ਪੰਜਾਬ : ਜਮੀਨ ਦੇ ਇਨਸਾਫ ਲੈਣ ਲਈ ਦਰ-ਦਰ ਦੀਆਂ ਖਾ ਰਿਹਾ ਹੈ ਠੋਕਰਾਂ ਵਿਅਕਤੀ, ਦੇਖੋ ਵੀਡਿਓ

ਪੰਜਾਬ : ਜਮੀਨ ਦੇ ਇਨਸਾਫ ਲੈਣ ਲਈ ਦਰ-ਦਰ ਦੀਆਂ ਖਾ ਰਿਹਾ ਹੈ ਠੋਕਰਾਂ ਵਿਅਕਤੀ, ਦੇਖੋ ਵੀਡਿਓ

ਪੰਜਾਬ ਸਰਕਾਰ ਤੋਂ ਕੀਤੀ ਮੰਗ

ਫਿਰੋਜ਼ਪੁਰ : ਹਲਕਾ ਗੁਰੂ ਹਰਸਹਾਏ ਦੇ ਪਿੰਡ ਵਾਦੀ ਕੇ ਬਜ਼ੁਰਗ ਆਪਣੀ ਮਾਲਕੀ ਜਮੀਨ ਨੂੰ ਲੈ ਕੇ ਦਰ-ਦਰ ਦੀਆਂ ਠੋਕਰਾ ਖਾਣ ਲਈ ਮਜਬੂਰ ਹੈ। ਚਾਹੇ ਸਰਕਾਰਾਂ ਵੱਲੋਂ ਲੋਕਾਂ ਦੀਆਂ ਸਹੂਲਤਾਂ ਦੇਣ ਲਈ ਲੱਖਾਂ ਦਾਵੇ ਕੀਤੇ ਜਾਂਦੇ ਹਨ। ਭਗਵੰਤ ਮਾਨ ਸਰਕਾਰ ਵੱਲੋਂ ਡਿਜੀਟਲ ਬਣਾਉਣ ਲਈ ਆਨਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਉਹਨਾਂ ਨੰਬਰਾਂ ਤੇ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਇਹ ਬਜ਼ੁਰਗ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਹਲਕਾ ਗੁਰੂ ਹਰਸਾਏ ਦੇ ਅਧੀਨ ਆਉਂਦੇ ਪਿੰਡ ਵਾਦੀ ਕੇ ਦੇ ਰਹਿਣ ਵਾਲੇ ਪੀੜਤ ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੇਰੇ ਨਾਲ 43 ਕਰਨਾਲਾਂ ਪਟਵਾਰੀ ਅਤੇ ਕਾਨੂੰਗੋ ਤੇ ਧੋਖੇ ਨਾਲ ਗਬਣ ਕਰਨ ਦੇ ਆਰੋਪ ਲਗਾਏ। ਬਜ਼ੁਰਗ ਨੇ ਕਿਹਾ ਕਿ ਮੇਰਾ ਰਿਕਾਰਡ ਨਾਲ ਵੀ ਛੇੜ ਛਾੜ ਕੀਤੀ ਗਈ ਅਤੇ ਉਸ ਤੋਂ ਬਾਅਦ ਮੈਂ ਆਪਣੀਆਂ ਭੈਣਾਂ ਦੀ ਖਰੀਦੀ ਹੋਈ ਜ਼ਮੀਨ ਵਿੱਚੋਂ ਵੀ ਇੰਤਕਾਲ ਚਲਦੇ ਵਿੱਚ 6 ਕਨਾਲਾਂ 7 ਮਰਲੇ ਗਬਨ ਕਰਨ ਦੇ ਆਰੋਪ ਲਗਾਏ।

ਪੀੜਤ ਬਜ਼ੁਰਗ ਨੇ ਦੱਸਿਆ ਕਿ ਇਸ ਦੀਆਂ ਲਿਖਤੀ ਸ਼ਿਕਾਇਤਾਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਦੇ ਚੁੱਕਿਆ ਹਾਂ। ਡਿਪਟੀ ਕਮਿਸ਼ਨਰ ਵੱਲੋਂ ਗੁਰੂ ਹਰ ਸਾਹਿਬ ਦੇ ਐਸਡੀਐਮ ਨੂੰ ਪਟਵਾਰੀਆਂ ਅਤੇ ਕਾਨੂੰਗੋ ਦੀਆਂ ਰਿਪੋਰਟਾਂ ਦਾ ਜਵਾਬ ਮੰਗਿਆ ਸੀ। ਪਰ ਅਜੇ ਤੱਕ ਅਧਿਕਾਰੀ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਨੂੰ ਵੀ ਟਿੱਚ ਜਾਣਦੇ ਨੇ, ਪਰ ਅਜੇ ਤੱਕ ਮੇਰੀ ਕੋਈ ਰਿਪੋਰਟ ਨਹੀਂ ਤਿਆਰ ਕਰਕੇ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ। ਪੀੜਤ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੇਰੀਆਂ ਰਿਪੋਰਟਾਂ ਦੀ ਜਲਦੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਇਸ ਬਾਰੇ ਤਹਿਸੀਲਦਾਰ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਦੀਆਂ ਰਿਪੋਰਟਾਂ ਜਲਦੀ ਹੀ ਉੱਚ ਅਧਿਕਾਰੀਆਂ ਕੋਲ ਭੇਜੀਆਂ ਜਾਣਗੀਆਂ।