ਪੰਜਾਬ : ਰੇਲਵੇ ਸਟੇਸ਼ਨ ਤੋਂ ਲਾਪਤਾ ਹੋਇਆ ਵਿਅਕਤੀ, ਦੇਖੋ ਵੀਡਿਓ

ਪੰਜਾਬ :  ਰੇਲਵੇ ਸਟੇਸ਼ਨ ਤੋਂ ਲਾਪਤਾ ਹੋਇਆ ਵਿਅਕਤੀ, ਦੇਖੋ ਵੀਡਿਓ

ਅੰਮ੍ਰਿਤਸਰ : ਇੱਕ 24 ਸਾਲਾ ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਰੇਲਵੇ ਸਟੇਸ਼ਨ ਤੋਂ 24 ਸਾਲ ਦਾ ਨੌਜਵਾਨ ਲਾਪਤਾ ਹੋ ਗਿਆ। ਲਾਪਤਾ ਹੋਏ ਵਿਅਕਤੀ ਦਾ ਨਾਮ ਵਿਕਾਸ ਕੁਮਾਰ ਹੈ। ਲਾਪਤਾ ਹੋਏ ਵਿਅਕਤੀ ਦੇ ਭਰਾ ਨੇ ਦੱਸਿਆ ਕਿ 8 ਸਤੰਬਰ ਨੂੰ ਉਹ ਆਪਣੀ ਭੈਣ ਨੂੰ ਮਿਲਣ ਆਇਆ ਸੀ ਅਤੇ ਭਰਜਾਈ ਨਾਲ ਵੈਸ਼ਨੂੰ ਮਾਤਾ ਮੰਦਰ ਮੱਥਾ ਟੇਕਣ ਗਿਆ ਸੀ ਅਤੇ 13 ਤਰੀਕ ਨੂੰ ਵੈਸ਼ਨੂ ਦੇਵੀ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਵਾਪਸ ਆਉਂਦਿਆਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਉਸਦਾ ਭਰਾ ਲਾਪਤਾ ਹੋ ਗਿਆ। ਲਾਪਤਾ ਹੋਏ ਦੇ ਭਰਾ ਨੇ ਦੱਸਿਆ ਕਿ ਉਸਦਾ ਭਰਾ 8 ਮਹੀਨੇ ਪਹਿਲਾਂ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਅਤੇ ਹੁਣ ਡਾਕਟਰਾਂ ਦਾ ਕਹਿਣਾ ਹੈ ਕਿ ਮੌਸਮ ਵਿੱਚ ਤਬਦੀਲੀ ਆਈ ਹੈ ਤਾਂ ਹੋ ਸਕਦਾ ਹੈ ਡਿਪਰੈਸ਼ਨ ਕਾਰਨ ਉਹ ਕਿਤੇ ਚਲਾ ਗਿਆ ਹੋਵੇ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਕਾਸ ਰੇਲਵੇ ਸਟੇਸ਼ਨ ਤੋਂ ਹੀ ਲਾਪਤਾ ਹੋਇਆ ਹੈ ਅਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਵੱਖ-ਵੱਖ ਥਾਵਾਂ ਦੇ ਉੱਪਰ ਲਾਪਤਾ ਹੋਏ ਵਿਕਾਸ ਦੇ ਪੋਸਟਰ ਵੀ ਚਪਕਾ ਦਿੱਤੇ ਗਏ ਹਨ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਜਿਸ ਦਾ ਨਾਮ ਵਿਕਾਸ ਹੈ ਅਤੇ ਮੂਲ ਰੂਪ ਵਿੱਚ ਉਹ ਯੂਪੀ ਦਾ ਰਹਿਣ ਵਾਲਾ ਹੈ, ਤੇ ਹਾਲ ਵਿੱਚ ਲੁਧਿਆਣੇ ਵਿੱਚ ਰਹਿੰਦਾ ਸੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੈਸ਼ਨੋ ਮਾਤਾ ਤੋਂ ਦਰਸ਼ਨ ਕਰਨ ਤੋਂ ਬਾਅਦ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਲਾਪਤਾ ਹੋਇਆ ਹੈ। ਜਿਸ ਸੰਬੰਧ ਵਿੱਚ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਖੰਗਾਲ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਲਾਪਤਾ ਹੋਏ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।