ਪੰਜਾਬ : ਭੇਦਭਰੇ ਹਾਲਾਤਾਂ 'ਚ ਨਾਬਾਲਿਗਾ ਹੋਈ ਲਾਪਤਾ, ਦੇਖੋ ਵੀਡਿਓ

ਪੰਜਾਬ : ਭੇਦਭਰੇ ਹਾਲਾਤਾਂ 'ਚ ਨਾਬਾਲਿਗਾ ਹੋਈ ਲਾਪਤਾ, ਦੇਖੋ ਵੀਡਿਓ

ਲੁਧਿਆਣਾ : ਭੇਦਭਰੇ ਹਾਲਾਤਾਂ 'ਚ ਨਾਬਾਲਿਗਾ ਦੇ ਲਾਪਤਾ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਚੌਂਕੀ ਕੋਚਰ ਮਾਰਕੀਟ ਦੇ ਅਧੀਨ ਆਉਂਦੇ ਇਲਾਕੇ ਵਿੱਚ ਇੱਕ 17 ਸਾਲਾਂ ਲੜਕੀ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਈ ਹੈ। ਉਸਦੇ ਪਰਿਵਾਰ ਨੇ ਮੁਹੱਲੇ ਵਿੱਚ ਰਹਿਣ ਵਾਲੇ ਇਕ ਵਿਅਕਤੀ ਉਪਰ ਉਸ ਨੂੰ ਆਪਣੇ ਸਵਾਰਥ ਦੇ ਲਈ ਕਿਤੇ ਲੁਕੋ ਕੇ

ਰੱਖਣ ਦਾ ਸ਼ੱਕ ਜਾਹਿਰ ਕੀਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਮੁਤਾਬਿਕ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਪੜਤਾਲ ਕੀਤੀ ਜਾ ਰਹੀ ਹੈ।