ਪੰਜਾਬ : ਘਰ 'ਚ ਲੱਗੀ ਭਿਆਨਕ ਅੱਗ, 15 ਲੱਖ ਤੋਂ ਜਿਆਦਾ ਦਾ ਹੋਇਆ ਨੁਕਸਾਨ, ਦੇਖੋ ਵੀਡਿਓ

ਪੰਜਾਬ : ਘਰ 'ਚ ਲੱਗੀ ਭਿਆਨਕ ਅੱਗ, 15 ਲੱਖ ਤੋਂ ਜਿਆਦਾ ਦਾ ਹੋਇਆ ਨੁਕਸਾਨ, ਦੇਖੋ ਵੀਡਿਓ

ਸੰਗਰੂਰ : ਮਕਾਨ ਨੂੰ ਅੱਗ ਲਗਣ ਦਾ ਮਾਮਲਾ ਸਾਮਣੇ ਆਇਆ ਹੈ। ਮਕਾਨ ਮਾਲਕ ਅਨੁਸਾਰ ਉਸ ਨੂੰ ਜਦੋਂ ਪਤਾ ਲੱਗਾ ਕਿ ਸਾਰੇ ਘਰ ਦੇ ਵਿੱਚੋਂ ਧੂਏ ਦੀਆਂ ਲਪਟਾਂ ਨਿਕਲ ਰਹੀਆਂ ਹਨ ਤਾਂ ਲੋਕਾਂ ਨੇ ਇਕੱਠੇ ਹੋ ਕੇ ਅੱਗ ਬੁਝਾਉਣੀ ਸ਼ੁਰੂ ਕੀਤੀ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ।ਉਸਨੇ ਆਪਣੇ ਪਰਿਵਾਰ ਨੂੰ ਘਰ ਦੇ ਵਿੱਚੋਂ ਸਹੀ ਸਲਾਮਤ ਬਾਹਰ ਕੱਢਿਆ। ਉਸਨੇ ਦੱਸਿਆ ਕਿ ਅੱਗ ਲੱਗਣ ਦਾ ਵੱਡਾ ਕਾਰਨ ਮਕਾਨ ਦੀ ਕੰਧ ਦੇ ਨਾਲ ਲੱਗਦਾ ਮੱਛੀ ਪਾਲਣ ਵਿਭਾਗ ਦਾ ਪੌਂਡ ਹੈ। ਜਿਸ ਦੇ ਵਿੱਚ ਸੁੱਕੇ ਘਾ ਨੂੰ ਅੱਗ ਲੱਗਣ ਕਾਰਨ ਚੱਲ ਰਹੀਆਂ ਤੇਜ਼ ਹਵਾਵਾਂ ਦੇ ਕਰਕੇ ਲਪਟਾਂ ਉਹਨਾਂ ਦੇ ਘਰ ਪਹੁੰਚ ਗਈਆਂ ਤੇ ਘਰ ਚ ਪਏ ਕਰੋਕਰੀ ਦੇ ਸਮਾਨ ਨੂੰ ਅੱਗ ਲੱਗ ਗਈ।

ਉਹਨਾਂ ਦਸਿਆ ਕਿ ਲੱਖਾਂ ਰੁਪਏ ਦਾ ਕਰੋਕਰੀ ਦਾ ਸਮਾਨ ਅੱਗ ਲੱਗਣ ਦੇ ਨਾਲ ਸੜ ਕੇ ਸਵਾਹ ਹੋ ਗਿਆ। ਪੰਜ ਦੇ ਕਰੀਬ ਏਸੀ ਸੜ ਗਏ ਤੇ ਪੂਰੇ ਦਾ ਪੂਰਾ ਘਰ ਧੂਏ ਦੀ ਕਾਲਖ ਦੇ ਵਿੱਚ ਤਬਦੀਲ ਹੋ ਗਿਆ। ਮਕਾਨ ਮਾਲਕਾਂ ਨੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਇਹਨਾਂ ਵੱਲੋਂ ਪਹਿਲਾਂ ਵੀ ਇਸੇ ਤਰ੍ਹਾਂ ਅੱਗ ਲਗਾਈ ਜਾਂਦੀ ਰਹੀ ਹੈ। ਜਿਸ ਦੇ ਕਾਰਨ ਸਾਨੂੰ ਕਾਫੀ ਪਰੇਸ਼ਾਨੀ ਆਉਂਦੀ ਹੈ। ਪਰ ਤੇਜ਼ ਹਵਾਵਾਂ ਦੇ ਚਲਦਿਆਂ ਅੱਗ ਦੀਆਂ ਲਪਟਾਂ ਘਰ ਦੇ ਅੰਦਰ ਪਹੁੰਚੀਆਂ ਤਾਂ ਕਰੋਕਰੀ ਦੇ ਸਮਾਨ ਨੂੰ ਅੱਗ ਲੱਗ ਗਈ ਤੇ ਜਿਸ ਵਿੱਚ ਉਹਨਾਂ ਦਾ 15 ਤੋਂ 20 ਲੱਖ ਦਾ ਨੁਕਸਾਨ ਹੋ ਗਿਆ।

ਦੂਸਰੇ ਪਾਸੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀ ਚਰਨਜੀਤ ਕੌਰ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਕਿ ਉਹਨਾਂ ਨੂੰ ਅੱਗ ਲੱਗਣ ਦਾ ਉਦੋਂ ਪਤਾ ਲੱਗਿਆ ਜਦੋਂ ਧੂਏ ਦਾ ਗੁਬਾਰ ਦਿਖਾਈ ਦਿੱਤਾ। ਤਾਂ ਉਹਨਾਂ ਨੇ ਆਪਣੇ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਦੀ ਹਿਦਾਇਤ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮੁਲਾਜ਼ਮਾਂ ਵੱਲੋਂ ਅੱਗ ਨਹੀਂ ਲਗਾਈ ਗਈ।