੰਨ ਅਤੇ ਨਗਦੀ ਸਮੇਤ ਔਰਤ ਨੂੰ ਕੀਤਾ ਕਾਬੂੂ, ਦੇਖੋ ਵੀਡਿਓ

ਪੰਜਾਬ: ਪੁਲਿਸ ਨੇ ਹੈਰੋਇੰਨ ਅਤੇ ਨਗਦੀ ਸਮੇਤ ਔਰਤ ਨੂੰ ਕੀਤਾ ਕਾਬੂੂ, ਦੇਖੋ ਵੀਡਿਓ

ਅੰਮ੍ਰਿਤਸਰ :  ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਅੰਮ੍ਰਿਤਸਰ ਵਿੱਚ ਨਸ਼ਾ ਵੇਚਣ ਵਾਲਿਆਂ ਖਿਲਾਫ਼ ਅੰਮ੍ਰਿਤਸਰ ਪੁਲਿਸ ਵੱਲੋਂ ਮੁਹਿਮ ਵਿੱਢੀ ਹੋਈ ਹੈ ਤੇ ਨਾਕੇਬੰਦੀਆਂ ਕਰਕੇ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ।  ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਜੇਲਾਂ ਵਿੱਚ ਵੀ ਭੇਜਿਆ ਜਾ ਰਿਹਾ ਹੈ। ਜਿਸਦੇ ਚਲਦੇ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਅੰਮ੍ਰਿਤਸਰ ਪੁਲਿਸ ਨੇ ਨਸ਼ਾ ਵੇਚਣ ਵਾਲੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ-2 ਦੇ ਇੰਚਾਰਜ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਜਦੋਂ ਇੰਡੀਆ ਗੇਟ ਨੇੜੇ ਪੁੱਜੀ ਤਾਂ ਨਰਾਇਣਗੜ੍ਹ ਵਾਲੀ ਸਾਈਡ ਤੋਂ  ਇੱਕ ਔਰਤ ਰਣਜੀਤ ਕੌਰ ਤੇ ਸ਼ੱਕ ਹੋਇਆ ਤੇ ਉਸ ਦੀ ਤਲਾਸ਼ੀ ਲੈਣ ਤੇ ਉਸਦੇ ਕੋਲੋਂ 300 ਗਰਾਮ ਹੈਰੋਇਨ ਅਤੇ  ਇਲਟਰੋਨਿਕ ਕੰਡਾ ਅਤੇ 5000/- ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ। ਗ੍ਰਿਫ਼ਤਾਰ ਕੀਤੀ ਗਈ ਔਰਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਔਰਤ ਦੇ ਨਾਲ ਇਸ ਧੰਧੇ ਦੇ ਵਿੱਚ ਉਸ ਦਾ ਮੁੰਡਾ ਵੀ ਸ਼ਾਮਿਲ ਸੀ ਅਤੇ ਉਸ ਦੌਰਾਨ ਉਹ ਨਾਲ ਹੀ ਮੌਜੂਦ ਸੀ, ਜਦੋਂ ਪੁਲਿਸ ਨੇ ਉਸ ਔਰਤ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਉਸਦਾ ਮੁੰਡਾ ਮੌਕੇ ਤੋਂ ਫਰਾਰ ਹੋ ਗਿਆ, ਲੇਕਿਨ ਜਲਦ ਹੀ ਉਸ ਨੂੰ ਵੀ ਗ੍ਰਿਰਫਤਾਰ ਕਰ ਲਿੱਤਾ ਜਾਵੇਗਾ।