ਪੰਜਾਬ : ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਹਵਾ ਨੂੰ ਸਾਫ ਕਰਨ ਵਾਲਾ ਲਗਾਇਆ ਜਾਵੇਗਾ ਯੰਤਰ, ਦੇਖੋ ਵੀਡਿਓ

ਪੰਜਾਬ  : ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਹਵਾ ਨੂੰ ਸਾਫ ਕਰਨ ਵਾਲਾ ਲਗਾਇਆ ਜਾਵੇਗਾ ਯੰਤਰ, ਦੇਖੋ ਵੀਡਿਓ

ਅੰਮ੍ਰਿਤਸਰ :  ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਕਿ ਦੇਸ਼ਾਂ ਅਤੇ ਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਹਨ ।ਉਥੇ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਉੱਤੇ ਲੱਗੇ ਗੋਲਡ ਨੂੰ ਸੋਨੇ ਨੂੰ ਬਚਾਉਣ ਵਾਸਤੇ ਸਮਾਜ ਸੇਵੀ ਸੰਸਥਾ ਵੱਲੋਂ ਇੱਕ ਪਹਿਲ ਕਰਮੀ ਕੀਤੀ ਜਾ ਰਹੀ ਹੈ ਜਿਸ ਨਾਲ ਹਵਾ ਦੇ ਵਿੱਚ ਗੰਦੇ ਕਟਾਣੂਆਂ ਨੂੰ ਖਤਮ ਕਰ ਚੰਗਾ ਵਾਤਾਵਰਨ ਬਣਾਇਆ ਜਾ ਰਿਹਾ ਹੈ। ਉੱਥੇ ਹੀ ਇਹ ਸਾਰਾ ਜਿੰਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਦੀ ਇੱਕ ਸਿੱਖ ਸੰਗਤ ਵੱਲੋਂ ਲਿੱਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤੇਜਿੰਦਰ ਸਿੰਘ ਨੇ ਦੱਸਿਆ ਕਿ ਦਿੱਲੀ ਦੇ ਵਿੱਚ ਉਹਨਾਂ ਵੱਲੋਂ ਇਸ ਉਪਕਰਨ ਦਾ ਇਸਤੇਮਾਲ ਕਰ ਇਕ ਕਿਲੋਮੀਟਰ ਤੱਕ ਹਵਾ ਦੀ ਕੁਆਲਿਟੀ ਨੂੰ ਠੀਕ ਕੀਤਾ ਗਿਆ ਹੈ ਅਤੇ ਉਹਨਾਂ ਦਾ ਦਿਲੀ ਖਵਾਇਸ ਸੀ ਕਿ ਇਹ ਉਪਕਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੱਗੇ। ਉੱਥੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਪਰਾਲੀ ਸਾੜਨ ਦੇ ਨਾਲ ਹਵਾ ਪ੍ਰਦੂਸ਼ਿਤ ਨਹੀਂ ਹੁੰਦੀ, ਬਲਕਿ ਘਰਾਂ ਵਿੱਚ ਇਸਤੇਮਾਲ ਕਰ ਰਹੇ ਉਪਕਰਨਾਂ ਨਾਲ ਵੀ ਅਸੀਂ ਕਾਫੀ ਹਵਾ ਨੂੰ ਦੂਸ਼ਿਤ ਕਰਦੇ ਹਾਂ ।

ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਦੋਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਏਅਰ ਕੁਆਲਿਟੀ ਬਹੁਤ ਗੰਦੀ ਮਿਲੀ ਸੀ ਅਤੇ ਹੁਣ ਉਹਨਾਂ ਵੱਲੋਂ ਜਦੋਂ ਇਹ ਉਪਕਰਨ ਲਗਾਇਆ ਜਾਵੇਗਾ । ਹਵਾ ਦੇ ਨਾਲ ਹੀ ਲੋਕ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਪਾ ਲੈਣਗੇ। ਉਥੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਹ ਸਾਰੀ ਜਾਣਕਾਰੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਨਾਲ ਵੀ ਸਾਂਝੀ ਕੀਤੀ ਗਈ ਹੈ ਅਤੇ ਉਹਨਾਂ ਨੂੰ ਇਸ ਬਾਰੇ ਸਾਰੀ ਜਾਣਕਾਰੀ ਵੀ ਦਿੱਤੀ ਗਈ ਹੈ । ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਗਿਆਨੀ ਰਘਬੀਰ ਸਿੰਘ ਵੀ ਕਾਫੀ ਚਿੰਤਤ ਸਨ, ਹਵਾ ਦੀ ਕੁਆਲਿਟੀ ਨੂੰ ਲੈ ਕੇ ਅਤੇ ਉਹਨਾਂ ਵੱਲੋਂ ਸਾਨੂੰ ਖੁਦ ਇਸ ਨੂੰ ਲਗਾਉਣ ਲਈ ਕਿਹਾ ਗਿਆ ਹੈ।

ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਜਲਦ ਹੀ ਇਸ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾ ਕੇ ਲੋਕਾਂ ਦੀ ਜਿੰਦਗੀ ਨੂੰ ਬਚਾਉਣ ਦੀ ਕੋਸ਼ਿਸ਼ ਜਰੂਰ ਕਰਾਂਗੇ ਅਤੇ ਇਹਨਾਂ ਨੇ ਕਿਹਾ ਕਿ ਇਸ ਉਪਕਰਨ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਲੱਗੇ ਸੋਨੇ ਨੂੰ ਵੀ ਬਚਾਇਆ ਜਾ ਸਕਦਾ ਹੈ। ਉੱਥੇ ਹੀ ਤਜਿੰਦਰ ਸਿੰਘ ਨੇ ਐਨਆਰਆਈਜ ਨੂੰ ਅਪੀਲ ਕੀਤੀ ਹੈ ਕਿ ਅਸੀਂ ਬਹੁਤ ਸੋਹਣੀਆਂ ਬਿਲਡਿੰਗਾਂ ਬਣਾ ਚੁੱਕੇ ਹਾਂ ਲੇਕਿਨ ਅਸੀਂ ਆਪਣੀ ਹਵਾ ਨੂੰ ਨਹੀਂ ਬਚਾ ਸਕਦੇ। ਉਹਨਾਂ ਨੇ ਕਿਹਾ ਕਿ ਅਸਾਂ ਨੂੰ ਚਾਹੀਦਾ ਹੈ ਕਿ ਸਾਰੇ ਇੱਕਜੁੱਟ ਹੋ ਕੇ ਹਵਾ ਨੂੰ ਬਚਾਇਆ ਜਾ ਸਕੇ ਅਤੇ ਲੋਕਾਂ ਦੀ ਜ਼ਿੰਦਗੀ ਵੀ ਸੁਖਾਲੀ ਕੀਤੀ ਜਾ ਸਕੇ ਅਤੇ ਉਹਨਾਂ ਵੱਲੋਂ ਐਨਆਰਆਈ ਤੋਂ ਸਹਿਯੋਗ ਵੀ ਮੰਗਿਆ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਵੀ ਇੱਕ ਇਸ ਤਰ੍ਹਾਂ ਦਾ ਹੀ ਉਪਕਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਲਗਾਇਆ ਗਿਆ ਸੀ ਜਿਸ ਨਾਲ ਜੋ ਹਵਾ ਪ੍ਰਦੂਸ਼ਿਤ ਹੈ ਉਸ ਨੂੰ ਠੀਕ ਕੀਤਾ ਜਾਵੇਗਾ। ਅਤੇ ਉਸ ਤੋਂ ਬਾਅਦ ਉਸ ਉਪਕਰਨ ਨੂੰ ਵਰਤੋਂ ਵਿੱਚ ਨਹੀਂ ਲਿਆਂਦਾ ਗਿਆ ਲੇਕਿਨ ਤਜਿੰਦਰ ਸਿੰਘ ਹੋਣਾਂ ਦਾ ਕਹਿਣਾ ਹੈ ਕਿ ਜੇਕਰ ਇਹ ਉਪਕਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲੱਗਦਾ ਹੈ ਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸੋਨੇ ਉੱਤੇ ਜੋ ਪ੍ਰਦੂਸ਼ਣ ਫੈਲਦਾ ਹੈ ਉਸਨੂੰ ਵੀ ਦੂਰ ਕੀਤਾ ਜਾ ਸਕਦਾ ਹੈ।