ਪੰਜਾਬ : ਗਨ ਪੁਆਇੰਟ ਤੇ ਲੁਟੇਰਿਆਂ ਨੇ ਕੁੜੀ ਨਾਲ ਕੀਤੀ ਲੁੱਟ, ਦੇਖੋ ਵੀਡੀਓ

ਪੰਜਾਬ : ਗਨ ਪੁਆਇੰਟ ਤੇ ਲੁਟੇਰਿਆਂ ਨੇ ਕੁੜੀ ਨਾਲ ਕੀਤੀ ਲੁੱਟ, ਦੇਖੋ ਵੀਡੀਓ

ਗੁਰਦਾਸਪੁਰ: ਸਦਰ ਦੇ ਪਿੰਡ ਨਰਪੁਰ ਨੇੜੇ ਦਿਨ ਦਿਹਾੜੇ ਲੁਟੇਰਿਆਂ ਵਲੋਂ ਇਕ ਕੁੜੀ ਨਾਲ ਲੁੱਟ ਕਰਨ ਦਾ ਮਾਮਲਾ ਸਾਮਣੇ ਆਇਆ ਹੈ। 2 ਮੋਟਰਸਾਈਕਲਾਂ 'ਤੇ ਸਵਾਰ 4 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇਕ ਕੁੜੀ ਤੋਂ ਸਕੂਟਰੀ ਖੋਹ ਲਈ  ਜਿਸ ਦੀ ਡਿਕੀ ਚ ਕੁੜੀ ਦਾ ਮੋਬਾਇਲ, ਏਟੀਐੱਮ ਕਾਰਡ ਤੇ ਹੋਰ ਸਾਮਾਨ ਵੀ ਸਨ। ਪੀੜਤ ਮਨਦੀਪ ਕੌਰ ਵਾਸੀ ਨਰਪੁਰ ਨੇ ਦੱਸਿਆ ਕਿ ਉਹ ਘਰੇਲੂ ਕੰਮ ਲਈ ਆਪਣੇ ਛੋਟੇ ਭਰਾ ਨਾਲ ਪਿੰਡ ਦੇ ਬਾਹਰ ਸੜਕ ’ਤੇ ਆਈ ਹੋਈ ਸੀ।

ਜਦੋਂ ਉਹ ਪਿੰਡ ਦੇ ਬਾਹਰ ਪੁੱਜੀ ਤਾਂ ਸੜਕ 'ਤੇ ਪਹਿਲਾਂ ਤੋਂ ਹੀ 2 ਮੋਟਰਸਾਈਕਲਾਂ ਤੇ 4 ਨੌਜਵਾਨਾਂ ਖੜੇ ਸਨ। ਜਿਨ੍ਹਾਂ ਨੇ ਉਸ ਨੂੰ ਰੋਕ ਲਿਆ ਤੇ ਉਸ ਦੇ ਮੱਥੇ 'ਤੇ ਪਿਸਤੌਲ ਰੱਖ ਕੇ ਕਿਹਾ ਕਿ ਤੇਰੇ ਕੋਲ ਜੋ ਵੀ ਹੈ, ਕੱਢ ਦੇ,ਪੀੜਤ ਲੜਕੀ ਨੇ ਦੱਸਿਆ ਕਿ ਉਸ ਕੋਲ ਉਸ ਦੇ ਮੋਬਾਇਲ ਤੋਂ ਇਲਾਵਾ ਕੁਝ ਨਹੀਂ ਹੈ, ਜੋ ਸਕੂਟਰੀ ਦੀ ਡਿੱਕੀ ਵਿੱਚ ਪਿਆ ਹੈ, ਜਿਸ 'ਤੇ ਲੁਟੇਰਿਆਂ ਨੇ ਉਸ ਤੋਂ ਜ਼ਬਰਦਸਤੀ ਸਕੂਟਰੀ ਖੋਹ ਲਈ ਅਤੇ ਕੁੜੀ ਨੇ ਆਪਣੇ ਭਰਾ ਨਾਲ ਭੱਜ ਕੇ ਜਾਨ ਬਚਾਈ।

ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲ ਚੁਕੀ ਹੈ ਪੁਲਿਸ ਜਾਂਚ ਕਰ ਰਹੀ ਹੈ।