ਪੰਜਾਬ : ਕੋਰੀਡੋਰ ਵਿਖੇ ਖੁੱਲਿਆ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਗਰ ਲਈ ਰਸਦ ਦਾ ਸਟੋਰ, ਦੇਖੋ ਵੀਡਿਓ

ਪੰਜਾਬ : ਕੋਰੀਡੋਰ ਵਿਖੇ ਖੁੱਲਿਆ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਗਰ ਲਈ ਰਸਦ ਦਾ ਸਟੋਰ, ਦੇਖੋ ਵੀਡਿਓ

ਗੁਰਦਾਸਪੁਰ :  ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਜਿਥੇ ਹੁਣ ਗੁਰਦੁਆਰਾ ਸਾਹਿਬ ਦੇ ਲੰਗਰ 'ਚ ਸੇਵਾ ਕਰਨ ਲਈ ਪਾਕਿਸਤਾਨ ਤੋਂ ਮਹਿੰਗੀਆਂ ਸਬਜ਼ੀਆਂ ਅਤੇ ਹੋਰ ਸਾਮਾਨ ਖ਼ਰੀਦਣ ਦੀ ਲੋੜ ਨਹੀਂ ਪਵੇਗੀ। ਕੇਂਦਰ ਦੀ ਪਰਮਿਸ਼ਨ ਤੋਂ ਬਾਅਦ ਹੁਣ ਪਾਕਿਸਤਾਨ ਸਤਿਥ ਗੁਰਦਵਾਰਾ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਹੁਣ ਲੰਗਰ ਲਈ ਸਮਾਨ ਡੇਰਾ ਬਾਬਾ ਨਾਨਕ ਦੇ ਲੈਂਡ ਪੋਰਟ ਅਥਾਰਿਟੀ ਦੇ ਦਫਤਰ ਅੰਦਰ ਲੰਗਰ ਰਸਦ ਗੁਰੂ ਨਾਨਕ ਹਟ ਨਾਮ ਤੇ ਖੋਲ੍ਹੇ ਗਏ, ਸਟੋਰ ਤੋਂ ਹੀ ਮਿਲ ਸਕਦਾ ਹੈ।

ਹੁਣ ਪਾਕਿਸਤਾਨ ਜਾਣ ਵਾਲੀ ਸੰਗਤ ਕਰੀਬ 7 ਕਿਲੋ ਪ੍ਰਤੀ ਵਿਅਕਤੀ ਲੰਗਰ ਦੇ ਸੇਵਾ ਲਈ ਸੁੱਕੀ ਰਸਦ ਲੈ ਜਾ ਸਕਣਗੇ। ਸੰਗਤ ਵਿੱਚ ਵੀ ਖੁਸ਼ੀ ਹੈ ਅਤੇ ਜੋ ਸਟੋਰ ਚਲਾ ਰਹੇ ਹਨ ਓਹਨਾ ਦਾ ਕਹਿਣਾ ਹੈ ਕੀ ਸਿੱਖੀ ਨਾਲ ਸੰਬੰਧਿਤ ਪੰਜੇ ਕਕਾਰ ਅਤੇ ਰੁਮਾਲਾ ਸਾਹਿਬ ਅਤੇ ਸੁੱਕੀ ਰਸਦ ਇਸ ਸਟੋਰ ਤੋਂ ਬਜ਼ਾਰ ਨਾਲੋਂ ਸਸਤਾ ਮਿਲ ਜਾਵੇਗਾ। ਸੰਗਤਾਂ ਨੂੰ ਆਪਣੇ ਨਾਲ ਜਿਆਦਾ ਭਾਰ ਚੁੱਕ ਕੇ ਲਿਆਉਣ ਦੀ ਜਰੂਰਤ ਨਹੀ।